Big Breaking – IPL ਮੁਲਤਵੀ, ਅੱਜ ਫੇਰ ਕਈ ਖਿਡਾਰੀ ਆਏ ਪੋਜ਼ੀਟਿਵ
ਨਿਊਜ਼ ਪੰਜਾਬ
ਨਵੀਂ ਦਿੱਲੀ, 4 ਮਈ
ਆਈਪੀਐੱਲ ਦੀਆਂ ਟੀਮਾਂ ਦੇ ਹੁਣ ਤਕ ਕਈ ਖਿਡਾਰੀ ਪਾਜ਼ੇਟਿਵ ਆ ਚੁੱਕੇ ਹਨ ਜਿਸ ਕਾਰਨ ਸੋਮਵਾਰ ਦਾ ਮੈਚ ਮੁਲਤਵੀ ਕਰ ਦਿੱਤਾ ਗਿਆ ਸੀ। ਮੰਗਲਵਾਰ ਨੂੰ ਫਿਰ ਕੁਝ ਖਿਡਾਰੀਆਂ ਦੀ ਰਿਪੋਰਟ ਪਾਜ਼ੇਟਿਵ ਆਈ । ਜਿਸ ਤੋਂ ਬਾਅਦ ਇੰਡੀਅਨ ਪ੍ਰੀਮੀਅਰ ਲੀਗ ਦੇ 14ਵੇਂ ਅਡੀਸ਼ਨ ਨੂੰ ਫਿਲਹਾਲ ਲਈ ਮੁਲਤਵੀ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਕੁਝ ਦੇਰ ਪਹਿਲਾਂ ਬੀਸੀਸੀਆਈ ਦੇ ਅਧਿਕਾਰੀਆਂ ਦੀ ਬੈਠਕ ਖ਼ਤਮ ਹੋਈ। ਆਈਪੀਐੱਲ ਮੁਲਤਵੀ ਹੋਣ ਕਾਰਨ ਅੱਜ ਦਾ ਮੈਚ ਵੀ ਨਹੀਂ ਹੋਵੇਗਾ। ਬਾਕੀ ਫ਼ੈਸਲਾ ਅਗਲੇ ਹਫ਼ਤੇ ਕੀਤਾ ਜਾਵੇਗਾ। ਬੀਸੀਸੀਆਈ ਦੇ ਵਾਈਸ ਪ੍ਰੈਜ਼ੀਡੈਂਟ ਰਾਜੀਵ ਸ਼ੁਕਲਾ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਇਸ ਸੀਜ਼ਨ ਲਈ ਟੂਰਨਾਮੈਂਟ ਨੂੰ ਮੁਲਤਵੀ ਕਰਨ ਦਾ ਫ਼ੈਸਲਾ ਲਿਆ ਗਿਆ ਹੈ।