ਨਗਰ ਨਿਗਮ, ਲੁਧਿਆਣਾ ਵੱਲੋਂ ਸ਼ਹਿਰ ਵਿਚ ਸਬਮਰੀਬਲ ਪੰਪ ਲਗਾਉਣ ਵਾਲਿਆਂ ਦੀ ਚੈਕਿੰਗ ਲਈ ਕਮੇਟੀ ਗਠਿਨ

ਲੁਧਿਆਣਾ, 19 ਫਰਵਰੀ ( ਸੁੁੁੁੁੁੁਰਿੰਦਰ ਪਾਲ ਮੱਕੜ )

ਮਿਤੀ: 14-2-2021 ਨੂੰ ਜੋਨਲ ਕਮਿਸ਼ਨਰ, ਜੋਨ-ਬੀ ਦੇ ਦਫਤਰ ਵਿਚ ਇੱਕ ਸ਼ਿਕਾਇਤ ਪ੍ਰਾਪਤ ਹੋਈ ਕਿ ਵਾਰਡ ਨੰ: 7 ਵਿਚ ਜੈਨ ਕਲੋਨੀ, ਰਾਹੋਂ ਰੋਡ, ਲੁਧਿਆਣਾ ਵਿਖੇ ਇੱਕ ਵਿਅਕਤੀ ਵੱਲੋਂ ਸਬਮਰਸੀਬਲ ਲਗਾਇਆ ਜਾ ਰਿਹਾ।  ਇਸ ਼ਿਸਕਾਇਤ ‘ਤੇ ਨਗਰ ਨਿਗਮ, ਲੁਧਿਆਣਾ ਵੱਲੋਂ ਮੌਕਾ ਚੈਕ ਕੀਤਾ ਗਿਆ ਅਤੇ ਮੌਕੇ ‘ਤੇ ਸ਼ਿਕਾਇਤ ਸਹੀ ਹੋਣ ‘ਤੇ ਸਬਮਰਸੀਬਲ ਦੇ ਚੱਲ ਰਹੇ ਕੰਮ ਨੂੰ ਤੁਰੰਤ ਬੰਦ ਕਰਵਾਇਆ ਗਿਆ।  ਸਬਮਰਸੀਬਲ ਲਗਾਉਣ ਵਾਲੇ ਵੱਲੋਂ ਨਗਰ ਨਿਗਮ ਦੀ ਟੀਮ ਸਾਹਮਣੇ ਕੰਮ ਨੂੰ ਬੰਦ ਦਿੱਤਾ ਗਿਆ ਪਰ ਰਾਤੋ-ਰਾਤ ਚੌਰੀ ਕੁਨੈਕਸ਼ਨ ਜੋੜਨ ਦਾ ਕੰਮ ਕਰ ਲਿਆ ਗਿਆ।  ਇਸ ਸਬੰਧੀ ਮੁੜ ਸ਼ਿਕਾਇਤ ਪ੍ਰਾਪਤ ਹੋਣ ਤੇ ਨਗਰ ਨਿਗਮ, ਲੁਧਿਆਣਾ ਵੱਲੋਂ ਕੰਮ ਬੰਦ ਕਰਵਾਉਣ ਲਈ ਟੀਮ ਭੇਜੀ ਗਈ ਜਿੱਥੇ ਪ੍ਰਾਪਰਟੀ ਮਾਲਕ ਵੱਲੋਂ ਨਗਰ ਨਿਗਮ, ਲੁਧਿਆਣਾ ਦੇ ਕੰਮ ਵਿਚ ਵਿਘਨ ਪਾਇਆ ਗਿਆ। ਸਰਕਾਰੀ ਕੰਮ ਵਿਚ ਵਿਘਨ ਪਾਉਣ ਤੇ ਪ੍ਰਾਪਰਟੀ ਮਾਲਕ ਖਿਲਾਫ ਐਫ.ਆਈ.ਆਰ ਵੀ ਦਾਇਰ ਕੀਤੀ ਗਈ।  ਸਬਮਰਸੀਬਲ ਪੰਪ ਲਗਾਉਣਾ ਜਿੱਥੇ ਵਾਤਾਰਵਣ ਤੇ ਮਾੜਾ ਪ੍ਰਭਾਵ ਪਾਉਂਦਾ ਹੈ ਉਥੇ ਹੀ ਇਹ ਪਾਣੀ ਦੇ ਲੈਵਲ ਨੂੰ ਵੀ ਘਟਾਉਂਦਾ ਹੈ ਜਿਸਦੀ ਕਿ ਰੈਡ ਜੋਨ ਏਰੀਆ ਵਿਚ ਮਨਾਹੀ ਹੈ ਅਤੇ ਲੁਧਿਆਣਾ ਸਿਟੀ ਰੈਡ ਜੋਨ ਵਿਚ ਆਉਂਦਾ ਹੈ। ਨਗਰ ਨਿਗਮ, ਲੁਧਿਆਣਾ ਵੱਲੋਂ ਵਾਤਾਵਰਣ ਅਤੇ ਵਾਟਰ ਲੈਵਲ ਦੀ ਸਮੱਸਿਆ ਨੂੰ ਮੁੱਖ ਰੱਖਦੇ ਹੋਏ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ ਕਿ ਸ਼ਹਿਰ ਵਿਚ ਸਬਮਰੀਬਲ ਪੰਪ ਲਗਾਉਣ ਵਾਲਿਆਂ ਦੀ ਰੁਟੀਨ ਚੈਕਿੰਗ ਕਰੇਗੀ ਤਾਂ ਜੋ ਗੈਰਕਾਨੂੰਨੀ ਸਬਮਰੀਬਲ ਲਗਾਉਣ ਵਾਲਿਆਂ ਖਿਲਾਫ ਕਾਰਵਾਈ ਅਮਲ ਵਿਚ ਲਿਆਂਦੀ ਜਾ ਸਕੇ।