ਹਰਿਆਣਾ ਮੁੱਖ ਮੰਤਰੀ ਦੀ ਕਿਸਾਨ ਮਹਾ ਪੰਚਾਇਤ ਦੌਰਾਨ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਚ ਝੜਪ, ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਅਤੇ ਜਲ ਤੋਪਾਂ ਵਰਤੀਆਂ

ਕਰਨਾਲ, 10 ਜਨਵਰੀ

ਕੈਮਲਾ ਪਿੰਡ ਵਿੱਚ ਅੱਜ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ’ ਕਿਸਾਨ ਮਹਾਂਪੰਚਾਇਤ ‘ਦਾ ਵਿਰੋਧ ਕਰਨ ਲਈ ਟਰੈਕਟਰਾਂ, ਕਾਰਾਂ ਅਤੇ ਸਾਈਕਲਾਂ ਵੱਲ ਮਾਰਚ ਕਰਨ ਵਾਲੇ ਕਿਸਾਨਾਂ ’ਤੇ ਪੁਲੀਸ ਨੇ ਅੱਥਰੂ ਗੈਸ ਦੇ ਗੋਲੇ ਬਰਸਾਏ ਤੇ ਜਲ ਤੋਪਾਂ ਦੀ ਵਰਤੋਂ ਕੀਤੀ। ਪੁਲੀਸ ਦੀ ਕਾਰਵਾਈ ਦੇ ਬਾਵਜੂਦ ਸੈਂਕੜੇ ਕਿਸਾਨ ਕੈਮਲਾ ਪਿੰਡ ਵਿੱਚ ਦਾਖਲ ਹੋ ਗਏ। ਉਨ੍ਹਾਂ ਨੇ ਸਟੇਜ ਦੀਆਂ ਦੀ ਭੰਨ ਤੋੜ ਕੀਤੀੇ। ਕੈਮਲਾ ਰੋਡ ‘ਤੇ ਘੜੂੰਦਾ ਵਿਖੇ ਲਗਾਏ ਗਏ ਪਹਿਲੇ ਬੈਰੀਕੇਡਾਂ ਨੂੰ ਪਾਰ ਕਰਨ ਵਿਚ ਸਫਲ ਹੋ ਗਏ। ਕਰਨਾਲ ਦੇ ਐੱਸਪੀ ਗੰਗਾ ਰਾਮ ਪੁਨੀਆ ਨੇ ਕਿਸਾਨਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਕਿਸਾਨਾਂ ਨੇ ਦੂਸਰੇ ਬੈਰੀਕੇਡਾਂ ਨੇੜੇ ਧਰਨਾ ਲਗਾਇਆ, ਕਿਉਂਕਿ ਉਨ੍ਹਾਂ ਦੇ ਆਗੂ ਅੱਗੇ ਦੀ ਰਣਨੀਤੀ ਬਾਰੇ ਵਿਚਾਰ ਵਟਾਂਦਰੇ ਕਰ ਰਹੇ ਹਨ। ਪੁਲੀਸ ਨੇ ਕਿਸਾਨਾਂ ਨੂੰ ਅੱਗੇ ਜਾਣ ਤੋਂ ਰੋਕਣ ਲਈ ਹੁਣ ਕੈਮਲਾ ਰੋਡ ’ਤੇ ਟਰੱਕ ਖੜੇ ਕਰ ਦਿੱਤੇ ਹਨ। ਚਾਰ ਐੱਸਪੀ ਅਤੇ 12 ਤੋਂ ਵੱਧ ਡੀਐਸਪੀ ਦੀ ਅਗਵਾਈ ਵਿੱਚ ਆਸ ਪਾਸ ਦੇ ਜ਼ਿਲ੍ਹਿਆਂ ਦੀ ਪੁਲੀਸ ਵੱਖ-ਵੱਖ ਐਂਟਰੀ ਪੁਆਇੰਟਾਂ ’ਤੇ ਤਾਇਨਾਤ ਕੀਤੀ ਗਈ ਹੈ।ਪੁਲੀਸ ਵੱਲੋਂ ਰੋਕਣ ਤੋਂ ਬਾਅਦ ਬਹੁਤ ਸਾਰੇ ਕਿਸਾਨਾਂ ਨੇ ਬੈਰੀਕੇਡ ਪਾਰ ਕਰਨ ਲਈ ਆਪਣੇ ਵਾਹਨ ਪਿੱਛੇ ਛੱਡ ਕੇ ਪੈਦਲ ਮਾਰਚ ਸ਼ੁਰੂ ਕਰ ਦਿੱਤਾ। ਇਸ ਦੌਰਾਨ ਕਿਸਾਨ ਨੇਤਾਵਾਂ ਨੇ ਆਪਣੇ ਸਾਥੀਆਂ ਨੂੰ ਸ਼ਾਂਤੀ ਬਰਕਰਾਰ ਰੱਖਣ ਲਈ ਕਿਹਾ।