ਪੂਰੇ ਉੱਤਰੀ ਭਾਰਤ ਚ ਠੰਡ ਨੇ ਕੱਢੇ ਵੱਟ , ਪਿਛਲੇ ਕਈ ਸਾਲ ਦੇ ਰਿਕਾਰਡ ਟੁੱਟੇ

ਲੁਧਿਆਣਾ, 19 ਦਿਸੰਬਰ

ਅੱਜ ਪੰਜਾਬ ਅਤੇ ਹਰਿਆਣਾ ਸੀਤ ਲਹਿਰ ਦੀ ਜਕੜ ’ਚ ਰਹੇ। ਪੰਜਾਬ ਦੇ ਆਦਮਪੁਰ ‘ਚ ਪਾਰਾ ਮਨਫ਼ੀ 1.9 ਡਿਗਰੀ ਸੈਲਸੀਅਸ ਰਿਹਾ। ਚੰਡੀਗੜ੍ਹ ਵਿੱਚ ਘੱਟੋ ਘੱਟ ਤਾਪਮਾਨ 4.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਆਮ ਨਾਲੋਂ ਦੋ ਡਿਗਰੀ ਸੈਲਸੀਅਸ ਘੱਟ ਹੈ। ਅੰਮ੍ਰਿਤਸਰ ਵਿੱਚ ਤਾਪਮਾਨ 0.6 ਤੇ ਹਲਵਾਰਾ ਵਿੱਚ 0.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਫ਼ਰੀਦਕੋਟ, ਪਠਾਨਕੋਟ, ਬਠਿੰਡਾ, ਲੁਧਿਆਣਾ, ਪਟਿਆਲਾ ਤੇ ਗੁਰਦਾਸਪੁਰ ਵਿੱਚ ਤਾਪਮਾਨ ਕ੍ਰਮਵਾਰ 1.0, 2.2, 2.6, 2.8, 4 ਤੇ 4.1 ਡਿਗਰੀ ਸੈਲਸੀਅਸ ਰਿਹਾ।