ਕੋਰੋਨਾ — ਪੰਜਾਬ ਅਤੇ ਦਿੱਲੀ ਵਿਚ ਲੋਕਾਂ ਨੂੰ 50 ਤੋ ਵੱਧ ਇਕੱਠ ਨਾ ਕਰਨ ਦੀ ਸਲਾਹ
ਚੰਡੀਗੜ੍ਹ / ਨਵੀ ਦਿੱਲੀ ,16 ਮਾਰਚ ,(ਨਿਊਜ਼ ਪੰਜਾਬ ) ਪੰਜਾਬ ਅਤੇ ਦਿੱਲੀ ਦੀਆ ਸਰਕਾਰਾਂ ਨੇ ਕੋਰੋਨਾ ਵਾਇਰਸ ਨੂੰ ਵਧਣ ਤੋਂ ਰੋਕਣ ਲਈ ਸਾਵਧਾਨੀ ਵਜੋਂ 50 ਤੋਂਵੱਧ ਲੋਕਾਂ ਦੇ ਇਕੱਠ ਨਾ ਕਰਨ ਦੀ ਅਪੀਲ ਕੀਤੀ ਹੈ | ਦਿੱਲੀ ਸਰਕਾਰ ਨੇ ਤਾ ਵਿਆਹਾਂ ਨੂੰ ਛੱਡ ਬਾਕੀ ਹਰ ਤਰਾਂ ਦੇ ਸਮਾਗਮਾਂ ਤੇ 50 ਤੋਂਵੱਧ ਦੇ ਇਕੱਠ ਤੇ ਪੂਰੀ ਤਰਾਂ ਰੋਕ ਲੈ ਦਿਤੀ ਹੈ ਅਤੇ ਵਿਆਹਾਂ ਲਈ ਲੋਕਾਂ ਨੂੰ ਕਿਹਾ ਕਿ ਉਹ ਤਾਰੀਖ਼ ਅਗੇ ਪਾ ਲੈਣ ਜਾ 50 ਤੋਂ ਵੱਧ ਇਕੱਠ ਨਾ ਕਰਨ ਜਦੋ ਕਿ ਪੰਜਾਬ ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਿਆਹਾਂ ਸਮੇਤ ਹਰ ਤਰਾਂ ਦੇ ਇਕਠਾ ਵਿਚ 50 ਤੋਂ ਵੱਧ ਲੋਕਾਂ ਦਾ ਇਕੱਠ ਨਾ ਕਰਨ |