ਪੰਜਾਬ ਵਿੱਚ ਪੱਕੇ ਖਾਲ਼ਾਂ ਦਾ ਨਵਾਂ ਮਾਡਲ ਵਿਕਸਤ ਕੀਤਾ ਜਾਵੇਗਾ-ਸੁਖਬਿੰਦਰ ਸਿੰਘ ਸਰਕਾਰੀਆ

-ਕੋਟਲਾ ਪ੍ਰੋਜੈਕਟ ਤਹਿਤ 477 ਕਰੋੜ ਰੁਪਏ ਦੀ ਲਾਗਤ ਨਾਲ 4 ਜ਼ਿਲਿ•ਆਂ ਵਿੱਚ ਕੰਕਰੀਟ ਨਾਲ ਪੱਕੇ ਕੀਤੇ ਜਾਣਗੇ ਸਿੰਚਾਈ ਵਾਲੇ ਖਾਲ਼ੇ
-ਮੌੜ (ਜ਼ਿਲ•ਾ ਮਾਨਸਾ) ਖੇਤਰ ਵਿੱਚ ਜਲਦ ਸ਼ੁਰੂ ਹੋਵੇਗਾ ਪਾਇਲਟ ਪ੍ਰੋਜੈਕਟ
-ਕੈਬਨਿਟ ਮੰਤਰੀ ਨੇ ਪੰਜਾਬ ਪਾਣੀ ਵਸੀਲੇ ਪ੍ਰਬੰਧਨ ਅਤੇ ਵਿਕਾਸ ਨਿਗਮ ਵੱਲੋਂ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਲਿਆ ਜਾਇਜ਼ਾ

 

ਦੋਰਾਹਾ/ਲੁਧਿਆਣਾ, 18 ਮਾਰਚ ( ਗੁਰਪ੍ਰੀਤ ਸਿੰਘ  -ਨਿਊਜ਼ ਪੰਜਾਬ )-ਪੰਜਾਬ ਦੇ ਵੱਧ ਤੋਂ ਵੱਧ ਫਸਲੀ ਰਕਬੇ ਨੂੰ ਨਹਿਰੀ ਪਾਣੀ ਨਾਲ ਜੋੜਨ ਅਤੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਬਣਾਈ ਰੱਖਣ ਲਈ ਸ਼ੁਰੂ ਕੀਤੇ ਉਪਰਾਲਿਆਂ ਤਹਿਤ ਪੰਜਾਬ ਸਰਕਾਰ ਸੂਬੇ ਵਿੱਚ ਕੱਚੇ ਖਾਲ਼ਾਂ ਨੂੰ ਪੱਕਾ ਕਰਨ ਲਈ ਨਵਾਂ ਮਾਡਲ ਵਿਕਸਤ ਕਰਨ ਜਾ ਰਹੀ ਹੈ। ਇਸ ਮਾਡਲ ਤਹਿਤ ਹੁਣ ਇੱਟਾਂ ਦੀ ਬਿਜਾਏ ਬਜਰੀ ਅਤੇ ਸੀਮਿੰਟ ਨਾਲ ਖਾਲ਼ੇ ਪੱਕੇ ਕੀਤੇ ਜਾਇਆ ਕਰਨਗੇ। ਇਹ ਮਾਡਲ ਪੁਰਾਣੀ ਵਿਧੀ ਤੋਂ ਕਿਤੇ ਸਸਤਾ ਅਤੇ ਟਿਕਾਊ ਸਾਬਿਤ ਹੋਵੇਗਾ। ਇਨ•ਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਪੰਜਾਬ ਸਰਕਾਰ ਦੇ ਪਾਣੀ ਵਸੀਲਿਆਂ ਬਾਰੇ ਵਿਭਾਗ ਦੇ ਕੈਬਨਿਟ ਮੰਤਰੀ ਸ੍ਰ. ਸੁਖਬਿੰਦਰ ਸਿੰਘ ਸਰਕਾਰੀਆ ਨੇ ਸਥਾਨਕ ਪਿੰਡ ਗੁਰਥੜੀ ਵਿਖੇ ਪੰਜਾਬ ਪਾਣੀ ਵਸੀਲੇ ਪ੍ਰਬੰਧਨ ਅਤੇ ਵਿਕਾਸ ਨਿਗਮ ਵੱਲੋਂ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਮੌਕੇ ਗੱਲਬਾਤ ਦੌਰਾਨ ਕੀਤਾ।
ਸ੍ਰ. ਸਰਕਾਰੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਇਸ ਪ੍ਰੋਜੈਕਟ ‘ਤੇ ਪਹਿਲੇ ਗੇੜ ਵਿੱਚ 477 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਜਿਸ ਨਾਲ ਜ਼ਿਲ•ਾ ਸੰਗਰੂਰ, ਬਰਨਾਲਾ, ਮਾਨਸਾ ਅਤੇ ਬਠਿੰਡਾ ਵਿੱਚ 1,46,658 ਹੈਕਟੇਅਰ ਰਕਬੇ ਨੂੰ ਕਵਰ ਕਰਨ ਲਈ 3500 ਕਿਲੋਮੀਟਰ ਲੰਮੇ ਕੱਚੇ ਖਾਲ਼ੇ ਪੱਕੇ ਕੀਤੇ ਜਾਣਗੇ। ਇਸ ਸੰਬੰਧੀ ਪਾਇਲਟ ਪ੍ਰੋਜੈਕਟ ਜਲਦੀ ਹੀ ਮੌੜ (ਜ਼ਿਲ•ਾ ਮਾਨਸਾ) ਖੇਤਰ ਵਿੱਚ ਸ਼ੁਰੂ ਕੀਤਾ ਜਾ ਰਿਹਾ ਹੈ। ਇਹ ਪਹਿਲਾ ਗੇੜ ਸਾਲ 2022 ਤੱਕ ਮੁਕੰਮਲ ਕਰਨ ਦਾ ਟੀਚਾ ਹੈ।
ਉਨ•ਾਂ ਦੱਸਿਆ ਕਿ ਪਹਿਲਾਂ ਸੂਬੇ ਵਿੱਚ ਖਾਲ਼ ਪੱਕੇ ਕਰਨ ਲਈ ਇੱਟਾਂ ਅਤੇ ਸੀਮਿੰਟ ਦੀ ਵਰਤੋਂ ਕੀਤੀ ਜਾਂਦੀ ਸੀ ਹੁਣ ਇਹ ਕੰਮ ਸੀਮੈਂਟ ਅਤੇ ਬਜਰੀ ਨਾਲ ਕੀਤਾ ਜਾਇਆ ਕਰੇਗਾ। ਪਹਿਲਾਂ ਇਹ ਖਾਲ਼ੇ ਦੀ ਮਿਆਦ 15 ਸਾਲ ਦੀ ਹੋਇਆ ਕਰਦੀ ਸੀ ਅਤੇ ਇਹ ਥਾਂ-ਥਾਂ ਤੋਂ ਪਾਣੀ ਦਾ ਵਹਾਅ ਨਾਲ ਨੁਕਸਾਨੇ ਜਾਂਦੇ ਸਨ ਪਰ ਹੁਣ ਨਵੀਂ ਅਤੇ ਸਸਤੀ ਤਕਨੀਕ ਨਾਲ ਤਿਆਰ ਕੀਤੇ ਖਾਲ਼ੇ ਦੀ ਮਿਆਦ 50 ਸਾਲ ਤੱਕ ਰਹੇਗੀ। ਇਨ•ਾਂ ਖਾਲ਼ਾਂ ਦੇ ਬਲਾਕਾਂ ਦਾ ਡਿਜ਼ਾਈਨ ਨਿਗਮ ਵੱਲੋਂ ਖੁਦ ਤਿਆਰ ਕੀਤਾ ਗਿਆ ਹੈ। ਇਨ•ਾਂ ਖਾਲ਼ਾਂ ਦੇ ਬਣਨ ਨਾਲ ਸਿੰਚਾਈ ਵਾਲੇ ਪਾਣੀ ਦਾ ਰਿਸਾਵ (ਲੀਕੇਜ਼) ਬਿਲਕੁਲ ਖ਼ਤਮ ਹੋ ਜਾਵੇਗਾ, ਜਿਸ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਉੱਚਾ ਹੋਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰ. ਲਖ਼ਬੀਰ ਸਿੰਘ ਲੱਖਾ ਅਤੇ ਸ੍ਰ. ਗੁਰਪ੍ਰੀਤ ਸਿੰਘ ਜੀ. ਪੀ. (ਦੋਵੇਂ ਵਿਧਾਇਕ), ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਏ. ਵੇਨੂੰ ਪ੍ਰਸ਼ਾਦ, ਸ੍ਰ. ਜਗਬੀਰ ਸਿੰਘ ਬਰਾੜ ਚੇਅਰਮੈਨ ਪੰਜਾਬ ਪਾਣੀ ਵਸੀਲੇ ਪ੍ਰਬੰਧਨ ਅਤੇ ਵਿਕਾਸ ਨਿਗਮ, ਜ਼ਿਲ•ਾ ਪ੍ਰੀਸ਼ਦ ਚੇਅਰਮੈਨ ਸ੍ਰ. ਯਾਦਵਿੰਦਰ ਸਿੰਘ ਜੰਡਾਲੀ, ਐੱਸ. ਡੀ. ਐੱਮ. ਸ੍ਰੀ ਸਾਗਰ ਸੇਤੀਆ, ਨਿਗਮ ਦੇ ਮੈਨੇਜਿੰਗ ਡਾਇਰੈਕਟਰ ਸ੍ਰ. ਵਰਿੰਦਰਪਾਲ ਸਿੰਘ, ਨਗਰ ਕੌਂਸਲ ਦੋਰਾਹਾ ਪ੍ਰਧਾਨ ਸ੍ਰ. ਬੰਤ ਸਿੰਘ ਦੋਬੁਰਜੀ, ਐਕਸੀਅਨ ਸ੍ਰੀ ਸ਼ੰਮੀ ਸਿੰਗਲਾ ਅਤੇ ਹੋਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।