ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵਾਇਰਸ ‘ਤੇ ਸਾਰਕ ਮੈਂਬਰ ਦੇਸ਼ਾਂ ਨਾਲ ਵੀਡੀਓ ਕਾਨਫਰੰਸਿੰਗ ਕੀਤੀ

ਨਵੀਂ ਦਿੱਲੀ, 15 ਮਾਰਚ – (ਨਿਊਜ਼ ਪੰਜਾਬ ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵਾਇਰਸ ‘ਤੇ ਸਾਰਕ ਮੈਂਬਰ ਦੇਸ਼ਾਂ ਨਾਲ ਵੀਡੀਓ ਕਾਨਫਰੰਸਿੰਗ ਦੌਰਾਨ ਬੋਲਦਿਆ ਕਿਹਾ ਕਿ ਉਹ ਸੰਯੁਕਤ ਰੂਪ ਵਿੱਚ ਇਸ ਦਾ ਮੁਕਾਬਲਾ ਕਰਨ , ਉਨ੍ਹਾਂ ਸੁਝਾਅ  ਪੇਸ਼ ਕਰਦੇ ਹੋਏ  ਕੋਰੋਨਾ ਵਾਇਰਸ ‘ਤੇ ਐਮਰਜੈਂਸੀ ਫੰਡ ਸਥਾਪਿਤ ਕਰਨ ਦੀ ਇੱਛਾ ਪ੍ਰਗਟਾਈ ,ਉਨ੍ਹਾਂ ਕਿਹਾ ਕਿ  ਇਹ ਸਾਰਿਆ ਦੇ ਸਵੈ ਇੱਛੁੱਕ ਯੋਗਦਾਨ ‘ਤੇ ਆਧਾਰਤਿ ਹੋ ਸਕਦਾ ਹੈ। ਭਾਰਤ ਇਸ ਲਈ 10 ਮਿਲੀਅਨ ਅਮਰੀਕੀ ਡਾਲਰ ਯੋਗਦਾਨ ਦੀ ਸ਼ੁਰੂਆਤੀ ਪੇਸ਼ਕਸ਼ ਕਰ ਸਕਦਾ ਹੈ।