MDH ਮਸਾਲੇ ਦੇ ਮਾਲਕ ਮਹਾਸ਼ਾ ਧਰਮ ਪਾਲ ਗੁਲਾਟੀ ਦਾ ਦਿਹਾਂਤ

ਨਵੀਂ ਦਿੱਲੀ, 3 ਦਿਸੰਬਰ ( ਨਵਜੋਤ ਸਿੰਘ)

ਕਾਫ਼ੀ ਲੰਬੇ ਸਮੇਂ ਤੋਂ tv ਤੇ ਆਪਣੇ mdh ਮਸਾਲਿਆਂ ਦੀ ਐਡ ਚ ਨਜ਼ਰ ਆਉਂਦੇ ਮਹਾਸ਼ਾ ਧਰਮ ਪਾਲ ਗੁਲਾਟੀ ਦੀ ਅੱਜ ਸਵੇਰੇ ਮਾਤਾ ਚੰਨਣ ਦੇਵੀ ਹਸਪਤਾਲ ਚ ਮੌਤ ਹੋ ਗਈ ਹੈ। 98 ਸਾਲ ਦੇ ਧਰਮ ਪਾਲ ਗੁਲਾਟੀ ਕਰੋਨਾ ਨੂੰ ਮਾਤ ਦੇ ਚੁੱਕੇ ਸਨ ਪਰ ਅੱਜ ਉਹਨਾਂ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ।