ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਉਸਮਾਨ ਰਹਿਮਾਨੀ ਦੀ ਪੁਸਤਕ ਦਸਤਾਨ-ਏ-ਲੁਧਿਆਣਾ ਦੀ ਘੁੰਡਚੁਕਾਈ

ਨਿਊਜ਼ ਪੰਜਾਬ 

ਲੁਧਿਆਣਾ, 13 ਮਾਰਚ – ਪੰਜਾਬ ਸਰਕਾਰ ਦੇ ਖੁਰਾਕ, ਸਿਵਲ ਸਪਲਾਈ ਤੇ ਖ਼ਪਤਕਾਰ ਮਾਮਲੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸੂ਼ ਵੱਲੋ ਅੱਜ ਸਥਾਨਕ ਐਸ.ਸੀ.ਡੀ. ਸਰਕਾਰੀ ਕਾਲਜ ਦੇ ਸਾਹਿਰ ਆਡੀਟੋਰੀਅਮ ‘ਚ ਲੁਧਿਆਣਾ ਜਾਮਾ ਮਸਜਿਦ ਦੇ ਨਾਇਬ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਵੱਲੋਂ ਲੁਧਿਆਣਾ ਦੇ ਇਤਹਾਸ ‘ਤੇ ਲਿਖੀ ਗਈ ਇਤਿਹਾਸਿਕ ਪੁਸਤਕ ਦਾਸਤਾਨ-ਏ-ਲੁਧਿਆਣਾ ਦੀ ਘੁੰਡਚੁਕਾਈ ਦੀ ਰਸਮ ਅਦਾ ਕੀਤੀ।
ਇਸ ਮੌਕੇ ਉਨ੍ਹਾਂ ਦੇ ਨਾਲ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ, ਸ਼ਹੀਦ ਭਗਤ ਸਿੰਘ ਦੇ ਭਤੀਜੇ ਸ.ਅਭੈ ਸਿੰਘ ਸੰਧੂ, ਮੇਅਰ ਬਲਕਾਰ ਸਿੰਘ ਸੰਧੂ, ਗੁਰੂਦੁਆਰਾ ਦੁਖ ਨਿਵਾਰਨ ਸਾਹਿਬ ਤੋਂ ਪ੍ਰਿਤਪਾਲ ਸਿੰਘ ਪਾਲੀ ਤੋ ਇਲਾਵਾ ਹੋਰ ਵੀ ਹਾਜ਼ਰ ਸਨ। ਸ੍ਰੀ ਆਸ਼ੂ ਨੇ ਕਿਹਾ ਕਿ ਇਹ ਕਿਤਾਬ ਪੰਜਾਬ ਸੂਬੇ ਦੇ ਅਤੇ ਖਾਸ ਕਰਕੇ ਜ਼ਿਲ੍ਹਾ ਲੁਧਿਆਣਾ ਦੇ ਸ਼ਹੀਦਾਂ ਦੇ ਜੀਵਨ ਬਾਰੇ ਜਾਣੂੰ ਕਰਵਾਏਗੀ।
ਉਨ੍ਹਾਂ ਕਿਹਾ ਕਿ ਇਸ ਵਿਸ਼ੇ ਬਾਰੇ ਪਹਿਲੀ ਪੁਸਤਕ ਵਿਚ 1857 ਤੋਂ 1947 ਤੱਕ ਜੰਗ-ਏ-ਅਜ਼ਾਦੀ (ਆਜ਼ਾਦੀ ਸੰਗਰਾਮ) ਵਿਚ ਲੁਧਿਆਣਾ ਵਾਸੀਆਂ ਦੇ ਵੇਰਵੇ ਵੀ ਸ਼ਾਮਲ ਹਨ।

ਉਨ੍ਹਾਂ ਕਿਹਾ ਕਿ ਇਨ੍ਹਾਂ ਮਹਾਨ ਸ਼ਹੀਦਾਂ ਦੀ ਜਿੰਦਗੀ ਅਤੇ ਕੁਰਬਾਨੀ ਸਦਾ ਨੌਜਵਾਨਾਂ ਨੂੰ ਦੇਸ਼ ਲਈ ਨਿਰਸਵਾਰਥ ਸੇਵਾ ਕਰਨ ਲਈ ਪ੍ਰੇਰਿਤ ਕਰਨ ਲਈ ਇੱਕ ਰੋਸ਼ਨੀ ਬਣ ਕੇ ਕੰਮ ਕਰੇਗੀ।

ਉਨ੍ਹਾਂ ਕਿਹਾ ਕਿ ਅਜਿਹੀਆਂ ਪੁਸਤਕਾਂ ਸਾਡੇ ਲਈ, ਵਿਸ਼ੇਸ਼ ਕਰਕੇ ਨੌਜਵਾਨਾਂ ਵਿੱਚ ਰਾਸ਼ਟਰਵਾਦ ਅਤੇ ਦੇਸ਼ ਭਗਤੀ ਦੇ ਜ਼ਜ਼ਬੇ ਨੂੰ ਜ਼ਿੰਦਾ ਰੱਖਣ ਲਈ ਮਾਰਗ ਦਰਸ਼ਕ ਦਾ ਕੰਮ ਕਰਦੀਆਂ ਹਨ।

ਉਨ੍ਹਾਂ ਦੱਸਿਆ ਕਿ ਦੇਸ਼ ਨੂੰ ਵਿਦੇਸ਼ੀ ਸਾਮਰਾਜਵਾਦ ਤੋਂ ਛੁਟਕਾਰਾ ਦਿਵਾਉਣ ਲਈ ਸਾਡੇ ਮਹਾਨ ਸੁਤੰਤਰਤਾ ਸੈਨਾਨੀਆਂ ਵੱਲੋਂ ਝੱਲੀਆਂ ਦਰਪੇਸ਼ ਮੁਸ਼ਕਲਾਂ ਬਾਰੇ ਨੌਜਵਾਨ ਪੀੜ੍ਹੀ ਨੂੰ ਜਾਗਰੂਕ ਕਰਨਾ ਸਭ ਤੋਂ ਵੱਧ ਮਹੱਤਵਪੂਰਨ ਹੈ।

ਉਨ੍ਹਾਂ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਬੜੇ ਫੱਕਰ ਵਾਲੀ ਗੱਲ ਹੈ ਕਿ ਪੰਜਾਬੀਆਂ ਖ਼ਾਸਕਰ ਲੁਧਿਆਣਵੀਆਂ ਵੱਲੋਂ ਭਾਰਤੀ ਸੁਤੰਤਰਤਾ ਸੰਗਰਾਮ ਵਿੱਚ ਮੋਹਰੀ ਰੋਲ ਅਦਾ ਕੀਤਾ ਜਿਨ੍ਹਾਂ ਫਾਂਸੀ ਦੇ ਰੱਸੇ ਚੁੰਮੇ ਅਤੇ ਕਾਲੇ ਪਾਣੀ ਦੀਆਂ ਸਜ਼ਾਵਾਂ ਵੀ ਭੁਗਤੀਆਂ।

ਕੈਬਨਿਟ ਮੰਤਰੀ ਨੇ ਕਿਹਾ ਕਿ ਕਿਤਾਬ ਵਿੱਚ ਲੁਧਿਆਣਾ ਨਾਲ ਸਬੰਧਤ ਮਹਾਨ ਆਜ਼ਾਦੀ ਘੁਲਾਟੀਆਂ ਦੇ ਜੀਵਨ ਅਤੇ ਕੁਰਬਾਨੀਆਂ ਬਾਰੇ ਵਿਸਥਾਰਤ ਅਧਿਆਏ ਹਨ, ਜਿਸ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ, ਸਤਿਗੁਰੂ ਰਾਮ ਸਿੰਘ ਜੀ, ਸ਼ਹੀਦ ਸੁਖਦੇਵ ਥਾਪਰ ਤੋਂ ਇਲਾਵਾ ਲੁਧਿਆਣਾ ਦਾ ਇਤਿਹਾਸ, ਲੋਧੀ ਕਿਲ੍ਹਾ, ਰੇਲਵੇ ਸਟੇਸ਼ਨ, ਪਹਿਲੀ ਪੁਲਿਸ ਪੋਸਟ, ਪਹਿਲਾ ਬਿਟੂਮੈਨ ਰੋਡ, ਜਿਸ ਦਿਨ ਪਹਿਲਾ ਐਮ.ਸੀ. ਹੋਂਦ ਵਿੱਚ ਆਇਆ, ਪਹਿਲਾ ਟੈਲੀਫੋਨ ਕੁਨੈਕਸ਼ਨ, ਪਹਿਲਾ ਸਕੂਲ ਅਤੇ ਹੋਰ ਦਿਲਚਸਪ ਤੱਥ ਜੋ ਕਿ ਲੁਧਿਆਣਾ ਨਾਲ ਜੁੜੇ ਹਨ।

ਸ੍ਰੀ ਆਸ਼ੂ ਨੇ ਉੁਸਮਾਨ ਰਹਿਮਾਨੀ ਦਾ ਲੁਧਿਆਣਾ ਨਾਲ ਜੁੜੇ ਇਤਿਹਾਸਕ ਵੇਰਵਿਆਂ ਨੂੰ ਇਕੱਤਰ ਕਰਨ ਵਿੱਚ ਉਨ੍ਹਾਂ ਦੇ ਅਨੌਖੇ ਕੰਮ ਲਈ ਧੰਨਵਾਦ ਕੀਤਾ ਜੋ ਕਿ ਨੌਜਵਾਨਾਂ ਨੂੰ ਹਮੇਸ਼ਾਂ ਪ੍ਰਕਾਸ਼ਮਾਨ ਕਰੇਗਾ। ਉਨ੍ਹਾਂ ਕਿਹਾ ਕਿ ਕਿਤਾਬ ਲਿਖਣਾ ਕਦੇ ਵੀ ਕੇਕਵਾਕ ਨਹੀਂ ਹੁੰਦਾ ਅਤੇ ਉਸਮਾਨ ਰਹਿਮਾਨ ਨੇ ਕਿਤਾਬ ਵਿਚ ਜੋ ਉਲੇਖ ਕੀਤਾ, ਉਹ ਬੇਮਿਸਾਲ ਹੈ।

ਇਸ ਮੋਕੇ ਮੁਹੰਮਦ ਮੁਸਤਕੀਮ, ਪ੍ਰਿੰਸੀਪਲ ਐਸ.ਸੀ.ਡੀ. ਸਰਕਾਰੀ ਕਾਲਜ ਡਾ. ਧਰਮ ਸਿੰਘ ਸੰਧੂ, ਸ੍ਰੀ ਯੋਗੇਸ਼ ਹਾਂਡਾ, ਸ੍ਰੀ ਰਮਨਜੀਤ ਸਿੰਘ ਲਾਲੀ, ਸ੍ਰੀ ਜਸਦੇਵ ਸਿੰਘ ਸੇਖੋਂ, ਸ. ਜਤਿੰਦਰ ਬੇਦੀ, ਸ੍ਰੀ ਅਸ਼ਵਨੀ ਭੱਲਾ, ਸ੍ਰੀ ਸੰਦੀਪ ਪੁਰੀ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।