ਸਕੂਲ ਚ ਹਾਜ਼ਰ ਹੋਣ ਵਾਲੇ ਵਿਦਿਆਰਥੀਆਂ ਨੂੰ ਹੁਣ ਮਿਲੇਗਾ ਮਿਡ ਡੇ ਮੀਲ
ਚੰਡੀਗੜ੍ਹ , 15 ਜਨਵਰੀ ( ਨਿਊਜ਼ ਪੰਜਾਬ )
ਪੰਜਾਬ ‘ਚ ਹੁਣ 5ਵੀਂ ਤੋਂ 8ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਕੂਲ ‘ਚ ਹਾਜ਼ਰ ਹੋਣ ‘ਤੇ ਹੀ ਖਾਣਾ ਦਿੱਤਾ ਜਾਵੇਗਾ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਬੀਤੀ 6 ਜਨਵਰੀ ਨੂੰ ਸਿੱਖਿਆ ਬੋਰਡ ਵਲੋਂ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਇਹ ਹਿਦਾਇਤਾਂ ਜਾਰੀ ਕੀਤੀਆਂ ਸਨ ਕਿ ਸਕੂਲ ਖੁੱਲ੍ਹਣ ਤੋਂ ਬਾਅਦ ਵੀ 5ਵੀਂ ਤੋਂ 8ਵੀਂ ਜਮਾਤ ਦੇ ਜਿਹੜੇ ਵਿਦਿਆਰਥੀ ਸਕੂਲ ਨਹੀਂ ਆਉਂਦੇ ਸਨ, ਉਨ੍ਹਾਂ ਨੂੰ ਉਨ੍ਹਾਂ ਦੇ ਘਰਾਂ ‘ਚ ਖਾਣਾ ਦਿੱਤਾ ਜਾਵੇਗਾ।