ਲੁਧਿਆਣਾ ਲਈ ਨਵੇਂ ਕੁਲੈਕਟਰ ਰੇਟ ਨਿਰਧਾਰਤਪ੍ਰਸਾਸ਼ਨ ਦੀ ਵੈੱਬਸਾਈਟ ‘ਤੇ ਚੈੱਕ ਕਰਕੇ ਦਿੱਤੇ ਜਾ ਸਕਦੇ ਹਨ ਸੁਝਾਅ
ਲੁਧਿਆਣਾ, 18 ਮਾਰਚ ( ਗੁਰਪ੍ਰੀਤ ਸਿੰਘ -ਨਿਊਜ਼ ਪੰਜਾਬ )-ਜ਼ਿਲ•ਾ ਲੁਧਿਆਣਾ ਵਿੱਚ ਪੈਂਦੇ ਮਾਲ ਖੇਤਰ ਦੇ ਨਵੇਂ ਸਿਰੇ ਤੋਂ ਨਿਰਧਾਰਤ ਕੀਤੇ ਗਏ ਕੁਲੈਕਟਰ ਰੇਟਾਂ ਬਾਰੇ ਡਰਾਫ਼ਟ ਜ਼ਿਲ•ਾ ਪ੍ਰਸਾਸ਼ਨ ਦੀ ਵੈੱਬਸਾਈਟ ‘ਤੇ ਅਪਲੋਡ ਕਰ ਦਿੱਤਾ ਗਿਆ ਹੈ, ਜਿਸ ਬਾਰੇ ਆਮ ਲੋਕ ਆਪਣੇ ਸੁਝਾਅ 24 ਮਾਰਚ, 2020 ਤੱਕ ਦੇ ਸਕਦੇ ਹਨ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਕਿਹਾ ਕਿ ਇਨ•ਾਂ ਨਵੇਂ ਰੇਟਾਂ ਨੂੰ ਪੰਜਾਬ ਸਟੈਂਪ (ਡੀਲਿੰਗ ਆਫ਼ ਅੰਡਰ ਵੈਲਿਊਡ ਇੰਸਟਰੂਮੈਂਟਸ) ਰੂਲਜ਼ 1983 ਦੇ ਸਬ ਰੂਲ 3-ਏ ਅਧੀਨ ਰੀਵਾਈਜ਼ ਕੀਤਾ ਜਾ ਗਿਆ ਹੈ, ਜਿਨ•ਾਂ ਨੂੰ ਜ਼ਿਲ•ਾ ਪ੍ਰਸਾਸ਼ਨ ਦੀ ਵੈੱਬਸਾਈਟ (www.ludhiana.nic.in) ‘ਤੇ ਅਪਲੋਡ ਕਰ ਦਿੱਤਾ ਗਿਆ ਹੈ, ਜਿਸ ਬਾਰੇ ਲੋਕ ਆਪਣੇ ਸੁਝਾਅ ਅਤੇ ਹੋਰ ਵਿਚਾਰ ਮਿਤੀ 24 ਮਾਰਚ, 2020 ਤੱਕ ਦਫ਼ਤਰ ਸੰਬੰਧਤ ਉÎਪ ਮੰਡਲ ਮੈਜਿਸਟ੍ਰੇਟ ਪਾਸ ਲਿਖ਼ਤੀ ਰੂਪ ਵਿੱਚ ਭੇਜ ਸਕਦੇ ਹਨ। ਉਨ•ਾਂ ਕਿਹਾ ਕਿ ਇਹ ਰੇਟ 1 ਅਪ੍ਰੈੱਲ, 2020 ਤੋਂ 31 ਮਾਰਚ, 2021 ਤੱਕ ਨਿਰਧਾਰਤ ਅਤੇ ਲਾਗੂ ਕੀਤੇ ਜਾ ਰਹੇ ਹਨ।