8 ਨਗਰ ਨਿਗਮਾਂ ਤੇ 109 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਲਈ ਵੋਟਿੰਗ ਇਕਾ ਦੁੱਕਾ ਘਟਨਾਵਾਂ ਤੋਂ ਇਲਾਵਾ ਸ਼ਾਂਤੀ ਪੂਰਵਕ ਜਾਰੀ

ਚੰਡੀਗੜ੍ਹ, 14 ਫਰਵਰੀ ( ਐਡਵੋਕੇਟ ਕਰਨਦੀਪ ਸਿੰਘ ਕੈਰੋਂ )

ਪੰਜਾਬ ਦੀਆਂ 8 ਨਗਰ ਨਿਗਮਾਂ ਅਤੇ 109 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਲਈ ਵੋਟਿੰਗ ਸ਼ਾਂਤੀ ਢੰਗ ਨਾਲ ਚੱਲ ਰਹੀ ਹੈ। ਸਵੇਰੇ 8 ਵਜੇ ਵੋਟਿੰਗ ਸ਼ੁਰੂ ਹੋਈ ਹੈ ਤੇ ਇਹ ਸ਼ਾਮ 4 ਵਜੇ ਤੱਕ ਚੱਲੇਗੀ। ਵੋਟਿੰਗ ਸ਼ੁਰੂ ਹੁੰਦਿਆਂ ਹੀ ਵੋਟਰਾਂ ਵਿੱਚ ਭਾਰੀ ਉਤਸ਼ਾਹ ਵਿਖਾਈ ਦੇ ਰਿਹਾ ਸੀ। ਪੋਲਿੰਗ ਸਟੇਸ਼ਨ ਦੇ ਬਾਹਰ ਵੋਟਾਂ ਪਾਉਣ ਵਾਲੀਆਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ। ਕੁੱਛ ਜਗ੍ਹਾ ਛਿੱਟ ਪੁੱਟ ਘਟਨਾਵਾਂ ਤੋਂ ਇਲਾਵਾ ਹੁਣ ਤੱਕ ਸ਼ਾਂਤੀ ਪੂਰਵਕ ਜਾਰੀ ਹਨ।

ਸੂਬੇ ਵਿੱਚ ਕਈ ਥਾਵਾਂ ‘ਤੇ ਸੰਘਣੀ ਧੁੰਦ ਦੇ ਬਾਵਜੂਦ ਲੋਕ ਵੋਟ ਪਾਉਣ ਲਈ ਪਹੁੰਚੇ। ਇਨ੍ਹਾਂ ਚੋਣਾਂ ਲਈ ਪੁਲੀਸ ਦੇ ਵੱਡੀ ਗਿਣਤੀ ਵਿੱਚ ਜਵਾਨ ਤਾਇਨਾਤ ਹਨ। ਵੋਟਾਂ ਦੀ ਗਿਣਤੀ 17 ਫਰਵਰੀ ਨੂੰ ਸਵੇਰੇ 8 ਵਜੇ ਕੀਤੀ ਜਾਵੇਗੀ।