ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾਂ ਨੇ ਹਰਪਾਲ ਸਿੰਘ ਨਮਾਣਾ ਨੂੰ ਦਿੱਤਾ ਪ੍ਰਸੰਸਾ ਪੱਤਰ
ਲੁਧਿਆਣਾ, 21ਫਰਵਰੀ ( ਗੁਰਦੀਪ ਸਿੰਘ ਦੀਪ ) ਨਗਰ ਨਿਗਮ ਲੁਧਿਆਣਾ ਦੇ ਲੇਬਰ ਵੈਲਫੇਅਰ ਆਫ਼ੀਸਰ ਅਤੇ ਮੇਅਰ ਆਫਿਸ ਦੇ ਲੋਕ ਸੰਪਰਕ ਅਧਿਕਾਰੀ ਸਰਦਾਰ ਹਰਪਾਲ ਸਿੰਘ ਨਿਮਾਣਾ ਨੂੰ ਲੁਧਿਆਣਾ ਵਿੱਚ ਕੋਵਿਡ – 19 ਦੀ ਮਹਾਮਾਰੀ ਦੌਰਾਨ ਜਿਲ੍ਹਾ ਪ੍ਰਸਾਸ਼ਨ ਵਲੋਂ ਰੋਕਥਾਮ ਲਈ ਕੀਤੇ ਯਤਨਾਂ ਵਿੱਚ ਸਰਗਰਮ ਯੋਗਦਾਨ ਪਾਉਣ ਸਦਕਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਕੁਮਾਰ ਸ਼ਰਮਾਂ ਆਈ ਏ ਐੱਸ ਵਲੋਂ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਹੈ l
ਸਰਦਾਰ ਨਿਮਾਣਾ ਨਗਰ ਨਿਗਮ ਦੀ ਮੁਲਾਜ਼ਮ ਯੂਨੀਅਨ ਦੇ ਜਨਰਲ ਸਕੱਤਰ ਤੋਂ ਇਲਾਵਾ NGO ਕਿਰਤ ਸੇਵਾ ਦੇ ਸਕੱਤਰ ਜਨਰਲ ਦੇ ਤੋਰ ਤੇ ਸਮਾਜਿਕ ਸੇਵਾ ਵਿੱਚ ਹਮੇਸ਼ਾ ਸਰਗਰਮ ਰਹਿੰਦੇ ਹਨ l
ਅਦਾਰਾ ਨਿਊਜ਼ ਪੰਜਾਬ ਵਲੋਂ ਸਰਦਾਰ ਨਿਮਾਣਾ ਨੂੰ ਮਿਲੇ ਸਨਮਾਨ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ l