45 ਸਾਲ ਤੋਂ ਘੱਟ ਵਾਲਿਆਂ ਨੂੰ ਵੀ ਹੁਣ ਵੈਕਸੀਨ ਲਈ ਪਹਿਲਾ ਰੇਜਿਸਟ੍ਰੇਸ਼ਨ ਕਰਵਾਉਣ ਦੀ ਲੋੜ ਨਹੀਂ
ਨਵੀਂ ਦਿੱਲੀ, 25 ਮਈ
ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਕਿ 18-44 ਸਾਲਾ ਵਰਗ ਕਰੋਨਾ ਟੀਕਾਕਰਨ ਲਈ ਕੋਵਿਨ ਪਲੈਟਫਾਰਮ ’ਤੇ ਜਾ ਕੇ ਨਾਲ ਦੀ ਨਾਲ ਟੀਕਾ ਲਗਵਾ ਸਕਦਾ ਹੈ ਪਰ ਇਹ ਸਹੂਲਤ ਹਾਲ ਦੀ ਘੜੀ ਸਿਰਫ ਸਰਕਾਰੀ ਕਰੋਨਾ ਟੀਕਾਕਰਨ ਕੇਂਦਰਾਂ ’ਤੇ ਦਿੱਤੀ ਗਈ ਹੈ। ਇਸ ਸਹੂਲਤ ਨਾਲ ਕੇਂਦਰਾਂ ’ਤੇ ਭੀੜ ਘਟੇਗੀ ਤੇ ਨੌਜਵਾਨਾਂ ਨੂੰ ਖੱਜਲ-ਖੁਆਰ ਵੀ ਨਹੀਂ ਹੋਣਾ ਪਵੇਗਾ। ਕੇਂਦਰੀ ਮੰਤਰਾਲੇ ਨੇ ਦੱਸਿਆ ਕਿ ਇਸ ਸਹੂਲਤ ਨਾਲ ਟੀਕੇ ਵਿਅਰਥ ਵੀ ਨਹੀਂ ਜਾਣਗੇ। ਕੇਂਦਰ ਨੇ ਰਾਜਾਂ ਨੂੰ ਕਿਹਾ ਹੈ ਕਿ ਆਨਸਾਈਟ ਰਜਿਸਟਰੇਸ਼ਨ ਲਈ ਕਰੋਨਾ ਟੀਕਾਕਰਨ ਕੇਂਦਰਾਂ ਨੂੰ ਸਪਸ਼ਟ ਹਦਾਇਤਾਂ ਦਿੱਤੀਆਂ ਜਾਣ ਤਾਂ ਕਿ ਉਹ ਅੱਗੇ ਇਹੀ ਹਦਾਇਤਾਂ ਲਾਭਪਾਤਰੀਆਂ ’ਤੇ ਲਾਗੂ ਕਰਨ।