ਯੇਸ ਬੈਂਕ ਚੋ ਨਕਦੀ ਕਢਵਾਉਣ ਦੀਆ ਪਬੰਦੀਆਂ 18 ਮਾਰਚ ਸ਼ਾਮ 6 ਵਜੇ ਖਤਮ ਹੋ ਜਾਣਗੀਆਂ |
ਨਵੀਂ ਦਿੱਲੀ 14 ਮਾਰਚ (ਨਿਊਜ਼ ਪੰਜਾਬ ) ਆਰਬੀ ਆਈ ਵਲੋਂ ਯੇਸ ਬੈਂਕ ਦੇ ਗਾਹਕਾਂ ਤੇ 50000 ਤੋਂ ਵੱਧ ਨਾ ਕਢਾ ਸਕਣ ਦੀ ਲਗਾਈ ਗਈ ਪਾਬੰਦੀ 18 ਮਾਰਚ (ਬੁਧਵਾਰ ) ਸ਼ਾਮ ਨੂੰ ਖਤਮ ਕੀਤੀ ਜਾ ਰਹੀ ਹੈ | ਬੈਂਕ ਦੀਆ ਸਾਰੀਆਂ ਬਰਾਂਚਾਂ ਆਪਣੇ ਕਾਮ ਕਾਰ ਉਸੇ ਤਰ੍ਹਾਂ ਕਰਦੀਆਂ ਰਹਿਣਗੀਆਂ ਅਤੇ ਬੈਂਕ ਦਾ ਬੋਰਡ ਆਫ ਡਾਇਰੈਕਟਰਜ਼ ਅਗਲੇ ਸੱਤ ਦਿਨਾਂ ਚ ਨਵੇਂ ਲਗਾਏ ਜਾਣਗੇ | ਇਸ ਤੋਂ ਇਲਾਵਾ ਐਸ ਬੀ ਆਈ ਦੇ ਡਿਪਟੀ ਐਮ ਡੀ ਪ੍ਰਸ਼ਾਂਤ ਕੁਮਾਰ ਨੂੰ ਯੇਸ ਬੈਂਕ ਦਾ ਸੀ ਈ ਓ ਅਤੇ ਐਮ ਡੀ ਲਗਾਇਆ ਗਿਆ ਹੈ|