ਸਿਖਿਆ ਵਿਭਾਗ ਵਲੋਂ ਪ੍ਰੀ – ਪ੍ਰਾਇਮਰੀ ਅਤੇ ਹੋਰਨਾਂ ਟੀਚਰਾਂ ਦੀ ਭਰਤੀ ਲਈ ਪ੍ਰੀਖਿਆਵਾਂ ਦੀ ਤਾਰੀਖ ਜਾਰੀ

ਨਿਊਜ਼ ਪੰਜਾਬ

ਪੰਜਾਬ ਵਿੱਚ ਅਧਿਆਪਕਾਂ ਦੀ ਸਾਇੰਸ ਦੀਆਂ 518, ਅੰਗਰੇਜ਼ੀ ਦੀਆਂ 380, ਮੈਥ ਦੀਆਂ 395 ਅਸਾਮੀਆਂ ਦੀ ਭਰਤੀ ਕਰਨ ਦੇ ਫੈਂਸਲੇ ਤੇ ਅਮਲ ਕਰਿਦਆਂ ਸਿਖਿਆ ਭਰਤੀ ਡਾਇਰੈਕਟੋਰੇਟ ਨੇ ਅਧਿਆਪਕਾਂ ਦੀਆਂ ਉਕਤ ਵੱਖ ਵੱਖ ਅਸਾਮੀਆਂ ਦੀ ਭਰਤੀ ਵਾਸਤੇ ਇਮਿਤਹਾਨ ਲੈਣ ਲਈ ਤਾਰੀਖਾਂ ਦਾ ਐਲਾਨ ਕਰ ਦਿੱਤਾ ਹੈ l

ਇਸ ਭਰਤੀ ਲਈ ਅੰਗਰੇਜ਼ੀ ਦੇ ਵਿਸ਼ੇ ਦਾ ਟੈਸਟ 20 ਜੂਨ 2021 ਨੂੰ ਸਵੇਰੇ 9.30 ਵਜੇ ਤੋਂ 12.00 ਵਜੇ ਤੱਕ ਹੋਵੇਗਾ , ਸਾਇੰਸ ਵਿਸ਼ੇ ਦਾ ਟੈਸਟ
20 ਜੂਨ 2021 ਨੂੰ ਬਾਅਦ ਦਪਿਹਰ 2 ਵਜੇ ਤੋਂ 4.30 ਵਜੇ ਤੱਕ ਹੋਵੇਗਾ। ਇਸੇ ਤਰਾਂ ਹੀ ਮੈਥ ਦਾ ਟੈਸਟ 21 ਜੂਨ 2021 ਸਵੇਰੇ 9.30 ਵਜੇ ਤੋਂ 12.00 ਵਜੇਤੱਕ ਹੋਵੇਗਾ।
ਪੀ-ਪਾਇਮਰੀ ਅਿਧਆਪਕਾਂ ਦੀਆਂ 8933 ਅਸਾਮੀਆਂ ਵਾਸਤੇ ਟੈਸਟ 27 ਜੂਨ 2021 ਨੂੰ ਸਵੇਰੇ 11 ਵਜੇ ਤੋਂ 12 ਵਜੇ ਤੱਕ
ਹੋਵੇਗਾ। ਅਧਿਕਾਰਤ ਤੋਰ ਤੇ ਸਰਕਾਰ ਵਲੋਂ ਸਾਰੀ ਸੂਚਨਾ ਵੀ ਜਲਦੀ ਦਿੱਤੀ ਜਾ ਰਹੀ ਹੈ l