ਚੀਨ, ਇਟਲੀ, ਇਰਾਨ, ਕੋਰੀਆ, ਫਰਾਂਸ, ਸਪੇਨ ਅਤੇ ਜਰਮਨੀ ਤੋਂ ਆਉਣ ਵਾਲੇ ਯਾਤਰੀਆਂ ਨੂੰ ਵੱਖਰਾ ਰੱਖਣ ਲਈ ਅੰਮ੍ਰਿਤਸਰ ਅਤੇ ਐਸ.ਏ.ਐਸ. ਨਗਰ ਵਿਖੇ 500 ਬੈੱਡਾਂ ਵਾਲੀਆਂ 2 ਫੈਸਿਲਟੀਆਂ ਸਥਾਪਤ
ਮੀਡੀਆ ਬੁਲੇਟਿਨ ਕੋਵਿਡ-19 (ਕਰੋਨਾ ਵਾਇਰਸ) —-ਚੰਡੀਗੜ੍ਹ 15 ਮਾਰਚ (ਨਿਊਜ਼ ਪੰਜਾਬ )
ਸੂਬੇ ਵਿੱਚ ਹੁਣ ਤੱਕ ਕੋਵਿਡ-19 (ਕਰੋਨਾ ਵਾਇਰਸ) ਦਾ ਸਿਰਫ਼ ਇੱਕ ਪੁਸ਼ਟੀ ਕੀਤਾ ਮਾਮਲਾ ਸਾਹਮਣੇ ਆਇਆ ਹੈ। ਉਕਤ ਵਿਅਕਤੀ ਨੇ ਇਟਲੀ ਦੀ ਯਾਤਰਾ ਕੀਤੀ ਸੀ ਜਿਸਦੀ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਜਾਂਚ ਕੀਤੀ ਗਈ ਜਿਸ ਉਪਰੰਤ ਉਸਨੂੰ ਜੀ.ਐਮ.ਸੀ. ਅੰਮ੍ਰਿਤਸਰ ਵਿਖੇ ਦਾਖ਼ਲ ਕਰਵਾਇਆ ਗਿਆ ਜਿਸਦੀ ਹਾਲਤ ਹੁਣ ਸਥਿਰ ਹੈ । ਇਸ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ ਅਤੇ ਉਨ•ਾਂ ਦੀ ਹਾਲਤ ਵੀ ਸਥਿਰ ਹੈ।
ਭਾਰਤ ਸਰਕਾਰ ਰੋਜ਼ਾਨਾ ਵੱਖ-ਵੱਖ ਦੇਸ਼ਾਂ ਦੀ ਯਾਤਰਾ ਕਰਨ ਵਾਲੇ ਯਾਤਰੀਆਂ ਦੀਆਂ ਸੂਚੀਆਂ ਰਾਜ ਨਾਲ ਸਾਂਝਾ ਕਰ ਰਹੀ ਹੈ। ਇਨ•ਾਂ ਯਾਤਰੀਆਂ ਦੀ ਦਿੱਲੀ ਜਾਂ ਹੋਰ ਹਵਾਈ ਅੱਡਿਆਂ ਵਿਖੇ ਐਂਟਰੀ ਪੋਰਟ ‘ਤੇ ਜਾਂਚ ਕੀਤੀ ਜਾ ਰਹੀ ਹੇ। ਇਹਤਿਆਤ ਵਜੋਂ ਹਰੇਕ ਯਾਤਰੀ ਦੀ ਨਿਗਰਾਨੀ ਨੂੰ ਯਕੀਨੀ ਬਣਾਉਣ ਲਈ ਸੂਬਾ ਸਰਕਾਰ ਇਨ•ਾਂ ਯਾਤਰੀਆਂ ਦੇ ਵਾਪਸ ਪਰਤਣ ਦੇ ਦਿਨ ਤੋਂ ਲੈ ਕੇ 14 ਦਿਨਾਂ ਦੀ ਨਿਗਰਾਨੀ ਵਾਲੇ ਸੰਵੇਦਨਸ਼ੀਲ ਸਮੇਂ ਤੱਕ ਹਰੇਕ ਯਾਤਰੀ ਦੀ ਸਿਹਤ ‘ਤੇ ਨਿਗਰਾਨੀ ਰੱਖ ਰਹੀ ਹੈ ਅਤੇ ਰੋਜ਼ਾਨਾ ਇਨ•ਾਂ ਦੇ ਨਾਲ ਸੰਪਰਕ ਵਿੱਚ ਹੈ।
ਹੁਣ ਤੱਕ ਦੀ ਸਕਰੀਨਿੰਗ ਅਤੇ ਪ੍ਰਬੰਧਨ ਸਥਿਤੀ 15-3-2020 :-
ਯਾਤਰੀਆਂ ਦੀ ਪ੍ਰਾਪਤ ਹੋਈ ਸੂਚੀ —– 6886
ਸਿਹਤ ਵਿਭਾਗ ਵਲੋਂ ਯਾਤਰੂਆਂ ਨਾਲ ਸੰਪਰਕ ਕੀਤਾ ਗਿਆ—– 6283
14 ਦਿਨਾਂ ਦੀ ਨਿਗਰਾਨੀ ਵਾਲਾ ਸੰਵੇਦਨਸ਼ੀਲ ਸਮਾਂ ਪੂਰਾ ਕਰਨ ਵਾਲੇ ਮਰੀਜ਼ਾਂ ਦੀ ਗਿਣਤੀ –3950
ਜਾਂਚ ਕੀਤੇ ਗਏ ਨਮੂਨਿਆਂ ਦੀ ਗਿਣਤੀ– 100
ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ— 1
ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ —– 95
ਰਿਪੋਰਟ ਦੀ ਉਡੀਕ ਹੈ—- 4
ਨਿਗਰਾਨੀ ਅਧੀਨ ਮਰੀਜ਼ਾਂ ਦੀ ਗਿਣਤੀ—- 2333
ਹਸਪਤਾਲ ਵਿੱਚ ਨਿਗਰਾਨੀ ਅਧੀਨ—– 08
ਘਰਾਂ ਵਿੱਚ ਨਿਗਰਾਨੀ ਅਧੀਨ ——- 2325
ਚੀਨ, ਇਟਲੀ, ਇਰਾਨ, ਕੋਰੀਆ, ਫਰਾਂਸ, ਸਪੇਨ ਅਤੇ ਜਰਮਨੀ ਤੋਂ ਆਉਣ ਵਾਲੇ ਯਾਤਰੀਆਂ ਨੂੰ ਵੱਖਰਾ ਰੱਖਣ ਲਈ ਅੰਮ੍ਰਿਤਸਰ ਅਤੇ ਐਸ.ਏ.ਐਸ. ਨਗਰ ਵਿਖੇ 500 ਬੈੱਡਾਂ ਦੀ ਸਮਰੱਥਾ ਵਾਲੀਆਂ 2 ਫੈਸਿਲਟੀਆਂ ਸਥਾਪਤ ਕੀਤੀਆਂ ਗਈਆਂ ਹਨ।
3 ਯਾਤਰੀਆਂ (2 ਅੰਮ੍ਰਿਤਸਰ ਤੋਂ ਅਤੇ 1 ਫਰਾਂਸ ਤੋਂ) ਨੂੰ ਸਰਕਾਰ ਦੀ ਨਿਗਰਾਨੀ ਅਧੀਨ ਅੰਮ੍ਰਿਤਸਰ ਵਿਖੇ ਵੱਖਰਾ ਰੱਖਿਆ ਗਿਆ ਹੈ ਜਿਨ•ਾਂ ਦੀ ਹਾਲਤ ਸਥਿਰ ਹੈ।
ਕੋਵਿੰਡ-19 ਨਾਲ ਸਬੰਧਤ ਪ੍ਰਬੰਧਾਂ ਲਈ ਰਾਜ ਨਾਲ ਸਹਿਯੋਗ ਕਰਨ ਲਈ ਸਿਹਤ ਵਿਭਾਗ ਨੇ ਆਈ.ਐਮ.ਏ. (ਇੰਡੀਅਨ ਮੈਡੀਕਲ ਐਸੋਸੀਏਸ਼ਨ) ਨੂੰ ਬੋਰਡ ਵਿੱਚ ਲਿਆ ਹੈ।