ਸੂਬੇ ਵਿਚਲੇ ਸਾਰੇ ਚਿੜੀਆਘਰਾਂ ਨੂੰ 31 ਮਾਰਚ ਤੱਕ ਬੰਦ ਰੱਖਣ ਦੇ ਹੁਕਮ ਜਾਰੀ
ਚੰਡੀਗੜ•, 16 ਮਾਰਚ : (ਨਿਊਜ਼ ਪੰਜਾਬ )
ਕੋਰੋਨਾ ਵਾਇਰਸ (ਕੋਵਿਡ-19) ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੂਬੇ ਵਿਚਲੇ ਸਾਰੇ ਚਿੜਿਆਘਰਾਂ ਨੂੰ 31 ਮਾਰਚ ਤੱਕ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਹ ਫੈਸਲਾ ਕੋਵਿਡ-19 ਕਾਰਨ ਪੈਦਾ ਹੋਣ ਵਾਲੀ ਕਿਸੇ ਵੀ ਸਮੱÎਸਿਆ ਨੂੰ ਟਾਲਣ ਲਈ ਇਹਤਿਆਤ ਵਜੋਂ ਲਿਆ ਗਿਆ ਹੈ।
ਕਾਬਲੇਗੌਰ ਹੈ ਕਿ ਇੱਥੇ ਚੰਡੀਗੜ• ਦੇ ਨੇੜੇ ਛੱਤਬੀੜ ਵਿਖੇ ਇਕ ਵੱਡਾ ਚਿੜੀਆਘਰ ਹੈ ਅਤੇ ਇਸ ਤੋਂ ਇਲਾਵਾ ਪੰਜਾਬ ਵਿਚ ਪਟਿਆਲਾ, ਲੁਧਿਆਣਾ, ਬਠਿੰਡਾ ਅਤੇ ਸਮਰਾਲਾ ਨੇੜੇ ਨੀਲੋਂ ਵਿਖੇ ਚਾਰ ਹੋਰ ਛੋਟੇ ਚਿੜੀਆਘਰ ਹਨ। ਔਸਤਨ ਤਕਰੀਬਨ 4000 ਸੈਲਾਨੀ/ਦਰਸ਼ਕ ਰੋਜ਼ਾਨਾ ਇਨ•ਾਂ ਚਿੜੀਆਘਰਾਂ ਵਿੱਚ ਆਉਂਦੇ ਹਨ ਜਦੋਂਕਿ ਹਫ਼ਤੇ ਦੇ ਅਖੀਰਲੇ ਦਿਨਾਂ ਵਿੱਚ ਇੱਥੇ ਆਉਣ ਵਾਲਿਆਂ ਦੀ ਗਿਣਤੀ 10,000 ਦੇ ਕਰੀਬ ਹੋ ਜਾਂਦੀ ਹੈ ਅਤੇ ਗਰਮੀਆਂ ਅਤੇ ਸਰਦੀਆਂ ਦੇ ਮੌਸਮ ਵਿਚ ਛੁੱਟੀਆਂ ਦੌਰਾਨ ਇਹ ਗਿਣਤੀ ਹੋਰ ਵੱਧ ਜਾਂਦੀ ਹੈ।
ਜੰਗਲੀ ਜੀਵ ਅਥਾਰਟੀਆਂ ਵੱਲੋਂ ਚਿੜੀਆਘਰ ਵਿਖੇ ਜੀਵ ਸੁਰੱÎਖਿਆ ਮਾਪਦੰਡਾਂ ਸੰਬੰਧੀ ਹਰ ਤਰ•ਾਂ ਦੀਆਂ ਲੋੜੀਂਦੀ ਸਾਵਧਾਨੀ ਵਰਤੀਆਂ ਜਾ ਰਹੀਆਂ ਹੈ। ਇਸ ਦੇ ਨਾਲ ਹੀ ਸੂਬਾ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਰੋਕਥਾਮ ਸਬੰਧੀ ਉਪਾਵਾਂ ਵਜੋਂ ਜੰਗਲੀ ਜੀਵ ਵਿਭਾਗ ਨੇ ਲੋਕਾਂ ਦੇ ਵਡੇਰੇ ਹਿੱਤ ਵਿੱਚ ਇਹ ਕਦਮ ਉਠਾਉਣ ਦਾ ਫੈਸਲਾ ਕੀਤਾ ਹੈ। ਸ਼ੁਰੂ ਵਿਚ ਚਿੜੀਆਘਰਾਂ ਨੂੰ 31 ਮਾਰਚ ਤੱਕ ਬੰਦ ਰੱਖਣ ਦੇ ਇਹ ਹੁਕਮ ਜਾਰੀ ਕੀਤੇ ਗਏ ਹਨ ਜਿਸ ਦੀ ਬਾਅਦ ਵਿਚ ਸਮੀਖਿਆ ਕੀਤੀ ਜਾਵੇਗੀ।