26 ਜਨਵਰੀ ਦੀ ਟਰੈਕਟਰ ਪਰੇਡ ਨੂੰ ਦਿੱਲੀ ਪੁਲਿਸ ਵੱਲੋਂ ਮਨਜ਼ੂਰੀ
ਨਵੀਂ ਦਿੱਲੀ, ਜਨਵਰੀ 23:
ਦਿੱਲੀ ਪੁਲੀਸ ਨੇ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਟਰੈਕਟਰ ਪਰੇਡ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਇਹ ਪਰੇਡ 100 ਕਿਲੋਮੀਟਰ ਤੋਂ ਵੱਧ ਹੋਵੇਗੀ। ਇਸ ਮੌਕੇ ਕਿਸਾਨ 5 ਵੱਖ-ਵੱਖ ਰੂਟਾਂ ਤੋਂ ਪਰੇਡ ਕੱਢਣਗੇ। ਦਿੱਲੀ ਪੁਲੀਸ ਵਲੋਂ 24 ਜਨਵਰੀ ਨੂੰ ਟਰੈਕਟਰ ਪਰੇਡ ਦਾ ਰੂਟ ਪਲਾਨ ਜਾਰੀ ਕੀਤਾ ਜਾਵੇਗਾ ਤੇ ਪੁਲੀਸ ਵਲੋਂ ਸਰਹੱਦ ਤੋਂ ਬੈਰੀਕੇਡ ਹਟਾਏ ਜਾਣਗੇ।