ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਵਿਕਾਸ ਅਤੇ ਤਰੱਕੀ ਦੇ ਰਾਹ ‘ਤੇ ਪਿਆ – ਚਰਨਜੀਤ ਸਿੰਘ ਚੰਨੀ

  ਚੰਡੀਗੜ੍ਹ ,16 ਮਾਰਚ  (ਨਿਊਜ਼ ਪੰਜਾਬ ) —- 4

ਇਸ ਮੌਕੇ ਸੰਬੋਧਨ ਕਰਦਿਆਂ ਤਕਨੀਕੀ ਸਿੱਖਿਆ ਅਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ ਪੁਰਬ ਦੇ ਮੁੱਖ ਸਮਾਗਮਾਂ ਨੂੰ ਜੋਰਾਂ ਸ਼ੋਰਾਂ ਨਾਲ ਮਨਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਲਾਘਾ ਕੀਤੀ।
ਘਰ-ਘਰ ਰੋਜਗਾਰ ਸਕੀਮ ਦੀ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੰਦਿਆਂ ਸ. ਚੰਨੀ ਨੇ ਕਿਹਾ ਕਿ ਅਕਾਲੀਆਂ ਦੇ ਕਾਰਜਕਾਲ ਦੌਰਾਨ ਪੈਦਾ ਹੋਏ ਵਿੱਤੀ ਸੰਕਟ ਦੇ ਬਾਵਜੂਦ, ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਅਰਥਚਾਰੇ ਨੂੰ ਮੁੜ ਸੁਰਜੀਤ ਕੀਤਾ ਅਤੇ ਲਗਭਗ 12 ਲੱਖ ਨੌਜਵਾਨਾਂ ਨੂੰ ਨੌਕਰੀਆਂ ਦੀ ਸਹੂਲਤ ਦਿੱਤੀ।
ਪਿਛਲੇ ਤਿੰਨ ਸਾਲਾਂ ਦੌਰਾਨ ਸੂਬੇ ਭਰ ਵਿੱਚ ਲਗਾਏ ਗਏ ਰੁਜਗਾਰ ਮੇਲਿਆਂ ਰਾਹੀਂ ਲੱਗਭਗ 60,000 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ, 7,61,000 ਨੌਜਵਾਨਾਂ ਨੂੰ ਆਪਣੇ ਨਿੱਜੀ ਉੱਦਮਾਂ ਲਈ ਬੈਂਕਾਂ ਦੀ ਸਹੁਲਤ ਦੇ ਨਾਲ 4 ਲੱਖ ਨੌਕਰੀ ਪ੍ਰਦਾਨ ਕੀਤੀਆਂ ਗਈਆਂ।
ਸ. ਚੰਨੀ ਨੇ ਕਿਹਾ ਕਿ ਸੇਵਾਕਾਲ ਉਮਰ 60 ਤੋਂ ਘਟਾ ਕੇ 58 ਕਰਨ ਦਾ ਫੈਸਲਾ, ਨੌਜਵਾਨਾਂ ਨੂੰ ਹੋਰ ਸਰਕਾਰੀ ਨੌਕਰੀਆਂ ਮੁਹੱਈਆ ਕਰਵਾਏਗਾ। ਸ. ਚੰਨੀ ਨੇ ਅੱਗੇ ਕਿਹਾ ਕਿ ਇਸ ਫੈਸਲੇ ਨਾਲ ਸਰਕਾਰੀ ਖੇਤਰ ਵਿੱਚ ਹੁਣ ਹਰ ਅਸਾਮੀ ਲਈ ਤਿੰਨ ਉਮੀਦਵਾਰ ਨਿਯੁਕਤ ਕਰ ਸਕਾਂਗੇ।
ਹੋਰ ਵੱਡੇ ਫੈਸਲਿਆਂ ਬਾਰੇ ਦੱਸਦਿਆਂ ਉਹਨਾਂ ਕਿਹਾ ਕਿ ਮਹੀਨਾਵਾਰ ਪੈਨਸਨ ਨੂੰ 500 ਰੁਪਏ ਤੋਂ ਵਧਾ ਕੇ 750 ਰੁਪਏ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਗਨ ਸਕੀਮ ਅਧੀਨ ਵੀ  ਰਾਸ਼ੀ 15,000 ਰੁਪਏ ਤੋਂ ਵਧਾ ਕੇ 21,000 ਰੁਪਏ ਕੀਤੀ ਗਈ ਹੈ ਜਿਸ ਨਾਲ 1.55 ਲੱਖ ਤੋਂ ਵੱਧ ਲਾਭਪਾਤਰੀਆਂ ਦੀ ਸਮਾਜਿਕ ਆਰਥਿਕ ਸਥਿਤੀ ਵਿਚ ਸੁਧਾਰ ਕਰਨ ਵਿੱਚ ਕਾਫੀ ਸਹਾਇਤਾ ਮਿਲੀ।
ਸਕੂਲੀ ਸਿੱਖਿਆ ਵਿਚ ਕੀਤੇ ਗਏ ਵੱਡੇ ਉਪਰਾਲਿਆਂ ਬਾਰੇ ਚਾਨਣਾ ਪਾਉਂਦਿਆਂ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਦੀ ਅਗਵਾਈ ਵਾਲੀ ਸਰਕਾਰ ਨੇ ਸਰਕਾਰੀ ਸਕੂਲਾਂ ਵਿਚ ਪ੍ਰੀ-ਪ੍ਰਾਇਮਰੀ ਕਲਾਸਾਂ ਸੁਰੂ ਕਰਨ ਤੋਂ ਇਲਾਵਾ 19000 ਵਿਚੋਂ 5800 ਸਕੂਲਾਂ ਨੂੰ ਸਮਾਰਟ ਸਕੂਲ ਵਿਚ ਤਬਦੀਲ ਕਰਨ ‘ਤੇ ਜੋਰ ਦਿੱਤਾ। ਉਨ•ਾਂ ਕਿਹਾ ਕਿ ਆਨਲਾਈਨ ਟੀਚਰ ਟਰਾਂਸਫਰ ਨੀਤੀ, ਸਰਹੱਦੀ ਇਲਾਕਿਆਂ ਲਈ ਵੱਖਰੇ ਅਧਿਆਪਨ ਕਾਡਰ, ਹਦਾਇਤਾਂ ਦੇ ਮਾਧਿਅਮ ਵਜੋਂ ਅੰਗ੍ਰੇਜੀ ਦੀ ਸੁਰੂਆਤ ਕਰਨ ਤੋਂ ਇਲਾਵਾ ਈ-ਸਮੱਗਰੀ ਵਿਕਸਤ ਕਰਨ ਵਰਗੇ ਉਪਰਾਲੇ ਕੀਤੇ ਗਏ। ਉਹਨਾਂ ਆਨਲਾਈਨ ਟੀਚਰ ਟਰਾਂਸਫਰ ਨੀਤੀ ਦੀ ਬਹੁਤ ਪ੍ਰਸੰਸਾ ਕੀਤੀ, ਜਿਸ ਸਦਕਾ ਪਾਰਦਰਸੀ ਅਤੇ ਨਿਰਪੱਖ ਢੰਗ ਨਾਲ ਮੈਨੂਅਲ ਟ੍ਰਾਂਸਫਰ ਦੀ ਤੁਲਨਾ ਵਿਚ ਤਬਾਦਲਿਆਂ ਵਿਚ ਤਿੰਨ ਗੁਣਾ ਵਾਧਾ ਹੋਇਆ ਹੈ।