‘ ਟੈਲੀ – ਲਾਅ ‘ ਵਿੱਚ ਪਿਛਲੇ ਇੱਕ ਸਾਲ ਦੌਰਾਨ ਕਾਨੂੰਨੀ ਸਲਾਹ ਲੈਣ ਵਾਲੇ ਲਾਭਪਾਤਰੀਆਂ ਦੀ ਗਿਣਤੀ ਵਿੱਚ 369% ਵਾਧਾ – 9.5 ਲੱਖ ਤੋਂ ਵੱਧ ਲੋਕਾਂ ਲਈ ਕਾਨੂੰਨੀ ਸਲਾਹ

ਟੈਲੀ ਲਾਅ ਪ੍ਰੋਗਰਾਮ 50,000 ਸੀ ਐੱਸ ਸੀਜ਼ ਦੇ ਨੈੱਟਵਰਕ ਰਾਹੀਂ 34 ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 633 ਜਿ਼ਲਿ੍ਆਂ (115 ਉਤਸ਼ਾਹੀ ਜਿ਼ਲਿ੍ਆਂ ਸਮੇਤ) ਵਿੱਚ ਇਸ ਵੇਲੇ ਚੱਲ ਰਿਹਾ ਹੈ

ਨਿਊਜ਼ ਪੰਜਾਬ

ਕੇਂਦਰੀ ਨਿਆਂ ਵਿਭਾਗ ਨੇ ਆਪਣੇ ‘ ਟੈਲੀ—ਲਾਅ ‘ ਪ੍ਰੋਗਰਾਮ ਤਹਿਤ ਕਾਨੂੰਨੀ ਸਹਾਇਤਾ ਨੂੰ ਮੁੱਖ ਧਾਰਾ ਵਿੱਚ ਸ਼ਾਮਲ ਕਰਕੇ ਮਾਮੂਲੀ ਫੀਸ ਨਾਲ ਕਮਜ਼ੋਰ ਵਰਗ ਦੇ ਲੋਕਾਂ ਨੂੰ ਪੈਨਲ ਵਕੀਲਾਂ ਦੇ ਇੱਕ ਸਮਰਪਿਤ ਪੂਲ ਨਾਲ ਜੋੜਦਿਆਂ ਲਾਭਪਾਤਰੀਆਂ ਦੀ ਗਿਣਤੀ 9 ਲੱਖ ਤੋਂ ਵੱਧਣ ਤੇ ਨਵਾਂ ਰਿਕਾਰਡ ਕਾਇਮ ਕਰਦਿਆਂ ਇੱਕ ਪ੍ਰੋਗਰਾਮ “ਅਜ਼ਾਦੀ ਕਾ ਅੰਮ੍ਰਿਤ ਮਹਾਉਤਸਵ” ਦਾ ਆਯੋਜਨ ਕੀਤਾ

‘ ਟੈਲੀ – ਲਾਅ ‘ ਨੇ ਕਾਨੂੰਨੀ ਸਹਾਇਤਾ ਨੂੰ ਮੁੱਖ ਧਾਰਾ ਵਿੱਚ ਸ਼ਾਮਲ ਕਰਕੇ ਮਾਮੂਲੀ ਫੀਸ ਨਾਲ ਕਮਜ਼ੋਰ ਵਰਗ ਦੇ ਲੋਕਾਂ ਨੂੰ ਪੈਨਲ ਵਕੀਲਾਂ ਦੇ ਇੱਕ ਸਮਰਪਿਤ ਪੂਲ ਨਾਲ ਜੋੜਿਆ ਹੈ । ਪਹਿਲੀ ਕਤਾਰ ਦੇ ਪੈਰਾ ਲੀਗਲ ਵਲੰਟੀਅਰਾਂ ਅਤੇ ਪੇਂਡੂ ਪੱਧਰ ਦੇ ਉੱਦਮੀਆਂ ਨੇ ਜੋ ਸਥਾਨਕ ਸੀ ਐੱਸ ਸੀ ਨਾਲ ਸਬੰਧਿਤ ਹਨ, ਨੇ ਸਲਾਹ ਲੈਣ ਵਾਲੇ ਲਾਭਪਾਤਰੀਆਂ ਦੀ ਆਨਲਾਈਨ ਪੰਜੀਕਰਨ ਅਤੇ ਜਾਗਰੂਕਤਾ ਲਈ ਸਹਾਇਤਾ ਕੀਤੀ ਹੈ । ਦੂਰ ਦੁਰਾਢੇ ਜਿਓਗ੍ਰਾਫਿਕਲ ਇਲਾਕਿਆਂ ਵਿੱਚ ਇਸ ਦੇ ਨਿਰੰਤਰ ਦਾਖਲੇ ਨੂੰ ਵਧੇਰੇ ਲਾਭਪਾਤਰੀ ਕਵਰੇਜ ਲਈ ਯਕੀਨੀ ਬਣਾਉਣ ਲਈ ਨਿਆਂ ਵਿਭਾਗ ਨੇ ਪੀ ਐੱਲ ਵੀਜ਼ ਲਈ ਟੈਲੀ—ਲਾਅ ਮੋਬਾਈਲ ਐਪ ਵੀ ਵਿਕਸਿਤ ਕੀਤੀ ਹੈ ।
ਟੈਲੀ—ਲਾਅ ਪਹਿਲਕਦਮੀ ਦੇ ਤੇਜ਼ ਵਿਸਥਾਰ ਨੂੰ ਉਜਾਗਰ ਕਰਦਿਆਂ ਸ਼੍ਰੀ ਮਿੱਤਰਾ ਨੇ ਕਿਹਾ ,”ਟੈਲੀ—ਲਾਅ ਨੇ 1,800 ਸੀ ਐੱਸ ਸੀਜ਼ ਰਾਹੀਂ 11 ਸੂਬਿਆਂ ਦੇ 170 ਜਿ਼ਲਿ੍ਆਂ ਨੂੰ ਕਵਰ ਕਰਦਿਆਂ 2017 ਵਿੱਚ ਇੱਕ ਨਿਮਾਣਾ ਜਿਹਾ ਸਫ਼ਰ ਸ਼ੁਰੂ ਕੀਤਾ ਸੀ । 2019 ਵਿੱਚ 115 ਉਤਸ਼ਾਹੀ ਜਿ਼ਲਿ੍ਆਂ ਨੂੰ ਸ਼ਾਮਲ ਕਰਨ ਤੋਂ ਬਾਅਦ ਸੀ ਐੱਸ ਸੀਜ਼ ਦੀ ਗਿਣਤੀ ਵੱਧ ਕੇ 29,860 ਹੋ ਗਈ ਹੈ । ਨਿਆਂ ਵਿਭਾਗ ਨੂੰ ਮਾਣ ਹੈ ਕਿ ਅੱਜ ਟੈਲੀ—ਲਾਅ 34 ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 50,000 ਸੀ ਐੱਸ ਸੀਜ਼ ਨੂੰ ਕਵਰ ਕਰਕੇ 633 ਜਿ਼ਲਿ੍ਆਂ ਵਿੱਚ ਸੰਚਾਲਿਤ ਹੈ”।
ਉਹਨਾਂ ਅੱਗੇ ਕਿਹਾ ਕਿ ਟੈਲੀ—ਲਾਅ ਵਿੱਚ ਪਿਛਲੇ ਇੱਕ ਸਾਲ ਦੌਰਾਨ ਕਾਨੂੰਨੀ ਸਲਾਹ ਲੈਣ ਵਾਲੇ ਲਾਭਪਾਤਰੀਆਂ ਦੀ ਗਿਣਤੀ ਵਿੱਚ 369% ਵਾਧੇ ਦਾ ਉਛਾਲ ਆਇਆ ਹੈ । ਇਸ ਮਾਧਿਅਮ ਦੀ ਵੱਡੀ ਪੱਧਰ ਤੇ ਵਰਤੋਂ ਕਰਕੇ ਕੋਵਿਡ ਮਹਾਮਾਰੀ ਦੌਰਾਨ ਆਮ ਨਾਗਰਿਕਾਂ ਵੱਲੋਂ ਆਪਣੇ ਹੱਕਾਂ ਅਤੇ ਅਧਿਕਾਰਾਂ ਲਈ ਵਰਤਿਆ ਹੈ । ਅਸੀਂ ਟੈਲੀ—ਲਾਅ ਦੁਆਰਾ 9.5 ਲੱਖ ਤੋਂ ਵੱਧ ਨਾਗਰਿਕਾਂ ਨੂੰ ਫਾਇਦਾ ਪਹੁੰਚਾ ਕੇ ਜੂਨ 2021 ਵਿੱਚ ਇੱਕ ਨਵੇਂ ਮੀਲ ਪੱਥਰ ਨੂੰ ਛੂਹਿਆ ਹੈ ।
ਟੈਲੀ ਲਾਅ ਪ੍ਰੋਗਰਾਮ 50,000 ਸੀ ਐੱਸ ਸੀਜ਼ ਦੇ ਨੈੱਟਵਰਕ ਰਾਹੀਂ 34 ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 633 ਜਿ਼ਲਿ੍ਆਂ (115 ਉਤਸ਼ਾਹੀ ਜਿ਼ਲਿ੍ਆਂ ਸਮੇਤ) ਵਿੱਚ ਇਸ ਵੇਲੇ ਚੱਲ ਰਿਹਾ ਹੈ । ਇਹ ਪ੍ਰੋਗਰਾਮ ਕਮਜ਼ੋਰ ਅਤੇ ਲੋੜਵੰਦਾਂ ਨੂੰ ਕਾਨੂੰਨੀ ਸਲਾਹ ਲੈਣ ਲਈ ਸਾਂਝੇ ਸੇਵਾ ਕੇਂਦਰਾਂ ਵਿੱਚ ਉਪਲਬੱਧ ਈ—ਇੰਟਰਫੇਸ ਪਲੇਟਫਾਰਮ ਰਾਹੀਂ ਪੈਨਲ ਦੇ ਵਕੀਲਾਂ ਨਾਲ ਜੋੜਦਾ ਹੈ । ਇਸ ਮੌਕੇ ਦੀ ਯਾਦ ਵਿੱਚ ਕਾਨੂੰਨ ਤੇ ਨਿਆਂ ਮੰਤਰੀ ਸ਼੍ਰੀ ਰਵੀ ਸ਼ੰਕਰ ਪ੍ਰਸਾਦ ਨੇ ਟੈਲੀ—ਲਾਅ ਬਾਰੇ ਇੱਕ ਵਿਸ਼ੇਸ਼ ਪੋਸਟਲ ਕਵਰ ਜਾਰੀ ਕੀਤਾ ।