ਸਨਅਤਕਾਰਾਂ ਦਾ ਵਫ਼ਦ ਨੇ ਗਰੇਵਾਲ ਨੂੰ ਮਿਲ ਕੇ ਮੌਜੂਦਾ ਮੁਸ਼ਕਿਲਾਂ ਤੋਂ ਜਾਣੂੰ ਕਰਵਾਇਆ

ਲੁਧਿਆਣਾ, 23 ਦਿਸੰਬਰ ( ਸੁਰਿੰਦਰਪਾਲ ਮੱਕੜ)

ਅੱਜ ਸਨਅਤਕਾਰਾਂ ਦਾ ਵਫ਼ਦ ਰਜਿੰਦਰ ਸਿੰਘ ਸਰਹਾਲੀ ਦੇ ਨਾਲ ਸ. ਮਹੇਸ਼ਇੰਦਰ ਸਿੰਘ ਗਰੇਵਾਲ ਨੂੰ ਮਿਲਿਆ ਜਿਸ ਵਿੱਚ ਯੂ ਸੀ ਪੀ ਐਮੇ ਦੇ ਸੀਨੀਅਰ ਮੀਤ ਪ੍ਰਧਾਨ ਗੁਰਚਰਨ ਸਿੰਘ ਮਣਕੂ, ਕੈਸ਼ੀਅਰ ਅਛਰੂ ਰਾਮ ਗੁਪਤਾ,ਫੋਕਲ ਪੁਆਇੰਟ ਐਸੋਸੀਏਸ਼ਨ ਦੇ ਪ੍ਰਧਾਨ ਕੁਲਵਿੰਦਰ ਸਿੰਘ ਬੈਨੀਪਾਲ, ਵਲੈਤੀ ਰਾਮ ਦੁਰਗਾ ਜੋਇੰਟ ਸਕੱਤਰ, ਸੁਰਿੰਦਰਪਾਲ ਸਿੰਘ ਮੱਕੜ ਪ੍ਰਧਾਨ ਸਮਾਲ ਸਕੇਲ ਇੰਡਸਟਰੀ ਐਂਡ ਟਰੇਡਰ ਐਸੋਸੀਏਸ਼ਨ, ਰਾਜ ਕੁਮਾਰ ਰਾਜੂ ਜਰਨਲ ਸਕੱਤਰ, ਰਵਿੰਦਰ ਸਿੰਘ ਮਣਕੂ ਮੀਤ ਪ੍ਰਧਾਨ ਕਿਰਤ ਸੇਵਾ,ਡਾ.ਗੁਰਪ੍ਰੀਤ ਸਿੰਘ ਜਰਨਲ ਸਕੱਤਰ ਕਿਰਤ ਸੇਵਾ ਹਾਜ਼ਰ ਸਨ । ਇਸ ਸਮੇਂ ਉਪਰੋਕਤ ਆਗੂਆਂ ਨੇ ਕਿਹਾ ਕਿ ਇੰਡਸਟਰੀ ਦੇ ਲਈ ਬਿਜਲੀ ਅਤੇ ਸਟੀਲ ਦੋਨੋਂ ਮੁਢਲੀਆਂ ਜਰੂਰਤ ਹਨ, ਪਰ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਆਪਣੀ ਬਣਦੀ ਜ਼ਿੰਮੇਵਾਰੀ ਤੋਂ ਭੱਜ ਰਹੀਆਂ ਹਨ ਕਿਉਂਕਿ ਸਟੀਲ ਦੀਆਂ ਵੱਧ ਰਹੀਆਂ ਕੀਮਤਾਂ ਅਤੇ ਬਿਜਲੀ ਦੇ ਪੰਜ ਰੁਪਏ ਯੂਨਿਟ ਨਾਂ ਮਿਲਣ ਤੇ ਵਿਚਾਰਾਂ ਕੀਤੇ ਗਏ। ਇਸ ਦੋਰਾਨ ਸ.ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਇੰਡਸਟਰੀ ਨੂੰ ਬਚਾਉਣ ਲਈ ਕਿ ਕੇਂਦਰ ਅਤੇ ਰਾਜ ਸਰਕਾਰ ਆਪਣੀ ਬਣਦੀ ਜ਼ਿੰਮੇਵਾਰੀ ਨੂੰ ਸਮਝਣ , ਕੇਂਦਰ ਸਰਕਾਰ ਨੂੰ ਸਮਾਂ ਫਿਕਸ ਸਟੀਲ ਰੇਟ ਹੋਣਾ ਚਾਹੀਦੇ ਹਨ ਅਤੇ ਸੂਬਾ ਸਰਕਾਰ ਨੇ ਚੋਣਾਂ ਦੋਰਾਨ ਪੰਜ ਰੁਪਏ ਯੂਨਿਟ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ ਪਰ ਅੱਜ ਤੱਕ ਬਿਜਲੀ ਪੰਜ ਰੁਪਏ ਨਹੀਂ ਮਿਲੀ ਜਿਸ ਤੋਂ ਸਰਕਾਰ ਦੀ ਨਿਅਤ ਸਨਅਤਕਾਰਾਂ ਨੂੰ ਪਤਾ ਲੱਗ ਚੁੱਕੀ ਹੈ ਇਸ ਦੌਰਾਨ ਮਹੇਸ਼ਇੰਦਰ ਸਿੰਘ ਗਰੇਵਾਲ ਜੀ ਨੇ ਰਜਿੰਦਰ ਸਿੰਘ ਸਰਹਾਲੀ ਨੂੰ ਸ਼੍ਰੌਮਣੀ ਅਕਾਲੀ ਦਲ ਦੇ ਉਦਯੋਗ ਅਤੇ ਵਪਾਰ ਦੇ ਕੌਮੀ ਮੀਤ ਪ੍ਰਧਾਨ ਨਿਯੁਕਤ ਹੋਣ ਤੇ ਵਧਾਈ ਦਿੱਤੀ ਇਸ ਸਮੇਂ ਸਰਹਾਲੀ ਜੀ ਨੇ ਮਹੇਸ਼ਇੰਦਰ ਸਿੰਘ ਗਰੇਵਾਲ ਜੀ ਨੂੰ ਪਾਰਟੀ ਪ੍ਰਤੀ ਬਣਦੀ ਜ਼ਿੰਮੇਵਾਰੀ ਨਿਭਾਉਣ ਦਾ ਭਰੋਸਾ ਦਿੱਤਾ ਅਤੇ ਕੇਂਦਰ ਸਰਕਾਰ ਦੇ ਵਰਦਿਆਂ ਕਿਹਾ ਕਿ ਅੱਜ ਦੇਸ਼ ਦਾ ਹਰ ਵਰਗ ਦੁਖੀ ਹੈ ਦੇਸ਼ ਦਾ ਅੰਨਦਾਤਾ ਦੋ ਮਹੀਨੇ ਤੋਂ ਸੜਕਾਂ ਤੇ ਆਪਣੇ ਪਰਿਵਾਰਾਂ ਸਮੇਤ ਆਪਣੀ ਮੰਗਾਂ ਮੰਗਵਾਉਣ ਲਈ ਸੰਘਰਸ਼ ਕਰ ਰਹਿਆ ਹੈ ਅਤੇ ਅੱਜ ਹਰ ਵਰਗ ਦੇਸ਼ ਦੇ ਕਿਸਾਨਾਂ ਨਾਲ ਖੜਾਂ ਹੈ ਚਾਹੇ ਉਹ ਸਨਅਤਕਾਰ ਹੋਵੇ ਜਾਂ ਵਪਾਰੀ ਪਰ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਕੋਈ ਪ੍ਰਵਾਹ ਨਹੀਂ ਹੋ ਕਿ ਦੇਸ਼ ਲਈ ਮੰਦਭਾਗੀ ਗੱਲ ਹੈ