ਬਿਜਲੀ ਸੰਕਟ – ਹੁਣ ਰਾਤ ਨੂੰ ਨਹੀਂ ਹੋਣਗੇ ਪੱਖੇ ਬੰਦ – ਨੈਸ਼ਨਲ ਗਰਿੱਡ ਤੋਂ 200 ਮੈਗਾਵਾਟ ਵਾਧੂ ਬਿਜਲੀ ਟਰਾਂਸਮਿਸ਼ਨ ਦੀ ਮਿਲੀ ਮਨਜ਼ੂਰੀ

News Punjab

ਪਾਵਰਕਾਮ ਦੇ ਸੀ.ਐੱਮ.ਡੀ ਏ ਵੇਨੂ ਪ੍ਰਸਾਦ ਦੀ ਪ੍ਰਧਾਨਗੀ ਹੇਠ ਸੋਮਵਾਰ ਨੂੰ ਪੰਜਾਬ ਵਿੱਚ ਬਿਜਲੀ ਦੀ ਮੌਜੂਦਾ ਸਥਿਤੀ ਬਾਰੇ ਇੱਕ ਸਮੀਖਿਆ ਮੀਟਿੰਗ ਕੀਤੀ ਗਈ, ਸੀਐਮਡੀ ਨੇ ਕਿਹਾ ਕਿ ਮਾਨਸੂਨ ਦੇ ਦੇਰੀ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ, ਜਿਸ ਕਾਰਨ ਬਿਜਲੀ ਦੀ ਮੰਗ ਲਗਾਤਾਰ ਵਧਦੀ ਰਹੇਗੀ।  ਸੀਐਮਡੀ ਨੇ ਕਿਹਾ ਕਿ ਤਲਵੰਡੀ ਸਾਬੋ ਥਰਮਲ ਪਲਾਂਟ ਦੀ ਹਾਲ ਹੀ ਵਿੱਚ ਬੰਦ ਹੋਈ ਇਕਾਈ ਮੰਗਲਵਾਰ ਨੂੰ ਦੁਬਾਰਾ ਚੱਲਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਪਾਵਰਕੌਮ ਐਕਸਚੇਂਜ ਮਾਰਕੀਟ ਵਿੱਚ ਉਪਲਬਧ ਵੱਧ ਤੋਂ ਵੱਧ ਬਿਜਲੀ ਖਰੀਦ ਰਿਹਾ ਹੈ. 4 ਜੁਲਾਈ ਨੂੰ ਪਾਵਰਕਾਮ ਨੇ ਪ੍ਰਤੀ ਯੂਨਿਟ 4.07 ਰੁਪਏ ਦੀ ਲਾਗਤ ਨਾਲ 1178 ਮੈਗਾਵਾਟ ਬਿਜਲੀ ਦੀ ਖਰੀਦ ਕੀਤੀ

ਨਿਊਜ਼ ਪੰਜਾਬ

ਪੰਜਾਬ ਵਿੱਚ ਬਿਜਲੀ ਸੰਕਟ ਦੌਰਾਨ ਕੁਝ ਰਾਹਤ ਮਿਲਣ ਦੀ ਆਸ ਬੱਝੀ ਹੈ । ਨੈਸ਼ਨਲ ਲੋਡ ਡਿਸਪੈਚ ਸੈਂਟਰ, ਨਵੀਂ ਦਿੱਲੀ ਨੇ ਪਾਵਰਕਾਮ ਦੀ ਅਪੀਲ ਨੂੰ ਧਿਆਨ ਵਿੱਚ ਰੱਖਦੇ ਹੋਏ ਟਰਾਂਸਮਿਸ਼ਨ ਸਮਰੱਥਾ ਵਧਾਉਣ ਦੀ ਆਗਿਆ ਦੇ ਦਿੱਤੀ ਹੈ, ਜਿਸ ਦੇ ਤਹਿਤ ਪਾਵਰਕਾਮ ਹੁਣ ਨੈਸ਼ਨਲ ਗਰਿੱਡ ਤੋਂ 200 ਮੈਗਾਵਾਟ ਵਾਧੂ ਬਿਜਲੀ ਲੈ ਸਕੇਗੀ। ਹੁਣ ਪੰਜਾਬ ਕੌਮੀ ਗਰਿੱਡ ਤੋਂ 7300 ਮੈਗਾਵਾਟ ਦੀ ਬਜਾਏ 7500 ਮੈਗਾਵਾਟ ਬਿਜਲੀ ਲੈ ਸਕੇਗਾ । ਪੰਜਾਬ ਨੂੰ ਮੰਗਲਵਾਰ ਤੋਂ 15 ਜੁਲਾਈ ਤੱਕ ਕੌਮੀ ਗਰਿੱਡ ਤੋਂ 7500 ਮੈਗਾਵਾਟ ਬਿਜਲੀ ਸਪਲਾਈ ਦੀ ਆਗਿਆ ਦਿੱਤੀ ਜਾਏਗੀ। ਯਾਨੀ 200 ਮੈਗਾਵਾਟ ਵਾਧੂ ਬਿਜਲੀ ਪੰਜਾਬ ਨੂੰ ਦਿੱਤੀ ਜਾਏਗੀ, ਜੋ ਸ਼ਾਮ 5 ਵਜੇ ਤੋਂ ਸਵੇਰੇ 8 ਵਜੇ ਤੱਕ ਲਈ ਜਾ ਸਕਦੀ ਹੈ।
ਤਲਵੰਡੀ ਸਾਬੋ ਥਰਮਲ ਪਲਾਂਟ ਦੇ ਦੋ ਯੂਨਿਟ ਬੰਦ ਹੋਣ ਕਾਰਨ ਪੰਜਾਬ ਵਿੱਚ 1320 ਮੈਗਾਵਾਟ ਬਿਜਲੀ ਸਪਲਾਈ ਦੀ ਘਾਟ ਕਾਰਨ ਇਹ ਸੰਕਟ ਹੋਰ ਡੂੰਘਾ ਹੋਇਆ ਹੈ। ਇਸ ਨਾਲ ਨਜਿੱਠਣ ਲਈ ਪਾਵਰਕਾਮ ਨੇ ਪੰਜਾਬ ਦੀ ਟਰਾਂਸਮਿਸ਼ਨ ਸਮਰੱਥਾ ਵਧਾਉਣ ਦੀ ਮੰਗ ਕੀਤੀ ਸੀ।
ਸੋਮਵਾਰ ਨੂੰ ਵੀ ਪੰਜਾਬ ਵਿੱਚ ਬਿਜਲੀ ਦੀ ਮੰਗ 13267 ਮੈਗਾਵਾਟ ਰਿਕਾਰਡ ਕੀਤੀ ਗਈ। ਉੱਪਰੋਂ ਤਲਵੰਡੀ ਸਾਬੋ ਥਰਮਲ ਪਲਾਂਟ ਦੇ 1320 ਮੈਗਾਵਾਟ ਦੇ ਦੋ ਯੂਨਿਟ ਅਤੇ ਰਣਜੀਤ ਸਾਗਰ ਡੈਮ ਦੇ 150 ਮੈਗਾਵਾਟ ਦੇ ਇਕ ਯੂਨਿਟ ਦੇ ਬੰਦ ਹੋਣ ਕਾਰਨ ਬਿਜਲੀ ਸੰਕਟ ਹੋਰ ਡੂੰਘਾ ਹੋ ਗਿਆ ਸੀ । ਇਸ ਨਾਲ ਪਾਵਰਕਾਮ ਲਈ ਬਿਜਲੀ ਦੀ ਮੰਗ ਨੂੰ ਪੂਰਾ ਕਰਨਾ ਮੁਸ਼ਕਲ ਹੋ ਰਿਹਾ ਸੀ, ਇਸ ਲਈ ਪਾਵਰਕਾਮ ਨੇ ਨੈਸ਼ਨਲ ਲੋਡ ਡਿਸਪੈਚ ਸੈਂਟਰ, ਨਵੀਂ ਦਿੱਲੀ ਤੋਂ ਪੰਜਾਬ ਲਈ ਟਰਾਂਸਮਿਸ਼ਨ ਸਮਰੱਥਾ ਵਧਾਉਣ ਦੀ ਮੰਗ ਕੀਤੀ ਸੀ, ਜਿਸ ਨੂੰ ਪ੍ਰਵਾਨਗੀ ਦਿੱਤੀ ਗਈ ਹੈ।
ਪਾਵਰਕਾਮ ਦੇ ਅਧਿਕਾਰੀਆਂ ਅਨੁਸਾਰ ਇਸ ਨਾਲ ਕਿਸਾਨਾਂ ਨੂੰ ਕਾਫ਼ੀ ਫਾਇਦਾ ਹੋਵੇਗਾ। ਇਸਦੇ ਨਾਲ ਹੀ ਆਮ ਲੋਕਾਂ ਨੂੰ ਵੀ ਇਸ ਭਿਆਨਕ ਗਰਮੀ ਤੋਂ ਰਾਹਤ ਮਿਲੇਗੀ।

ਤਲਵੰਡੀ ਸਾਬੋ ਬੰਦ ਯੂਨਿਟ
ਪਾਵਰਕਾਮ ਦੇ ਸੀ.ਐੱਮ.ਡੀ ਏ ਵੇਨੂ ਪ੍ਰਸਾਦ ਦੀ ਪ੍ਰਧਾਨਗੀ ਹੇਠ ਸੋਮਵਾਰ ਨੂੰ ਪੰਜਾਬ ਵਿੱਚ ਬਿਜਲੀ ਦੀ ਮੌਜੂਦਾ ਸਥਿਤੀ ਬਾਰੇ ਇੱਕ ਸਮੀਖਿਆ ਮੀਟਿੰਗ ਕੀਤੀ ਗਈ। ਸੀਐਮਡੀ ਨੇ ਕਿਹਾ ਕਿ ਮਾਨਸੂਨ ਦੇ ਦੇਰੀ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ, ਜਿਸ ਕਾਰਨ ਬਿਜਲੀ ਦੀ ਮੰਗ ਲਗਾਤਾਰ ਵਧਦੀ ਰਹੇਗੀ। ਤਲਵੰਡੀ ਸਾਬੋ ਥਰਮਲ ਪਲਾਂਟ ਦੀਆਂ ਦੋ ਇਕਾਈਆਂ ਦੇ ਬੰਦ ਹੋਣ ਕਾਰਨ ਇਸ ਮੰਗ ਨੂੰ ਪੂਰਾ ਕਰਨ ਵਿੱਚ ਮੁਸ਼ਕਲ ਆ ਰਹੀ ਹੈ। ਸੀਐਮਡੀ ਨੇ ਕਿਹਾ ਕਿ ਤਲਵੰਡੀ ਸਾਬੋ ਥਰਮਲ ਪਲਾਂਟ ਦੀ ਹਾਲ ਹੀ ਵਿੱਚ ਬੰਦ ਹੋਈ ਇਕਾਈ ਮੰਗਲਵਾਰ ਨੂੰ ਦੁਬਾਰਾ ਚੱਲਣ ਦੀ ਸੰਭਾਵਨਾ ਹੈ, ਜਿਸ ਨਾਲ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਪਾਵਰਕੌਮ ਐਕਸਚੇਂਜ ਮਾਰਕੀਟ ਵਿੱਚ ਉਪਲਬਧ ਵੱਧ ਤੋਂ ਵੱਧ ਬਿਜਲੀ ਖਰੀਦ ਰਿਹਾ ਹੈ. 4 ਜੁਲਾਈ ਨੂੰ ਪਾਵਰਕਾਮ ਨੇ ਪ੍ਰਤੀ ਯੂਨਿਟ 4.07 ਰੁਪਏ ਦੀ ਲਾਗਤ ਨਾਲ 1178 ਮੈਗਾਵਾਟ ਬਿਜਲੀ ਦੀ ਖਰੀਦ ਕੀਤੀ।