Zen Garden and Kaizen Academy ਪ੍ਰਧਾਨ ਮੰਤਰੀ ਨੇ ਕਿਹਾ – ਮੈਂ ਚਾਹਾਂਗਾ ਕਿ ਕਾਇਜ਼ੈਨ ਅਕੈਡਮੀਂ ਜਪਾਨ ਦੇ ਵਰਕ-ਕਲਚਰ ਦਾ ਭਾਰਤ ਵਿੱਚ ਪ੍ਰਚਾਰ-ਪ੍ਰਸਾਰ ਕਰੇ ਅਤੇ ਜਪਾਨ ਅਤੇ ਭਾਰਤ ਦੇ ਦਰਮਿਆਨ ਕਾਰੋਬਾਰੀ ਸਬੰਧ ਵਧਾਵੇ

ਨਿਊਜ਼ ਪੰਜਾਬ

ਪ੍ਰਧਾਨ ਮੰਤਰੀ ਦਫਤਰ ਵਲੋਂ –  ਅਹਿਮਦਾਬਾਦ ਵਿੱਚ ਜ਼ੈੱਨ ਗਾਰਡਨ ਐਂਡ ਕਾਇਜ਼ੈਨ ਅਕੈਡਮੀ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ

 

ਨਮਸਕਾਰ!

ਕੋਨੀਚੀਵਾ।

ਕੇਮ ਛੋ

 ਜ਼ੈੱਨ ਗਾਰਡਨ ਕਾਇਜ਼ੈਨ ਅਕੈਡਮੀ ( Zen Garden and Kaizen Academy )ਦੇ ਲੋਕਅਰਪਣ (ਉਦਘਾਟਨ)ਦਾ ਇਹ ਅਵਸਰ ਭਾਰਤ ਜਪਾਨ ਦੇ ਸਬੰਧਾਂ ਦੀ ਸਹਿਜਤਾ ਅਤੇ ਆਧੁਨਿਕਤਾ ਦਾ ਪ੍ਰਤੀਕ ਹੈ। ਮੈਨੂੰ ਵਿਸ਼ਵਾਸ ਹੈ ਕਿ Japanese ਜ਼ੈਨ ਗਾਰਡਨ ਐਂਡ ਕਾਇਜ਼ੈਨ Academy ਦੀ ਇਹ ਸਥਾਪਨਾ, ਭਾਰਤ ਅਤੇ ਜਪਾਨ ਦੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰੇਗੀ, ਸਾਡੇ ਨਾਗਰਿਕਾਂ ਨੂੰ ਹੋਰ ਕਰੀਬ ਲਿਆਵੇਗੀ। ਵਿਸ਼ੇਸ਼ ਤੌਰ ‘ਤੇ, ਮੈਂ ਹਯੋਗੋ ਪ੍ਰੀ-ਫੈਕਚਰ ਦੇ ਲੀਡਰਸ ਦਾ, ਮੇਰੇ ਅਭਿੰਨ ਮਿੱਤਰ ਗਵਰਨਰ ਸ਼੍ਰੀਮਾਨ ਈਦੋ ਤੋਸ਼ੀ ਜੀ ਦਾ ਵਿਸ਼ੇਸ਼ ਤੌਰ ‘ਤੇ ਇਸ ਸਮੇਂ ਅਭਿਨੰਦਨ ਕਰਦਾ ਹਾਂ। ਗਵਰਨਰ ਈਦੋ 2017 ਵਿੱਚ ਖੁਦ ਅਹਿਮਦਾਬਾਦ ਆਏ ਸਨ। ਅਹਿਮਦਾਬਾਦ ਵਿੱਚ ਜ਼ੈਨ ਗਾਰਡਨ ਐਂਡ ਕਾਇਜ਼ੈਨ Academy ਦੀ ਸਥਾਪਨਾ ਵਿੱਚ ਉਨ੍ਹਾਂ ਦਾ ਅਤੇ ਹਯੋਗੋ International Association ਦਾ ਬਹੁਮੁੱਲਾ ਯੋਗਦਾਨ ਰਿਹਾ ਹੈ। ਮੈਂ Indo-Japan Friendship Association of Gujarat ਦੇ ਸਾਥੀਆਂ ਨੂੰ ਵੀ ਵਧਾਈ ਦਿੰਦਾ ਹਾਂ। ਉਨ੍ਹਾਂ ਨੇ ਭਾਰਤ ਜਪਾਨ ਸਬੰਧਾਂ ਨੂੰ ਊਰਜਾ ਦੇਣ ਦੇ ਲਈ ਨਿਰੰਤਰ ਜ਼ਿਕਰਯੋਗ ਕਾਰਜ ਕੀਤਾ ਹੈ। Japan Information and Study Centre ਵੀ ਇਸ ਦੀ ਇੱਕ ਮਿਸਾਲ ਹੈ।

ਸਾਥੀਓ, ਭਾਰਤ ਅਤੇ ਜਪਾਨ ਜਿਤਨਾ ਬਾਹਰੀ ਪ੍ਰਗਤੀ ਅਤੇ ਉੱਨਤੀ ਦੇ ਲਈ ਸਮਰਪਿਤ ਰਹੇ ਹਨ, ਉਤਨਾ ਹੀ ਅੰਦਰੂਨੀ ਸ਼ਾਂਤੀ ਅਤੇ ਪ੍ਰਗਤੀ ਨੂੰ ਵੀ ਅਸੀਂ ਮਹੱਤਵ ਦਿੱਤਾ ਹੈ। ਜੈਪਨੀਜ਼ ਜ਼ੈਨ ਗਾਰਡਨ, ਸ਼ਾਂਤੀ ਦੀ ਇਸੇ ਖੋਜ ਦੀ, ਇਸੇ ਸਾਦਗੀ ਦੀ ਇੱਕ ਸੁੰਦਰ ਅਭਿਵਿਅਕਤੀ ਹੈ। ਭਾਰਤ ਦੇ ਲੋਕਾਂ ਨੇ ਸਦੀਆਂ ਤੋਂ ਜਿਸ ਸ਼ਾਂਤੀ, ਸਹਿਜਤਾ ਅਤੇ ਸਰਲਤਾ ਨੂੰ ਯੋਗ ਅਤੇ ਅਧਿਆਤਮ ਦੇ ਜ਼ਰੀਏ ਸਿੱਖਿਆ ਸਮਝਿਆ ਹੈ, ਉਸੇ ਦੀ ਇੱਕ ਝਲਕ ਉਨ੍ਹਾਂ ਨੂੰ ਇੱਥੇ ਦਿਖੇਗੀ। ਅਤੇ ਵੈਸੇ ਭੀ, ਜਪਾਨ ਵਿੱਚ ਜੋ ‘ਜ਼ੈਨ’ ਹੈ, ਉਹੀ ਤਾਂ ਭਾਰਤ ਵਿੱਚ ‘ਧਿਆਨ’ ਹੈ। ਬੁੱਧ ਨੇ ਇਹੀ ਧਿਆਨ, ਇਹੀ ਬੁੱਧਤਵ ਸੰਸਾਰ ਨੂੰ ਦਿੱਤਾ ਸੀ। ਅਤੇ ਜਿੱਥੋਂ ਤੱਕ ‘ਕਾਇਜ਼ੈਨ’ ਦੀ ਸੰਕਲਪਨਾ ਹੈ, ਇਹ ਵਰਤਮਾਨ ਵਿੱਚ ਸਾਡੇ ਇਰਾਦਿਆਂ ਨੂੰ ਮਜ਼ਬੂਤੀ ਦੀ, ਨਿਰੰਤਰ ਅੱਗੇ ਵਧਣ ਦੀ ਸਾਡੀ ਇੱਛਾ ਸ਼ਕਤੀ ਦੀ ਜਿਊਂਦਾ-ਜਾਗਦਾ ਸਬੂਤ ਹੈ।

ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕ ਜਾਣਦੇ ਹਨ ਕਿ ਕਾਇਜ਼ੈਨ ਦਾ literal meaning ਹੁੰਦਾ ਹੈ ‘improvement’, ਲੇਕਿਨ ਇਸ ਦਾ ਅੰਦਰੂਨੀ ਅਰਥ ਹੋਰ ਵੀ ਜ਼ਿਆਦਾ ਵਿਆਪਕ ਹੈ। ਇਹ ਸਿਰਫ improvement ਨਹੀਂ, continuous improvement ‘ਤੇ ਬਲ ਦਿੰਦਾ ਹੈ।

ਸਾਥੀਓ, ਜਦੋਂ ਮੈਂ ਮੁੱਖ ਮੰਤਰੀ ਬਣਿਆ, ਤਾਂ ਉਸ ਦੇ ਕੁਝ ਸਮੇਂ ਬਾਅਦ ਕਾਇਜ਼ੈਨ ਨੂੰ ਲੈ ਕੇ ਗੁਜਰਾਤ ਵਿੱਚ ਪਹਿਲੀ ਵਾਰ ਗੰਭੀਰ ਪ੍ਰਯਤਨ ਸ਼ੁਰੂ ਹੋਏ ਸਨ। ਅਸੀਂ ਕਾਇਜ਼ੈਨ ਦਾ ਬਾਕਾਇਦਾ ਅਧਿਐਨ ਕਰਵਾਇਆ ਸੀ, ਉਸ ਨੂੰ ਲਾਗੂ ਕਰਵਾਇਆ ਸੀ ਅਤੇ 2004 ਦਾ ਸਮਾਂ ਸੀ ਜਦੋਂ ਪਹਿਲੀ ਵਾਰੀ administrative training ਦੇ ਦੌਰਾਨ ਕਾਇਜ਼ੈਨ ‘ਤੇ ਇਤਨਾ ਜ਼ੋਰ ਦਿੱਤਾ ਗਿਆ ਸੀ। ਫਿਰ ਅਗਲੇ ਸਾਲ 2005 ਵਿੱਚ ਗੁਜਰਾਤ ਦੇ ਟੌਪ ਸਿਵਿਲ ਸਰਵੈਂਟਸ ਦੇ ਨਾਲ ਚਿੰਤਨ ਸ਼ਿਬਿਰ(ਕੈਂਪ) ਹੋਇਆ, ਤਾਂ ਸਾਰਿਆਂ ਨੂੰ ਅਸੀਂ  ਕਾਇਜ਼ੈਨ ਦੀ ਟ੍ਰੇਨਿੰਗ ਦਿੱਤੀ। ਫਿਰ ਅਸੀਂ ਇਸ ਨੂੰ ਗੁਜਰਾਤ ਦੀ ਸਿੱਖਿਆ ਵਿਵਸਥਾ ਤੱਕ ਲੈ ਗਏ, ਅਨੇਕ ਸਰਕਾਰੀ ਦਫ਼ਤਰਾਂ ਤੱਕ ਲੈ ਗਏ। ਜਿਸ continuous improvement ਦੀ ਗੱਲ ਮੈਂ ਇੱਥੇ ਕਹਿ ਰਿਹਾ ਸੀ, ਉਹ ਵੀ ਲਗਾਤਾਰ ਜਾਰੀ ਰਹੀ। ਅਸੀਂ ਸਰਕਾਰੀ ਦਫ਼ਤਰਾਂ ਤੋਂ ਟਰੱਕ ਭਰ-ਭਰ ਕੇ ਬੇਵਜ੍ਹਾ ਦਾ ਸਮਾਨ ਬਾਹਰ ਕੀਤਾ, ਪ੍ਰਕਿਰਿਆਵਾਂ ਵਿੱਚ ਸੁਧਾਰ ਕੀਤਾ, ਉਨ੍ਹਾਂ ਨੂੰ ਹੋਰ ਅਸਾਨ ਬਣਾਇਆ।

ਇਸੇ ਤਰ੍ਹਾਂ ਹੈਲਥ ਡਿਪਾਰਟਮੈਂਟ ਵਿੱਚ ਵੀ ਕਾਇਜ਼ੈਨ ਦੀ ਪ੍ਰੇਰਣਾ ਨਾਲ ਬਹੁਤ ਵੱਡੇ-ਵੱਡੇ ਸੁਧਾਰ ਕੀਤੇ ਗਏ। ਹਜ਼ਾਰਾਂ ਡਾਕਟਰਾਂ, ਨਰਸਾਂ, ਹਸਪਤਾਲ ਸਟਾਫ਼ ਨੂੰ ਇਸ ਕਾਇਜ਼ੈਨ ਦੇ model ਦੀ ਟ੍ਰੇਨਿੰਗ ਦਿੱਤੀ ਗਈ। ਅਸੀਂ ਅਲੱਗ-ਅਲੱਗ ਡਿਪਾਰਟਮੈਂਟ ਵਿੱਚ Physical Workshop ‘ਤੇ ਕੰਮ ਕੀਤਾ, Process ‘ਤੇ ਕੰਮ ਕੀਤਾ ਗਿਆ, ਲੋਕਾਂ ਨੂੰ engage ਕੀਤਾ, ਉਨ੍ਹਾਂ ਨੂੰ ਇਸ ਨਾਲ ਜੋੜਿਆ। ਇਨ੍ਹਾਂ ਸਭ ਦਾ ਬਹੁਤ ਬੜਾ ਸਕਾਰਾਤਮਕ ਪ੍ਰਭਾਵ ਗਵਰਨੈਂਸ ‘ਤੇ ਪਿਆ।

ਸਾਥੀਓ, ਅਸੀਂ ਸਭ ਜਾਣਦੇ ਹਾਂ ਕਿ ਪ੍ਰਗਤੀ ਦੇ ਅੰਦਰ ਗਵਰਨੈਂਸ ਬਹੁਤ ਮਹੱਤਵਪੂਰਨ ਹੁੰਦਾ ਹੈ। ਚਾਹੇ ਵਿਅਕਤੀ ਦੇ ਵਿਕਾਸ ਦੀ ਗੱਲ ਹੋਵੇ, ਸੰਸਥਾ ਦਾ ਵਿਕਾਸ ਹੋਵੇ, ਸਮਾਜ ਜਾਂ ਦੇਸ਼ ਦਾ ਵਿਕਾਸ ਹੋਵੇ, ਗਵਰਨੈਂਸ ਬਹੁਤ Important Factor ਹੈ। ਅਤੇ ਇਸ ਲਈ, ਮੈਂ ਜਦੋਂ ਗੁਜਰਾਤ ਤੋਂ ਇੱਥੇ ਦਿੱਲੀ ਆਇਆ, ਤਾਂ ਕਾਇਜ਼ੈਨ ਤੋਂ ਮਿਲੇ ਅਨੁਭਵਾਂ ਨੂੰ ਵੀ ਆਪਣੇ ਨਾਲ ਲਿਆਇਆ। ਅਸੀਂ PMO ਅਤੇ ਕੇਂਦਰ ਸਰਕਾਰ ਦੇ ਹੋਰ ਡਿਪਾਰਟਮੈਂਟਸ ਵਿੱਚ ਇਸ ਦੀ ਸ਼ੁਰੂਆਤ ਵੀ ਕੀਤੀ। ਇਸੇ ਵਜ੍ਹਾ ਨਾਲ ਕਿਤਨੇ ਹੀ ਪ੍ਰੋਸੈੱਸ ਹੋਰ ਅਸਾਨ ਬਣੇ, ਦਫ਼ਤਰਾਂ ਵਿੱਚ ਬਹੁਤ ਸਾਰੀ ਜਗ੍ਹਾ ਨੂੰ ਅਸੀਂ ਔਪਟਿਮਾਈਜ਼ ਕੀਤਾ। ਅੱਜ ਵੀ ਕੇਂਦਰ ਸਰਕਾਰ ਦੇ ਕਈ ਨਵੇਂ ਵਿਭਾਗਾਂ ਵਿੱਚ, ਸੰਸਥਾਵਾਂ ਵਿੱਚ, ਯੋਜਨਾਵਾਂ ਵਿੱਚ ਕਾਇਜ਼ੈਨ ਨੂੰ ਅਪਣਾਇਆ ਜਾ ਰਿਹਾ ਹੈ।

ਸਾਥੀਓ, ਇਸ ਪ੍ਰੋਗਰਾਮ ਨਾਲ ਜੁੜੇ ਜਪਾਨ ਦੇ ਸਾਡੇ ਮਹਿਮਾਨ ਜਾਣਦੇ ਹਨ ਕਿ ਮੇਰਾ ਵਿਅਕਤੀਗਤ ਤੌਰ ‘ਤੇ ਜਪਾਨ ਦੇ ਨਾਲ ਕਿਤਨਾ ਜੁੜਾਅ ਰਿਹਾ ਹੈ। ਜਪਾਨ ਦੇ ਲੋਕਾਂ ਦਾ ਸਨੇਹ, ਜਪਾਨ ਦੇ ਲੋਕਾਂ ਦੀ ਕਾਰਜਸ਼ੈਲੀ, ਉਨ੍ਹਾਂ ਦਾ ਕੌਸ਼ਲ, ਉਨ੍ਹਾਂ ਦਾ ਅਨੁਸ਼ਾਸਨ, ਹਮੇਸ਼ਾ ਤੋਂ ਪ੍ਰਭਾਵਿਤ ਕਰਨ ਵਾਲਾ ਰਿਹਾ ਹੈ। ਅਤੇ ਇਸ ਲਈ ਮੈਂ ਜਦੋਂ ਵੀ ਕਿਹਾ ਹੈ- I wanted to create Mini-Japan in Gujarat, ਤਾਂ ਉਸ ਦੇ ਪਿੱਛੇ ਮੁੱਖ ਭਾਵ ਰਿਹਾ ਹੈ ਕਿ ਜਦੋਂ ਵੀ ਜਪਾਨ ਦੇ ਲੋਕ ਗੁਜਰਾਤ ਆਉਣ, ਤਾਂ ਉਨ੍ਹਾਂ ਨੂੰ ਵੈਸੀ ਹੀ ਗਰਮਜੋਸ਼ੀ ਦਿਖੇ, ਵੈਸੀ ਹੀ ਅਪਣੱਤ ਮਿਲੇ। ਮੈਨੂੰ ਯਾਦ ਹੈ ਵਾਇਬ੍ਰੈਂਟ ਗੁਜਰਾਤ ਸਮਿਟ ਦੀ ਸ਼ੁਰੂਆਤ ਤੋਂ ਹੀ ਜਪਾਨ ਇੱਕ ਪਾਰਟਨਰ ਕੰਟਰੀ ਦੇ ਤੌਰ ‘ਤੇ ਇਸ ਨਾਲ ਜੁੜ ਗਿਆ ਸੀ। ਅੱਜ ਵੀ ਵਾਇਬ੍ਰੈਂਟ ਗੁਜਰਾਤ ਸਮਿਟ ਵਿੱਚ ਸਭ ਤੋਂ ਵੱਡੇ ਜੋ ਡੈਲੀਗੇਸ਼ਨ ਆਉਂਦੇ ਹਨ, ਉਨ੍ਹਾਂ ਵਿੱਚੋਂ ਇੱਕ ਜਪਾਨ ਦਾ ਹੀ ਹੁੰਦਾ ਹੈ। ਅਤੇ ਜਪਾਨ ਨੇ ਗੁਜਰਾਤ ਦੀ ਧਰਤੀ ‘ਤੇ, ਇੱਥੋਂ ਦੇ ਲੋਕਾਂ ਦੀ ਸਮਰੱਥਾ ‘ਤੇ ਜੋ ਵਿਸ਼ਵਾਸ ਜਤਾਇਆ ਹੈ, ਇਹ ਦੇਖ ਕੇ ਸਾਨੂੰ ਸਭ ਨੂੰ ਸੰਤੋਸ਼ ਹੁੰਦਾ ਹੈ।

ਜਪਾਨ ਦੀਆਂ ਇੱਕ ਤੋਂ ਵਧਕੇ ਇੱਕ ਕੰਪਨੀਆਂ ਅੱਜ ਗੁਜਰਾਤ ਵਿੱਚ ਕੰਮ ਕਰ ਰਹੀਆਂ ਹਨ। ਮੈਨੂੰ ਦੱਸਿਆ ਗਿਆ ਹੈ ਕਿ ਇਨ੍ਹਾਂ ਦੀ ਸੰਖਿਆ ਕਰੀਬ-ਕਰੀਬ 135 ਤੋਂ ਵੀ ਜ਼ਿਆਦਾ ਹੈ। ਆਟੋਮੋਬਾਈਲ ਤੋਂ ਲੈ ਕੇ ਬੈਂਕਿੰਗ ਤੱਕ, ਕੰਸਟ੍ਰਕਸ਼ਨ ਤੋਂ ਲੈ ਕੇ ਫਾਰਮਾ ਤੱਕ, ਹਰ ਸੈਕਟਰ ਦੀ ਜਪਾਨੀ ਕੰਪਨੀ ਨੇ ਗੁਜਰਾਤ ਵਿੱਚ ਆਪਣਾ ਬੇਸ ਬਣਾਇਆ ਹੋਇਆ ਹੈ। ਸੁਜ਼ੁਕੀ ਮੋਟਰਸ ਹੋਵੇ, ਹੋਂਡਾ ਮੋਟਰਸਾਈਕਲ ਹੋਵੇ, ਮਿਤਸ਼ੁਬਿਸ਼ੀ ਹੋਵੇ, ਟੋਯੋਟਾ ਹੋਵੇ, ਹਿਟਾਚੀ ਹੋਵੇ, ਅਜਿਹੀਆਂ ਅਨੇਕਾਂ ਕੰਪਨੀਆਂ ਗੁਜਰਾਤ ਵਿੱਚ ਮੈਨੂਫੈਕਚਰਿੰਗ ਕਰ ਰਹੀਆਂ ਹਨ। ਅਤੇ ਇੱਕ ਅੱਛੀ ਗੱਲ ਇਹ ਹੈ ਕਿ ਇਹ ਕੰਪਨੀਆਂ ਗੁਜਰਾਤ ਦੇ ਨੌਜਵਾਨਾਂ ਦਾ ਸਕਿੱਲ ਡਿਵੈਲਮੈਂਟ ਕਰਨ ਵਿੱਚ ਵੀ ਬਹੁਤ ਮਦਦ ਕਰ ਰਹੀਆਂ ਹਨ। ਗੁਜਰਾਤ ਵਿੱਚ ਤਿੰਨ, Japan-India Institute for Manufacturing, ਹਰ ਸਾਲ ਸੈਂਕੜਿਆਂ ਨੌਜਵਾਨਾਂ ਨੂੰ ਸਕਿੱਲ ਟ੍ਰੇਨਿੰਗ ਦੇ ਰਹੇ ਹਨ। ਕਈ ਕੰਪਨੀਆਂ ਦਾ ਗੁਜਰਾਤ ਦੀ ਟੈਕਨੀਕਲ ਯੂਨਿਵਰਸਿਟੀਜ਼ ਅਤੇ ITI’s ਨਾਲ ਵੀ ਟਾਈ-ਅੱਪ ਹੈ।

ਸਾਥੀਓ, ਜਪਾਨ ਅਤੇ ਗੁਜਰਾਤ ਦੇ ਸਬੰਧਾਂ ਨੂੰ ਲੈ ਕੇ ਕਹਿਣ ਦੇ ਲਈ ਇਤਨਾ ਕੁਝ ਹੈ, ਕਿ ਸਮਾਂ ਘੱਟ ਪੈ ਜਾਵੇਗਾ। ਇਹ ਸਬੰਧ ਆਤਮੀਅਤਾ, ਸਨੇਹ ਅਤੇ ਇੱਕ ਦੂਸਰੇ ਦੀਆਂ ਭਾਵਨਾਵਾਂ ਨੂੰ, ਇੱਕ ਦੂਸਰੇ ਦੀਆਂ ਜ਼ਰੂਰਤਾਂ ਨੂੰ ਸਮਝਣ ਵਿੱਚ ਹੋਰ ਮਜ਼ਬੂਤ ਹੋਏ ਹਨ। ਗੁਜਰਾਤ ਨੇ ਹਮੇਸ਼ਾ ਜਪਾਨ ਨੂੰ ਵਿਸ਼ੇਸ਼ ਮਹੱਤਵ ਦਿੱਤਾ ਹੈ। ਹੁਣ ਜਿਵੇਂ JETRO ਨੇ ਇਹ ਜੋ Ahmedabad Business Support Centre ਖੋਲ੍ਹਿਆ ਹੈ, ਉਸ ਵਿੱਚ ਇੱਕੋ ਸਮੇਂ ਪੰਜ ਕੰਪਨੀਆਂ ਨੂੰ plug and play work-space facility ਦੇਣ ਦੀ ਸੁਵਿਧਾ ਹੈ। ਜਪਾਨ ਦੀਆਂ ਬਹੁਤ ਸਾਰੀਆਂ ਕੰਪਨੀਆਂ ਨੇ ਇਸ ਦਾ ਲਾਭ ਉਠਾਇਆ ਹੈ।

ਮੈਂ ਕਈ ਵਾਰ ਜਦੋਂ ਪੁਰਾਣੇ ਦਿਨਾਂ ਬਾਰੇ ਸੋਚਦਾ ਹਾਂ ਤਾਂ ਲਗਦਾ ਹੈ ਕਿ ਗੁਜਰਾਤ ਦੇ ਲੋਕਾਂ ਨੇ ਵੀ ਕਿੰਨੀਆਂ ਛੋਟੀਆਂ-ਛੋਟੀਆਂ ਬਾਰੀਕੀਆਂ ‘ਤੇ ਧਿਆਨ ਦਿੱਤਾ ਹੈ। ਮੈਨੂੰ ਯਾਦ ਹੈ ਮੁੱਖ ਮੰਤਰੀ ਦੇ ਤੌਰ ‘ਤੇ ਇੱਕ ਵਾਰ ਮੈਂ ਜਪਾਨ ਦੇ ਡੈਲੀਗੇਸ਼ਨ ਨਾਲ ਗੱਲਬਾਤ ਕਰ ਰਿਹਾ ਸੀ ਤਾਂ Informally ਇੱਕ ਵਿਸ਼ਾ ਉੱਠਿਆ। ਇਹ ਵਿਸ਼ਾ ਬੜਾ ਹੀ ਦਿਲਚਸਪ ਸੀ। ਜਪਾਨ ਦੇ ਲੋਕਾਂ ਨੂੰ ਗੋਲਫ ਖੇਡਣਾ ਬਹੁਤ ਪਸੰਦ ਹੈ ਲੇਕਿਨ ਗੁਜਰਾਤ ਵਿੱਚ golf courses ਦਾ ਉਤਨਾ ਪ੍ਰਚਲਨ ਹੀ ਨਹੀਂ ਸੀ। ਇਸ ਬੈਠਕ ਦੇ ਬਾਅਦ ਵਿਸ਼ੇਸ਼ ਪ੍ਰਯਤਨ ਕੀਤਾ ਗਿਆ ਕਿ ਗੁਜਰਾਤ ਵਿੱਚ golf courses ਦਾ ਵੀ ਵਿਸਤਾਰ ਹੋਵੇ।

ਮੈਂਨੂੰ ਖੁਸ਼ੀ ਹੈ ਕਿ ਅੱਜ ਗੁਜਰਾਤ ਵਿੱਚ ਕਈ golf courses ਹਨ। ਕਈ ਰੈਸਟੋਰੈਂਟਸ ਵੀ ਅਜਿਹੇ ਹਨ ਜਿਨ੍ਹਾਂ ਦੀ ਵਿਸ਼ੇਸ਼ਤਾ ਜਪਾਨੀ ਫੂਡ ਹੈ। ਯਾਨੀ ਇੱਕ ਪ੍ਰਯਤਨ ਰਿਹਾ ਹੈ ਕਿ ਜਪਾਨ ਦੇ ਲੋਕਾਂ ਨੂੰ ਗੁਜਰਾਤ ਵਿੱਚ, Feel at Home ਕਰਵਾਇਆ ਜਾ ਸਕੇ। ਅਸੀਂ ਲੋਕਾਂ ਨੇ ਇਸ ਗੱਲ ‘ਤੇ ਵੀ ਬਹੁਤ ਕੰਮ ਕੀਤਾ ਕਿ ਗੁਜਰਾਤ ਵਿੱਚ ਜਪਾਨੀ ਭਾਸ਼ਾ ਬੋਲਣ ਵਾਲਿਆਂ ਦੀ ਸੰਖਿਆ ਵੀ ਵਧੇ। ਅੱਜ ਗੁਜਰਾਤ ਦੇ ਪ੍ਰੋਫੈਸ਼ਨਲ ਵਰਲਡ ਵਿੱਚ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਅਸਾਨੀ ਨਾਲ ਜਪਾਨੀ ਬੋਲਦੇ ਹਨ। ਮੈਨੂੰ ਦੱਸਿਆ ਗਿਆ ਹੈ ਕਿ ਰਾਜ ਦੀ ਇੱਕ ਯੂਨੀਵਰਸਿਟੀ, ਜਪਾਨੀ ਭਾਸ਼ਾ ਸਿਖਾਉਣ ਦੇ ਲਈ ਇੱਕ ਕੋਰਸ ਵੀ ਸ਼ੁਰੂ ਕਰਨ ਜਾ ਰਹੀ ਹੈ। ਇੱਕ ਅੱਛੀ ਸ਼ੁਰੂਆਤ ਹੋਵੇਗੀ।

ਮੈਂ ਤਾਂ ਚਾਹਾਂਗਾ ਕਿ ਗੁਜਰਾਤ ਵਿੱਚ, ਜਪਾਨ ਦੇ ਸਕੂਲ ਸਿਸਟਮ ਦਾ ਵੀ ਇੱਕ ਮਾਡਲ ਬਣੇ।

ਜਪਾਨ ਦੇ ਸਕੂਲ ਸਿਸਟਮ ਦਾ, ਉੱਥੇ ਜਿਸ ਤਰ੍ਹਾਂ ਆਧੁਨਿਕਤਾ ਅਤੇ ਨੈਤਿਕ ਕਦਰਾਂ-ਕੀਮਤਾਂ ‘ਤੇ ਨਾਲ ਜ਼ੋਰ ਦਿੱਤਾ ਜਾਂਦਾ ਹੈ, ਉਸ ਦਾ ਮੈਂ ਬਹੁਤ ਪ੍ਰਸ਼ੰਸਕ ਰਿਹਾ ਹਾਂ। ਜਪਾਨ ਦੇ ਤਾਈਮੇਈ ਸਕੂਲ ਵਿੱਚ ਮੈਨੂੰ ਜਾਣ ਦਾ ਅਵਸਰ ਮਿਲਿਆ ਸੀ। ਅਤੇ ਉੱਥੇ ਬਿਤਾਏ ਕੁੱਲ ਪਲ ਮੇਰੇ ਲਈ ਇੱਕ ਪ੍ਰਕਾਰ ਨਾਲ ਯਾਦਗਾਰ ਹਨ। ਉਸ ਸਕੂਲ ਦੇ ਬੱਚਿਆਂ ਨਾਲ ਗੱਲ ਕਰਨਾ, ਮੇਰੇ ਲਈ ਅੱਜ ਵੀ ਇੱਕ ਅਨਮੋਲ ਅਵਸਰ ਮੈਂ ਕਹਿ ਸਕਦਾ ਹਾਂ।

ਸਾਥੀਓ, ਸਾਡੇ ਪਾਸ ਸਦੀਆਂ ਪੁਰਾਣੇ ਸਾਂਸਕ੍ਰਤਿਕ ਸਬੰਧਾਂ ਦਾ ਮਜ਼ਬੂਤ ਵਿਸ਼ਵਾਸ ਵੀ ਹੈ, ਅਤੇ ਭਵਿੱਖ ਦੇ ਲਈ ਇੱਕ ਕੌਮਨ ਵਿਜ਼ਨ ਵੀ! ਇਸੇ ਅਧਾਰ ‘ਤੇ, ਪਿਛਲੇ ਕਈ ਸਾਲਾਂ ਤੋਂ ਅਸੀਂ ਆਪਣੀ Special Strategic and Global Partnership ਨੂੰ ਲਗਾਤਾਰ ਮਜ਼ਬੂਤ ਕਰ ਰਹੇ ਹਾਂ। ਇਸੇ ਲਈ PMO ਵਿੱਚ ਅਸੀਂ ਜਪਾਨ-ਪਲੱਸ ਦੀ ਇੱਕ ਵਿਸ਼ੇਸ਼ ਵਿਵਸਥਾ ਵੀ ਕੀਤੀ ਹੈ। ਜਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਮੇਰੇ ਮਿੱਤਰ ਸ਼੍ਰੀਮਾਨ ਸ਼ਿੰਜ਼ੋ ਅਬੇ ਜਦੋਂ ਗੁਜਰਾਤ ਆਏ ਸਨ, ਤਾਂ ਭਾਰਤ-ਜਪਾਨ ਰਿਸ਼ਤਿਆਂ ਨੂੰ ਨਵੀਂ ਗਤੀ ਮਿਲੀ ਸੀ। ਬੁਲਟ ਟ੍ਰੇਨ ਪ੍ਰੋਜੈਕਟ ਦਾ ਕੰਮ ਸ਼ੁਰੂ ਹੋਣ ‘ਤੇ ਉਹ ਬਹੁਤ ਉਤਸ਼ਾਹਿਤ ਸਨ।

ਅੱਜ ਵੀ ਉਨ੍ਹਾਂ ਨਾਲ ਗੱਲ ਹੁੰਦੀ ਹੈ, ਤਾਂ ਉਹ ਆਪਣੇ ਗੁਜਰਾਤ ਦੌਰੇ ਨੂੰ ਜ਼ਰੂਰ ਯਾਦ ਕਰਦੇ ਹਨ। ਜਪਾਨ ਦੇ ਵਰਤਮਾਨ ਪ੍ਰਧਾਨ ਮੰਤਰੀ ਸ਼੍ਰੀਮਾਨ ਯੋਸ਼ਿਹਿਦੇ ਸੁਗਾ ਵੀ ਬਹੁਤ ਸੁਲਝੇ ਹੋਏ ਵਿਅਕਤੀ ਹਨ। PM ਸੁਗਾ ਅਤੇ ਮੇਰਾ ਇਹ ਵਿਸ਼ਵਾਸ ਹੈ ਕਿ Covid pandemic ਦੇ ਇਸ ਦੌਰ ਵਿੱਚ, ਭਾਰਤ ਅਤੇ ਜਪਾਨ ਦੀ ਦੋਸਤੀ, ਸਾਡੀ ਪਾਰਟਨਰਸ਼ਿਪ, global stability ਅਤੇ prosperity ਦੇ ਵਿੱਚ ਹੋਰ ਜ਼ਿਆਦਾ ਪ੍ਰਾਸੰਗਿਕ ਹੋ ਗਈ ਹੈ। ਅੱਜ ਜਦੋਂ ਕਈ ਆਲਮੀ ਚੁਣੌਤੀਆਂ ਸਾਡੇ ਸਾਹਮਣੇ ਖੜ੍ਹੀਆਂ ਹਨ, ਤਾਂ ਸਾਡੀ ਇਹ ਮਿੱਤਰਤਾ, ਸਾਡੇ ਇਹ ਰਿਸ਼ਤੇ, ਦਿਨੋ-ਦਿਨ ਹੋਰ ਮਜ਼ਬੂਤ ਹੋਣ, ਇਹ ਸਮੇਂ ਦੀ ਮੰਗ ਹੈ। ਅਤੇ ਨਿਸ਼ਚਿਤ ਤੌਰ ‘ਤੇ ਕਾਇਜ਼ੈਨ academy ਜਿਹੇ ਪ੍ਰਯਤਨ, ਇਸ ਦਾ ਬਹੁਤ ਸੁੰਦਰ ਪ੍ਰਤੀਬਿੰਬ ਹਨ।

ਮੈਂ ਚਾਹਾਂਗਾ ਕਿ ਕਾਇਜ਼ੈਨ Academy ਜਪਾਨ ਦੇ ਵਰਕ-ਕਲਚਰ ਦਾ ਭਾਰਤ ਵਿੱਚ ਪ੍ਰਚਾਰ-ਪ੍ਰਸਾਰ ਕਰੇ, ਜਪਾਨ ਅਤੇ ਭਾਰਤ ਦੇ ਦਰਮਿਆਨ business interactions ਵਧਾਵੇ। ਇਸ ਦਿਸ਼ਾ ਵਿੱਚ ਪਹਿਲਾਂ ਤੋਂ ਜੋ ਪ੍ਰਯਤਨ ਚਲ ਰਹੇ ਹਨ, ਸਾਨੂੰ ਉਨ੍ਹਾਂ ਨੂੰ ਵੀ ਨਵੀਂ ਊਰਜਾ ਦੇਣੀ ਹੈ। ਜਿਵੇਂ ਗੁਜਰਾਤ ਯੂਨੀਵਰਸਿਟੀ ਅਤੇ ਓਸਾਕਾ ਦੇ ਓਤੇਮੋਨ ਗਾਕੁਇਨ University ਦੇ ਦਰਮਿਆਨ Indo-Japan Student Exchange Program ਹੈ। ਇਹ ਪ੍ਰੋਗਰਾਮ ਪੰਜ ਦਹਾਕਿਆਂ ਤੋਂ ਸਾਡੇ ਰਿਸ਼ਤਿਆਂ ਨੂੰ ਮਜ਼ਬੂਤੀ ਦੇ ਰਿਹਾ ਹੈ। ਇਸ ਦਾ ਹੋਰ ਵਿਸਤਾਰ ਕੀਤਾ ਜਾ ਸਕਦਾ ਹੈ। ਦੋਹਾਂ ਦੇਸ਼ਾਂ ਦੇ ਹੋਰ ਸੰਸਥਾਨਾਂ ਦੇ ਦਰਮਿਆਨ ਵੀ ਇਸ ਤਰ੍ਹਾਂ ਦੀ partnerships ਕੀਤੀ ਜਾ ਸਕਦੀ ਹੈ।

ਮੈਨੂੰ ਵਿਸ਼ਵਾਸ ਹੈ, ਸਾਡੇ ਇਹ ਪ੍ਰਯਤਨ ਇਸੇ ਤਰ੍ਹਾਂ ਨਿਰੰਤਰਤਾ ਨਾਲ ਅੱਗੇ ਵਧਣਗੇ, ਅਤੇ ਭਾਰਤ-ਜਪਾਨ ਮਿਲ ਕੇ ਵਿਕਾਸ ਦੀਆਂ ਨਵੀਆਂ ਉਚਾਈਆਂ ਹਾਸਲ ਕਰਨਗੇ। ਮੈਂ ਅੱਜ ਇਸ ਪ੍ਰੋਗਰਾਮ ਦੇ ਜ਼ਰੀਏ, ਜਪਾਨ ਨੂੰ, ਜਪਾਨ ਦੇ ਲੋਕਾਂ ਨੂੰ, ਟੋਕੀਓ ਓਲੰਪਿਕ ਦੇ ਆਯੋਜਨ ਦੇ ਲਈ ਵੀ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।

ਆਪ ਸਭ ਦਾ ਬਹੁਤ-ਬਹੁਤ ਧੰਨਵਾਦ!

ਇੱਹ ਖਬਰ English ਵਿੱਚ ਪੜ੍ਹਣ ਲਈ ਇਸ ਲਿੰਕ ਤੇ ਜਾਓ https://newspunjab.net/?p=24486