ਕੈਨੇਡਾ ’ਚ ਪੜ੍ਹਦੇ ਸਿੱਖ ਵਿਦਿਆਰਥੀ ਖੁਸ਼ਹਾਲ ਸਿੰਘ ਮੁਜਰਾਲ ਨੂੰ ਮਿਲਿਆ 1 ਲੱਖ ਡਾਲਰ ਦਾ ਸਕਾਲਰਸ਼ਿਪ ਐਵਾਰਡ – ਹੁਣ ਵਾਟਰਲੂ ਯੂਨੀਵਰਸਿਟੀ ’ਚ ਸਾਫ਼ਟਵੇਅਰ ਇੰਜੀਨਅਰਿੰਗ ਦੀ ਕਰੇਗਾ ਪੜ੍ਹਾਈ
ਬ੍ਰਿਟਿਸ਼ ਕੋਲੰਬੀਆ ਸੂਬੇ ’ਚ ਪੈਂਦੇ ਕੈਨੇਡਾ ਦੇ ਸ਼ਹਿਰ ਨੌਰਥ ਡੈਲਟਾ ’ਚ ਪੜ੍ਹਦੇ ਸਿੱਖ ਵਿਦਿਆਰਥੀ ਖੁਸ਼ਹਾਲ ਸਿੰਘ ਮੁਜਰਾਲ ਨੂੰ 1 ਲੱਖ ਡਾਲਰ ਦਾ ਸਕਾਲਰਸ਼ਿਪ ਐਵਾਰਡ ਮਿਲਿਆ ਹੈ, ਜੋ ਕਿ ਮੌਜੂਦਾ ਸਮੇਂ ਬਰਨਜ਼ਵਿਊ ਸੈਕੰਡਰੀ ਸਕੂਲ ’ਚ ਪੜ੍ਹ ਰਿਹਾ ਸੀ ਤੇ ਹੁਣ ਬਸੰਤ ਰੁੱਤ ਤੋਂ ਉਹ ਵਾਟਰਲੂ ਯੂਨੀਵਰਸਿਟੀ ’ਚ ਸਾਫ਼ਟਵੇਅਰ ਇੰਜੀਨਅਰਿੰਗ ਦੀ ਪੜ੍ਹਾਈ ਸ਼ੁਰੂ ਕਰਨ ਜਾ ਰਿਹਾ ਹੈ।ਬਰਨਜ਼ਵਿਊ ਸੈਕੰਡਰੀ ਸਕੂਲ ਵਲੋਂ ਟਵੀਟ ਕਰਕੇ ਇੱਹ ਖੁਸ਼ੀ ਸਾਂਝੀ ਕੀਤੀ ਗਈ ਹੈ l
ਖੁਸ਼ਹਾਲ ਸਿੰਘ ਮੁਜਰਾਲ ਉਨ੍ਹਾਂ 100 ਗਰੈਜੂਏਟ ਵਿਦਿਆਰਥੀਆਂ ਵਿੱਚ ਸ਼ਾਮਲ ਹੈ, ਜਿਨ੍ਹਾਂ ਨੂੰ ਇਸ ਸਾਲ ਕੈਨੇਡਾ ਭਰ ਵਿੱਚੋਂ 1 ਲੱਖ ਡਾਲਰ ਦੇ ‘ਸ਼ੁਲਿਚ ਲੀਡਰ ਸਕਾਲਰਸ਼ਿਪ ਐਵਾਰਡ’ ਲਈ ਚੁਣਿਆ ਗਿਆ ਹੈ। ਇਹ ਸਕਾਲਰਸ਼ਿਪ ਉਨ੍ਹਾਂ ਵਿਦਿਆਰਥੀਆਂ ਨੂੰ ਦਿੱਤੀ ਜਾਂਦੀ ਹੈ, ਜਿਹੜੇ ਕੈਨੇਡਾ ਦੀਆਂ 20 ਭਾਈਵਾਲ ਯੂਨੀਵਰਸਿਟੀਆਂ ਵਿੱਚੋਂ ਇੱਕ ’ਚ ਸਾਇੰਸ, ਟੈਕਨਾਲੋਜੀ, ਇੰਜੀਨੀਅਰਿੰਗ ਜਾਂ ਮੈਥੇਮੈਟਿਕਸ (ਐਸਟੀਈਐਮ) ਅੰਡਰਗਰੈਜੂਏਟ ਪ੍ਰੋਗਰਾਮ ਤਹਿਤ ਦਾਖਲਾ ਲੈਣ ਜਾ ਰਹੇ ਹਨ।
@deltasd37 | 5,058 followers
Congratulations to Burnsview Secondary Student Kushal Mujral who has been awarded a $100,000 Schulich Leader Scholarship. Kushal is heading to the University of Waterloo to study Software Engineering in the fall. ow.ly/5vb350EVgQD #2021SLSquad #LeadersGonnaLead #STEM #SLS10