ਏ.ਡੀ.ਸੀ(ਡੀ) ਦੀ ਅਗੁਵਾਈ ‘ਚ ਆਯੂਰਵੈਦਿਕ ਤਕਨੀਕ ਰਾਹੀਂ ਹੈਲਥ ਚੈੱਕਅਪ ਕੈਂਪ ਆਯੋਜਿਤ
ਨਿਊਜ਼ ਪੰਜਾਬ
ਲੁਧਿਆਣਾ, 09 ਮਾਰਚ – ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸ਼੍ਰੀ ਸੰਦੀਪ ਕੁਮਾਰ ਦੀ ਅਗਵਾਈ ਹੇਠ ਜਨ ਅੰਦੋਲਨ ਤਹਿਤ ਦਫ਼ਤਰ ਏ.ਡੀ.ਸੀ.(ਡੀ) ਲੁਧਿਆਣਾ ਵਿਖੇ ਜ਼ਿਲ੍ਹਾ ਆਯੂਰਵੈਦਿਕ ਅਫ਼ਸਰ ਵੱਲੋਂ ਆਯੂਰਵੈਦਿਕ ਤਕਨੀਕ ਰਾਹੀਂ ਹੈਲਥ ਚੈੱਕਅਪ ਕੈਂਪ ਲਗਾਇਆ ਗਿਆ।
ਇਸ ਕੈਂਪ ਵਿੱਚ ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਅਤੇ ਉਪ ਮੰਡਲ ਮੈਜਿਸਟਰੇਟ, ਲੁਧਿਆਣਾ(ਪੱਛਮੀ) ਦਫ਼ਤਰਾਂ ਦੇ ਫਰੰਟ ਲਾਈਨ ਵਰਕਰਾਂ ਦਾ ਹੈਲਥ ਚੈੱਕਅਪ ਕੀਤਾ ਗਿਆ। ਇਹ ਹੈਲਥ ਚੈੱਕਅਪ ਡਾਕਟਰ ਰੇਖਾ ਬਜਾਜ ਆਯੂਰਵੈਦਿਕ ਅਫ਼ਸਰ ਵੱਲੋਂ ਕੀਤਾ ਗਿਆ ਅਤੇ ਸਟਾਫ ਨੂੰ ਮੁਫ਼ਤ ਹੈਲਥ ਕਿੱਟਾਂ ਵੀ ਮੁਹੱਈਆ ਕਰਵਾਈਆਂ ਗਈਆਂ। ਇਸ ਕਿੱਟ ਵਿੱਚ ਅਸ਼ਵਗੰਧਾ ਟੈਬਲਟਸ, ਆਯੂਸ਼ ਕਾੜ੍ਹਾ (ਇਮਊਨਟੀ ਬੂਸਟਰ) ਅਤੇ ਗਿਲੋਏ ਟੈਬਲਟਸ ਸ਼ਾਮਲ ਹਨ।
ਇਸ ਮੌਕੇ ਜ਼ਿਲ੍ਹਾ ਆਯੂਰਵੈਦਿਕ ਅਫ਼ਸਰ ਸ਼੍ਰੀ ਪੰਕਜ ਗੁਪਤਾ, ਸਹਾਇਕ ਪ੍ਰੋਜੈਕਟ ਅਫ਼ਸਰ(ਐਮ) ਸ਼੍ਰੀ ਅਵਤਾਰ ਸਿੰਘ, ਸੁਪਰਡੈਂਟ ਸ਼੍ਰੀਮਤੀ ਜਸਵੀਰ ਕੌਰ ਤੋਂ ਇਲਾਵਾ ਦਫ਼ਤਰ ਏ.ਡੀ.ਸੀ.(ਡੀ) ਦਾ ਸਟਾਫ ਵੀ ਹਾਜ਼ਰ ਸੀ।