ਕੈਨੇਡਾ ਐਕਸਪ੍ਰੈਸ ਐਂਟਰੀ ਡਰਾਅ – 357 ਸਕੋਰ ਵਾਲੇ ਤਜ਼ਰਬੇਕਾਰ 6000 ਕਾਮਿਆਂ ਨੂੰ ਮਿਲੇਗੀ ਪੀ ਆਰ
ਕੈਨੇਡਾ ਸਰਕਾਰ ਇਸ ਸਾਲ 401,000 ਨਵੇਂ ਪ੍ਰਵਾਸੀਆਂ ਦੇ ਨਿਵਾਸ ਲਈ ਆਪਣੇ ਟੀਚੇ ਨੂੰ ਪੂਰਾ ਕਰਨ ਵਾਸਤੇ ਕੈਨੇਡਾ ਵਿਚ ਹੋਰ ਉਮੀਦਵਾਰਾਂ ਨੂੰ ਪੱਕੇ ਹੋਣ ਦਾ ਮੌਕਾ ਦੇ ਰਹੀ ਹੈ। ਉਮੀਦਵਾਰਾਂ ਕੋਲ ਕੁਸ਼ਲ ਕਿੱਤੇ ਵਿਚ ਘੱਟੋ ਘੱਟ ਇਕ ਸਾਲ ਦਾ ਕੈਨੇਡੀਅਨ ਕੰਮ ਦਾ ਤਜਰਬਾ ਹੋਣਾ ਜਰੂਰੀ ਹੈ l
ਨਿਊਜ਼ ਪੰਜਾਬ
ਕੈਨੇਡਾ ਸਰਕਾਰ ਨੇ ਕੈਨੇਡਾ ਵਿਚਲੇ ਤਜਰਬੇ ਕਲਾਸ (ਸੀਈਸੀ Canadian Experience Class) ਦੇ ਉਹਨਾਂ 6,000 ਉਮੀਦਵਾਰਾਂ ਜਿਹਨਾਂ ਦੇ ( Comprehensive Ranking System score requirement (CRS) 357 ਸਕੋਰ ਬਣਦੇ ਹਨ , ਨੂੰ ਕੈਨੇਡਾ ਦੇ ਸਥਾਈ ਨਿਵਾਸ ( ਪੀ ਆਰ )ਲਈ ਅਰਜ਼ੀ ਦੇਣ ਦਾ ਅੱਜ ਸੱਦਾ ਦਿੱਤਾ ਹੈ l 13 ਫਰਵਰੀ, 2021 ਤੋਂ ਬਾਅਦ ਘਟੋ ਘੱਟ ਵਿਆਪਕ ਰੈਂਕਿੰਗ ਸਿਸਟਮ ਸਕੋਰ (ਸੀਆਰਐਸ) 357 ਰਖਿਆ ਗਿਆ ਹੈ ਜਦੋਂ 13 ਫਰਵਰੀ, 2021 ਦੇ ਡਰਾਅ ਦੌਰਾਨ ਸਭ ਤੋਂ ਘੱਟ 75 ਸੀਈਸੀ ਦੇ 27,332 ਉਮੀਦਵਾਰਾਂ ਨੂੰ ਪੱਕੇ ਨਿਵਾਸ ਲਈ ਅਰਜ਼ੀ ਦੇਣ ਲਈ ਬੁਲਾਇਆ ਗਿਆ ਸੀ.
ਕੈਨੇਡਾ ਸਰਕਾਰ ਇਸ ਸਾਲ 401,000 ਨਵੇਂ ਪ੍ਰਵਾਸੀਆਂ ਦੇ ਨਿਵਾਸ ਲਈ ਆਪਣੇ ਟੀਚੇ ਨੂੰ ਪੂਰਾ ਕਰਨ ਲਈ ਕੈਨੇਡਾ ਵਿਚ ਹੋਰ ਉਮੀਦਵਾਰਾਂ ਨੂੰ ਮੌਕਾ ਦੇ ਰਹੀ ਹੈ।ਸੀਈਸੀ ਉਮੀਦਵਾਰਾਂ ਕੋਲ ਕੁਸ਼ਲ ਕਿੱਤੇ ਵਿਚ ਘੱਟੋ ਘੱਟ ਇਕ ਸਾਲ ਦਾ ਕੈਨੇਡੀਅਨ ਕੰਮ ਦਾ ਤਜਰਬਾ ਹੋਣਾ ਜਰੂਰੀ ਹੈ l ਇਸ ਡਰਾਅ ਵਿੱਚ ਉਹਨਾਂ ਕਾਮਿਆਂ ਨੂੰ ਸੱਦਾ ਦਿੱਤਾ ਗਿਆ ਹੈ ਜਿਹਨਾਂ 17 ਫਰਵਰੀ, 2021 ਤੋਂ ਪਹਿਲਾਂ (10: 15:50 UTC ) ਆਪਣਾ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਜਮ੍ਹਾ ਕਰਾ ਦਿੱਤਾ ਸੀ l