ਟਵਿਟਰ ਤੇ ਦਿਲਜੀਤ ਦੋਸਾਂਝ ਨੂੰ ਮਿਲ ਰਹੀ ਪੂਰੀ ਸਪੋਰਟ, 2 ਦਿਨ ਚ 4 ਲੱਖ ਫਾਲੋਅਰਸ ਵਧੇ
ਨਿਊਜ਼ ਪੰਜਾਬ
ਦਸੰਬਰ ਦੇ ਮਹੀਨੇ ‘ਚ ਇੱਕ ਪਾਸੇ ਕਿਸਾਨਾਂ ਦੇ ਅੰਦੋਲਨ ਨੇ ਸੜਕਾਂ ‘ਤੇ ਰਾਜਨੀਤੀ ਨੂੰ ਗਰਮਾ ਦਿੱਤਾ ਹੈ ਅਤੇ ਦੂਜੇ ਪਾਸੇ ਸੋਸ਼ਲ ਮੀਡਿਆ ‘ਤੇ ਦਿਲਜੀਤ ਬਨਾਮ ਕੰਗਨਾ ਟਵਿੱਟਰ ਵਾਰ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ |
ਕਦੇ ਵੀ ਜ਼ਿਆਦਾ ਬੋਲਣ ‘ਚ ਵਿਸ਼ਵਾਸ ਨਾ ਰੱਖਣ ਵਾਲੇ ਦਿਲਜੀਤ ਨੇ ਕੰਗਨਾ ਰਣੌਤ ਨੂੰ ਟਵਿੱਟਰ ‘ਤੇ ਕਰਾਰੇ ਜਵਾਬ ਦਿੱਤੇ ਕਿ ਅਭਿਨੇਤਰੀ ਖ਼ੁਦ ਵੀ ਖਾਸਾ ਪਰੇਸ਼ਾਨੀ ‘ਚ ਆ ਗਈ | ਕਿਸਾਨਾਂ ਨੂੰ ਲੈਕੇ ਸ਼ੁਰੂ ਹੋਈ ਬਹਿਸ ਇਸ ਕਦਰ ਅੱਗੇ ਵਧੀ ਕਿ ਦਿਲਜੀਤ ਨੇ ਕੰਗਨਾ ਤੇ ਚੁਣ- ਚੁਣ ਕੇ ਹਮਲਾ ਕੀਤਾ |
ਕੰਗਨਾ ਨੇ ਲਗਾਤਾਰ ਟਵੀਟ ਕੀਤੇ ਅਤੇ ਦਿਲਜੀਤ ਨੇ ਪੰਜਾਬੀ ‘ਚ ਹੀ ਮੂੰਹਤੋੜ ਜਵਾਬ ਦਿੱਤੇ | ਕਦੀ ਉਨ੍ਹਾਂ ਨੇ ਕੰਗਨਾ ਨੂੰ ਵੱਡਿਆਂ ਨਾਲ ਤਮੀਜ਼ ਨਾਲ ਗੱਲ ਕਰਨ ਦੀ ਸਲਾਹ ਦਿੱਤੀ ਅਤੇ ਕਦੀ ਉਸਦੇ ਬਿਆਨਾਂ ਨੂੰ ਬਕਵਾਸ ਦਸ ਦਿੱਤਾ | ਕੰਗਨਾ ਨੇ ਗੱਲ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਤਾਂ ਵੀ ਦਿਲਜੀਤ ਆਪਣੀ ਗੱਲ ਤੇ ਅੜੇ ਰਹੇ |
ਸੋਸ਼ਲ ਮੀਡਿਆ ‘ਤੇ ਹੋਈ ਉਸ ਟਵਿੱਟਰ ਵਾਰ ਦੇ ਬਾਅਦ ਦਿਲਜੀਤ ਨੂੰ ਕਈ ਲੋਕਾਂ ਦਾ ਸਮਰਥਨ ਹਾਸਿਲ ਹੋਇਆ | ਪਹਿਲਾਂ ਤਾਂ ਸਿਰਫ ਪੰਜਾਬੀ ਇੰਡਸਟਰੀ ਦੇ ਲੋਕਾਂ ਨੇ ਦਿਲਜੀਤ ਦੀ ਪ੍ਰਸ਼ੰਸਾ ਕੀਤੀ, ਪਰ ਜਿਵੇਂ ਹੀ ਉਸਦੇ ਟਵੀਟ ਵਾਇਰਲ ਹੁੰਦੇ ਗਏ, ਬਾਲੀਵੁੱਡ ਨੇ ਵੀ ਦਿਲਜੀਤ ਦੀ ਵਕਾਲਤ ਕਰਨੀ ਸ਼ੁਰੂ ਕਰ ਦਿੱਤੀ।
ਹੁਣ ਦਿਲਜੀਤ ਨੂੰ ਮਿਲੇ ਉਸ ਸਮਰਥਨ ਦਾ ਪ੍ਰਭਾਵ ਵੀ ਨਜ਼ਰ ਆ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਇੱਕ ਦਿਨ ਦੀ ਲੜਾਈ ਦੇ ਬਾਅਦ ਤੋਂ ਦਿਲਜੀਤ ਦੀ ਸੋਸ਼ਲ ਮੀਡਿਆ ਤੇ ਲੋਕਪ੍ਰਿਅਤਾ ਬਹੁਤ ਵੱਧ ਗਈ ਹੈ।
ਇੱਕ ਨਿਊਜ਼ ਪੋਰਟਲ ਦੀ ਖ਼ਬਰ ਅਨੁਸਾਰ ਦਿਲਜੀਤ ਦੇ ਟਵਿੱਟਰ ‘ਤੇ 4 ਲੱਖ ਤੋਂ ਜ਼ਿਆਦਾ ਫਾਲੋਅਰਜ਼ ਵੱਧ ਗਏ ਹਨ | ਕੰਗਨਾ ਨਾਲ ਹੋਈ ਲੜਾਈ ਦੇ ਬਾਅਦ ਕਈ ਲੋਕਾਂ ਨੇ ਦਿਲਜੀਤ ਨੂੰ ਫ਼ੋਲੋ ਕਰਨਾ ਸ਼ੁਰੂ ਕਰ ਦਿੱਤਾ ਹੈ | ਉਹ ਲਗਾਤਾਰ ਟਵਿੱਟਰ ਤੇ ਟ੍ਰੈਂਡ ਵੀ ਕਰ ਰਹੇ ਹਨ |
ਇਸ ਸਮੇਂ ਸੋਸ਼ਲ ਮੀਡਿਆ ‘ਤੇ ਦਿਲਜੀਤ ਨੂੰ ਬਹੁਤ ਜ਼ਿਆਦਾ ਸਪੋਰਟ ਮਿਲਦਾ ਦਿੱਖ ਰਿਹਾ ਹੈ | ਕੋਈ ਉਨ੍ਹਾਂ ਨੂੰ ਪੰਜਾਬ ਦਾ ਸ਼ੇਰ ਦਸ ਰਿਹਾ ਹੈ ਤਾਂ ਕੋਈ ਉਨ੍ਹਾਂ ਨੂੰ ਦੇਸ਼ ਦੀ ਸ਼ਾਨ ਕਹਿ ਰਿਹਾ ਹੈ |
ਅਦਾਕਾਰ ਦੇ ਸਪੋਰਟ ‘ਚ ਕਈ ਟਵੀਟ ਕੀਤੇ ਜਾ ਰਹੇ ਹਨ | ਇਸ ਦੇ ਨਾਲ ਹੀ ਕੰਗਨਾ ਰਨੌਤ ਨੂੰ ਯੂਜ਼ਰਸ ਵਲੋਂ ਖਰੀਆਂ-ਖੋਟੀਆਂ ਸੁਣਨ ਨੂੰ ਮਿਲ ਰਹੀ ਹੈ