ਅਮਰੀਕਾ ਵਿੱਚ – ਭਾਰਤੀ ਮੂਲ ਦੀ ਰਾਧਿਕਾ ਫ਼ੌਕਸ ਨੂੰ ਮਿਲੀ ਅਹਿਮ ਜ਼ਿੰਮੇਵਾਰੀ
ਨਿਊਜ਼ ਪੰਜਾਬ
ਵਾਸ਼ਿੰਗਟਨ, 17 ਜੂਨ : ਅਮਰੀਕਾ ’ਚ ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰਸ਼ਾਸਨ ਵਿੱਚ ਭਾਰਤੀ ਮੂਲ ਦੇ ਅਮਰੀਕੀਆਂ ਨੂੰ ਅਹਿਮ ਅਹੁਦਿਆਂ ਨਾਲ ਨਿਵਾਜਿਆ ਜਾ ਰਿਹਾ ਹੈ, ਉੱਥੇ ਅੱਜ ਭਾਰਤੀ ਮੂਲ ਦੀ ਰਾਧਿਕਾ ਫ਼ੌਕਸ ਨੂੰ ਅਹਿਮ ਜ਼ਿੰਮੇਵਾਰੀ ਸੌਂਪਦੇ ਹੋਏ ਵਾਤਾਵਰਣ ਸੁਰੱਖਿਆ ਏਜੰਸੀ ਦੇ ਜਲ ਦਫ਼ਤਰ ਦਾ ਮੁਖੀ ਥਾਪਿਆ ਗਿਆ ਹੈ।
ਰਾਧਿਕਾ ਫੌਕਸ ਦੀ ਨਿਯੁਕਤੀ ਨੂੰ ਸੈਨੇਟ ਨੇ 43 ਦੇ ਮੁਕਾਬਲੇ 55 ਵੋਟਾਂ ਨਾਲ ਆਪਣੀ ਮਨਜ਼ੂਰੀ ਦਿੱਤੀ ਹੈ।
ਰਾਧਿਕਾ ਫੌਕਸ ਜਲ ਸਬੰਧੀ ਮਾਮਲਿਆਂ ’ਤੇ ਲਗਭਗ ਦੋ ਦਹਾਕਿਆਂ ਤੋਂ ਮਾਹਰ ਦੇ ਤੌਰ ’ਤੇ ਵੱਖ-ਵੱਖ ਅਹੁਦਿਆਂ ’ਤੇ ਰਹਿ ਕੇ ਆਪਣੀਆਂ ਸੇਵਾਵਾਂ ਦੇ ਚੁੱਕੀ ਹੈ ਅਤੇ ਉਨ੍ਹਾਂ ਵੱਲੋਂ ਸਥਾਨਕ ਤੋਂ ਲੈ ਕੇ ਫੈਡਰਲ ਪੱਧਰ ਤੱਕ ਆਪਣੇ ਖੇਤਰ ਵਿੱਚ ਬਿਹਤਰੀਨ ਕੰਮ ਕੀਤੇ ਗਏ ਹਨ।