ਨਗਰ ਨਿਗਮ ਲੁਧਿਆਣਾ ਵੱਲੋਂ ਸਲਾਟਰ ਹਾਊਸ ਚਲਾਉਣ ਲਈ ਨੋਟਿਡਾ ਦੀ ਕੰਪਨੀ ਨਾਲ ਕੀਤਾ ਗਿਆ ਐਗਰੀਮੈਂਟ ਸਾਈਨ
ਨਿਊਜ਼ ਪੰਜਾਬ
ਲੁਧਿਆਣਾ 29 ਦਸੰਬਰ ਨਗਰ ਨਿਗਮ ਲੁਧਿਆਣਾ ਵੱਲੋਂ ਮੈਸ. ਮਾਈਕਰੋ ਟ੍ਰਾਂਸਮਿਸ਼ਨ ਸਿਸਟਮਜ਼, ਗਰੇਟਰ ਨੋਇਡਾ, ਉੱਤਰ ਪ੍ਰਦੇਸ਼ ਨਾਲ ਨਗਰ ਨਿਗਮ ਲੁਧਿਆਣਾ ਦੇ ਮੋਡਰਨਾਈਜ਼ ਕੀਤੇ ਸਲਾਟਰ ਹਾਊਸ ਨੂੰ ਚਲਾਉਣ ਲਈ ਐਗਰੀਮੈਂਟ ਸਾਈਨ ਕੀਤਾ ਗਿਆ ਹੈ। ਇਹ ਅੇਗਰੀਮੈਂਟ ਕੰਪਨੀ ਦੇ ਪਾਰਟਨਰ ਸ਼੍ਰੀ ਮਨੋਜ਼ ਝਾਅ ਅਤੇ ਸ਼੍ਰੀਮਤੀ ਸਵਾਤੀ ਟਿਵਾਣਾ ਸੰਯੁਕਤ ਕਮਿਸ਼ਨਰ ਨਗਰ ਨਿਗਮ ਲੁਧਿਆਣਾ ਵਿਚਕਾਰ ਹੋਇਆ।
ਸੰਯੁਕਤ ਕਮਿਸ਼ਨਰ ਨਗਰ ਨਿਗਮ ਲੁਧਿਆਣਾ ਸ੍ਰੀਮਤੀ ਸਵਾਤੀ ਟਿਵਾਣਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਈਕਰੋ ਟ੍ਰਾਂਸਮਿਸ਼ਨ ਸਿਸਟਮਜ਼ ਕੰਪਨੀ ਵੱਲੋਂ ਜਨਵਰੀ ਮਹੀਨੇ ਵਿੱਚ ਸਲਾਟਰ ਹਾਊਸ ਨੂੰ ਚਾਲੂ ਕਰਕੇ ਲੁਧਿਆਣਾ ਸ਼ਹਿਰ ਦੇ ਵਾਸੀਆਂ ਨੂੰ ਸਾਫ-ਸੁਥਰਾ ਅਤੇ ਸੁਰੱਖਿਅਤ ਮੀਟ ਮੁਹੱਈਆ ਕਰਵਾਉਣ ਲਈ ਲਗਭਗ 500 ਦੁਕਾਨਾਂ ‘ਤੇ ਪਹੁੰਚਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸਲਾਟਰ ਹਾਊਸ ਤੋਂ ਦੁਕਾਨਾਂ ‘ਤੇ ਮੀਟ ਸਪਲਾਈ ਕਰਨ ਲਈ 5 ਬੋਲੈਰੋ ਜੀਪਾਂ ਏ.ਸੀ. ਫਿਟਿੰਗ ਰੀਫਰ ਵੈਨ ਹਨ।
ਸ੍ਰੀਮਤੀ ਟਿਵਾਣਾ ਨੇ ਅੱਗੇ ਦੱਸਿਆ ਕਿ ਕੰਪਨੀ ਵੱਲੋਂ ਇਸ ਸਲਾਟਰ ਹਾਊਸ ‘ਤੇ ਸਲਾਟਰਿੰਗ ਸੁਵਿਧਾ ਵਰਤਣ ਲਈ ਬਿਹਤਰ ਆਨ-ਲਾਈਨ ਰਜਿਸਟਰੇਸ਼ਨ ਅਤੇ ਬੁਕਿੰਗ ਸੁਵਿਧਾ ਵੀ ਸ਼ੁਰੂ ਕੀਤੀ ਜਾਵੇਗੀ ਅਤੇ ਇਸ ਸਲਾਟਰ ਹਾਊਸ ‘ਤੇ ਝਟਕਾ ਮੀਟ ਅਤੇ ਹਲਾਲ ਮੀਟ ਲਈ ਵੱਖਰੇ-ਵੱਖਰੇ ਮਾਡਰਨ ਹਾਲ ਅਤੇ ਵੱਖਰੇ-ਵੱਖਰੇ ਕਾਰੀਗਰ ਹੋਣਗੇ। ਇਸ ਤੋਂ ਇਲਾਵਾ ਇਸ ਸਲਾਟਰ ਹਾਊਸ ਵਿੱਚ 16 ਹਜ਼ਾਰ ਪ੍ਰਤੀ ਸਿਫ਼ਟ ਪੋਲਟਰੀ ਬਰਡਜ਼ ਦੇ ਮੀਟ ਦੀ ਪ੍ਰੋਸੈਸਿੰਗ ਦਾ ਪ੍ਰਬੰਧ ਵੀ ਹੋਵੇਗਾ। ਉਨ੍ਹਾਂ ਦੱਸਿਆ ਕਿ ਪੋਲਟਰੀ ਮੀਟ ਲਈ ਕੋਲਡ ਚੇਨ ਚਿੱਲਰ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਅਤੇ ਇਸ ਸ਼ਲਾਟਰ ਹਾਊਸ ਵਿੱਚ ਸੂਰਾਂ ਨੂੰ ਸਲਾਟਰ ਕਰਨ ਲਈ ਵੀ ਵੱਖਰੀ ਮਾਡਰਨ ਮਸ਼ੀਨਰੀ ਲਗਾਈ ਗਈ ਹੈ।