ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਰਟੌਲ ਦੀ ਸ਼ਾਨਦਾਰ ਦਿੱਖ ਲਈ ਸਕੂਲ ਸਟਾਫ਼ ਦੀ ਕੀਤੀ ਪ੍ਰਸੰਸਾ
ਨਿਊਜ਼ ਪੰਜਾਬ
ਤਰਨਤਾਰਨ, 21 ਮਈ :
ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਤਰਨਤਾਰਨ, ਸ਼੍ਰੀ ਰਾਜੇਸ਼ ਕੁਮਾਰ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਨੂੰ ਸਮਾਰਟ ਬਣਾਉਣ ਦੇ ਉਦੇਸ਼ ਨਾਲ ਪ੍ਰੇਰਨਾਦਾਇਕ ਫੇਰੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਤਹਿਤ ਸ਼੍ਰੀ ਰਾਜੇਸ਼ ਕੁਮਾਰ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਰਟੌਲ ਬਲਾਕ ਤਰਨਤਾਰਨ ਪਰਾਪਰ ਵਿਖੇ ਪ੍ਰੇਰਨਾਦਾਇਕ ਵਿਜ਼ਟ ਕੀਤੀ ਗਈ।
ਇਸ ਵਿਜ਼ਟ ਦੇ ਦੌਰਾਨ ਉਨ੍ਹਾਂ ਵੱਲੋਂ ਸਮਾਰਟ ਸਕੂਲ ਮੁਹਿੰਮ, ਦਾਖ਼ਲਾ ਮੁਹਿੰਮ 2021, ਈਚ ਵੰਨ ਬਰਿੰਗ ਵੰਨ, ਸੋਹਣੇ ਸਕੂਲ ਸੋਹਣਾ ਫਰਨੀਚਰ, ਆੱਨਲਾਈਨ ਸਿੱਖਿਆ ਸਬੰਧੀ ਸਕੂਲ ਮੁਖੀ ਅਤੇ ਸਟਾਫ਼ ਨਾਲ ਗੱਲਬਾਤ ਕੀਤੀ ਗਈ। ਇਸ ਮੌਕੇ ਡੀਈਓ ਐਲੀਮੈਂਟਰੀ ਤਰਨਤਾਰਨ ਵੱਲੋਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਰਟੌਲ ਦੇ ਸਕੂਲ ਮੁਖੀ ਸ੍ਰੀਮਤੀ ਰਮਨਜੀਤ ਕੌਰ ਅਤੇ ਸਮੂਹ ਸਟਾਫ਼ ਵੱਲੋਂ ਸਕੂਲ ਨੂੰ ਸਮਾਰਟ ਬਣਾਉਣ ਲਈ ਕੀਤੇ ਗਏ ਉਪਰਾਲਿਆਂ ਲਈ ਮੁਬਾਰਕਬਾਦ ਦਿੱਤੀ ਅਤੇ ਉਹਨਾਂ ਵਿਸ਼ੇਸ਼ ਤੌਰ ਤੇ ਮੈਡਮ ਰਮਨਜੀਤ ਕੌਰ ਵੱਲੋਂ ਕਿੱਤੇ ਨੂੰ ਸਮਰਪਣ ਦੁਆਰਾ ਸਿੱਖਿਆ ਦੇ ਮਿਆਰ, ਸਕੂਲੀ ਬੁਨਿਆਦੀ ਢਾਂਚੇ ਨੂੰ ਸ਼ਾਨਦਾਰ ਬਣਾਉਣ ਨੂੰ ਲੈਕੇ ਕੀਤੇ ਜਾ ਰਹੇ ਉਪਰਾਲਿਆਂ ਲਈ ਉਹਨਾਂ ਦੀ ਪ੍ਰਸੰਸਾ ਅਤੇ ਹੌਂਸਲਾ ਅਫਜ਼ਾਈ ਕੀਤੀ। ਇਸ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਤਰਨਤਾਰਨ ਸ਼੍ਰੀ ਰਾਜੇਸ਼ ਕੁਮਾਰ ਵੱਲੋਂ ਉਹਨਾਂ ਨੂੰ ਸਕੂਲ ਦੀ ਦਿੱਖ ਨੂੰ ਹੋਰ ਬਿਹਤਰ ਬਣਾਉਣ ਲਈ ਵੀ ਸੁਝਾਅ ਦਿੱਤੇ।
ਸ੍ਰੀ ਪ੍ਰੇਮ ਸਿੰਘ, ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਵੱਲੋਂ ਸਕੂਲ ਮੁਖੀ ਅਤੇ ਸਟਾਫ਼ ਨੂੰ ਸਕੂਲ ਦੇ ਵਧੀਆ ਪੱਖਾਂ ਜਿਵੇਂ ਸਕੂਲ ਬਿਲਡਿੰਗ, ਸ਼ਾਨਦਾਰ ਪ੍ਰੀ-ਪ੍ਰਾਇਮਰੀ ਰੂਮ,ਪਰੋਜੈਕਟਰ ਰੂਮ ਤੋਂ ਇਲਾਵਾ ਇੰਗਲਿਸ਼ ਬੂਸਟਰ ਕਲੱਬ ਨਾਲ ਜੁੜੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਵੀਡੀਓਜ਼ ਆਦਿ ਨੂੰ ਪ੍ਰਚਾਰ ਪ੍ਰਸਾਰ ਦੁਆਰਾ ਲੋਕਾਂ ਤੱਕ ਲਿਜਾਣ ਲਈ ਪ੍ਰੇਰਿਤ ਕੀਤਾ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਸਰਕਾਰੀ ਸਕੂਲਾਂ ਪ੍ਰਤੀ ਹੋਰ ਜਾਗਰੂਕ ਕੀਤਾ ਜਾ ਸਕੇ ਜਿਸ ਸਦਕਾ ਲੋਕ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਲੈ ਸਕਣ।