ਦਿੱਲੀ ‘ਚ ਮੁਹੱਲਿਆਂ ਦੀਆਂ ਦੁਕਾਨਾਂ ਖੋਲਣ ਦੀ ਇਜ਼ਾਜ਼ਤ – ਮੈਟਰੋ ਵਿੱਚ ਬੈਠ ਕੇ ਸਫ਼ਰ – ਕਈ ਪਾਬੰਦੀਆਂ ਰਹਿਣਗੀਆਂ ਜਾਰੀ

ਨਿਊਜ਼ ਪੰਜਾਬ

ਦਿੱਲੀ ਵਿੱਚ ਅੱਜ ਤੋਂ ਅਨਲੌਕ -2 ਦੇ ਅਧੀਨ ਥੋੜੀ ਜਿਹੀ ਰਿਆਇਤ ਦੇਣ ਦਾ ਫੈਂਸਲਾ ਕੀਤਾ ਗਿਆ ਹੈ l 7 ਜੂਨ ਤੋਂ ਸਵੇਰੇ 5 ਵਜੇ ਤੋਂ ਮੈਟਰੋ ਅੱਧੀ ਸਮਰਥਾ ਨਾਲ ਚਲਣੀ ਸ਼ੁਰੂ ਹੋ ਜਾਵੇਗੀ ਪਰ ਖੜ੍ਹੇ ਹੋ ਕੇ ਸਫ਼ਰ ਕਰਨ ਦੀ ਮਨਾਹੀ ਹੋਵੇਗੀ , ਮੋਹਲਿਆਂ ਦੀਆ ਸਾਰੀ ਦੁਕਾਨਾਂ ਵੀ ਖੁਲ੍ਹ ਜਾਣਗੀਆਂ , ਵੱਡੇ ਬਾਜ਼ਾਰ – ਮਾਲ ਵਿਚਲੀਆਂ ਦੁਕਾਨਾਂ-ਵਾਰੋ ਵਾਰੀ (even-odd basis.) ਖੁਲਣਗੀਆਂ l

ਦਿੱਲੀ ਸਰਕਾਰ ਨੇ 14 ਜੁਲਾਈ ਤੱਕ ਅਨਲੌਕ -2 ਅਧੀਨ ਕੁਝ ਰਿਆਇਤਾਂ ਦੇਣ ਦਾ ਐਲਾਨ ਕੀਤਾ ਹੈ । ਬਜ਼ਾਰਾਂ ਵਿੱਚ ਖਰੀਦਦਾਰੀ ਸਵੇਰ 10 ਤੋਂ ਰਾਤ 8 ਵਜੇ ਤੱਕ ਹੋ ਸਕੇਗੀ ,
ਰਸ਼ ਵਾਲੀਆਂ ਦੁਕਾਨਾਂ ਤੇ ਕੰਟਰੋਲ ਕਰਨ ਲਈ ਵਿਸ਼ੇਸ਼ ਪੁਲਿਸ ਦਸਤੇ ਤਾਇਨਾਤ ਕੀਤੇ ਜਾਣਗੇ l

ਜਿਮ, ਸਪਾ, ਸੈਲੂਨ, ਇੰਟਰਟੇਨਮੈਂਟ ਪਾਰਕ, ​​ਵਾਟਰ ਪਾਰਕ, ​​ਪਬਲਿਕ ਪਾਰਕ , ਸੇਨਬਲੀ ਹੌਲ, ਐਡੀਟੋਰੀਅਮ .
ਹਫਤਾਵਾਰੀ ਬਜ਼ਾਰ, ਕੋਚਿੰਗ ਅਤੇ ਸਿਖਿਆ ਸੰਸਥਾਨ , ਸਿਨੇਮਾ ਹਾਲ , ਥਿਏਟਰ, ਬਿਊਟੀ ਪਾਰਲਰ ਅਤੇ ਸਵਿਮਿੰਗ ਪੂਲ ਬੰਦ ਰੱਖੇ ਜਾਣਗੇ l