ਅੱਜ ਵੀ ਕਿਸਾਨਾਂ ਦੀ ਸਰਕਾਰ ਨਾਲ ਮੀਟਿੰਗ ਬੇਸਿੱਟਾ ਰਹੀ, ਅਗਲੀ 9 ਦਿਸੰਬਰ

ਨਿਊਜ਼ ਪੰਜਾਬ

ਨਵੀਂ ਦਿੱਲੀ, 5 ਦਸੰਬਰ ( ਰਜਿੰਦਰ ਸਿੰਘ ਜੌੜਾ)

ਅੱਜ ਮੀਟਿੰਗ ਚ ਕਿਸਾਨਾਂ ਦੀਆਂ 40 ਜਥੇਬੰਦੀਆਂ  ਦੇ ਨੁਮਾਇੰਦਿਆਂ ਨਾਲ ਮੰਤਰੀਆਂ ਤੋਂ ਇਲਾਵਾ ਖੇਤਬਾੜੀ ਵਿਭਾਗ ਦੇ ਅਧਿਕਾਰੀ ਵੀ ਸ਼ਾਮਿਲ ਹੋਏ। 5ਵੇਂ ਗੇੜ ਤਹਿਤ ਚੱਲ ਰਹੀ ਵਾਰਤਾ ਵਿਚ ਕਿਸਾਨ ਜਥੇਬੰਦੀਆਂ ਨੇ ਕਿਹਾ ਹੈ ਕਿ ਸਰਕਾਰ ਇਨ੍ਹਾਂ ਖੇਤੀ ਕਾਨੂੰਨਾਂ ਨਾਲ ਕਾਰਪੋਰੇਟਾਂ ਨੂੰ ਲਾਭ ਦੇਣਾ ਚਾਹੁੰਦੀ ਹੈ ਨਾ ਕਿ ਕਿਸਾਨਾਂ ਨੂੰ ਪਰੰਤੂ ਉਹ ਖੇਤੀ ਨੂੰ ਕਾਰਪੋਰੇਟ ਨਹੀਂ ਹੋਣ ਦੇਣਗੇ। ਕਿਸਾਨ ਜਥੇਬੰਦੀਆਂ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਾਉਣ ‘ਤੇ ਅੜੀਆਂ ਹੋਈਆਂ ਹਨ। ਉੱਥੇ ਹੀ, ਖੇਤੀਬਾੜੀ ਮੰਤਰੀ ਗੱਲਬਾਤ ਤੋਂ ਉੱਠ ਕੇ ਬਾਹਰ ਆ ਗਏ ਹਨ। ਸਰਕਾਰ ਦਾ ਕਹਿਣਾ ਹੈ ਕਿ ਉਹ ਕਾਨੂੰਨਾਂ ਵਿਚ ਸੋਧ ਲਈ ਤਿਆਰ ਹੈ ਪਰੰਤੂ ਰੱਦ ਕਰਨਾ ਅਸੰਭਵ ਹੈ।