ਦਰੁਸਤ ਪੰਜਾਬ ਮਿਸ਼ਨ ਤਹਿਤ ਦੁੱਧ ਦੇ ਪੌਸ਼ਟੀਕਰਨ ਸਬੰਧੀ ਅਡਵਾਈਜ਼ਰੀ ਜਾਰੀ ਪੌਸ਼ਟੀਕਰਨ ਕੀਤੇ ਭੋਜਨ ਪਦਾਰਥਾਂ ਦੀ ਪਛਾਣ ਲਈ ‘+ਐਫ’ ਲੋਗੋ ਕੀਤਾ ਨੋਟੀਫਾਈ
ਚੰਡੀਗੜ•, 12 ਮਾਰਚ: ( ਨਿਊਜ਼ ਪੰਜਾਬ )
ਪੰਜਾਬ ਦੇ ਲੋਕਾਂ ਵਿੱਚ ਪਾਈ ਜਾਂਦੀ ਵਿਟਾਮਿਨ ਏ ਅਤੇ ਡੀ ਦੀ ਘਾਟ ਨੂੰ ਦੂਰ ਕਰਨ ਦੇ ਮੱਦੇਨਜ਼ਰ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਸੂਬੇ ਦੇ ਸਾਰੇ ਦੁੱਧ ਪ੍ਰੋਸੈਸਿੰਗ ਪਲਾਂਟਾਂ ਨੂੰ ਫੂਡ ਸੇਫਟੀ ਐਂਡ ਸਟੈਂਡਰਡਜ (ਫੋਰਟੀਫਿਕੇਸ਼ਨ ਆਫ ਫੂਡਜ਼) ਰੈਗੂਲੇਸ਼ਨ ਅਨੁਸਾਰ ਦੁੱਧ ਦੇ ਪੌਸ਼ਟੀਕਰਨ ਲਈ ਇੱਕ ਅਡਵਾਈਜ਼ਰੀ ਜਾਰੀ ਕੀਤੀ ਗਈ ਹੈ। ਇਹ ਜਾਣਕਾਰੀ ਤੰਦਰੁਸਤ ਪੰਜਾਬ ਦੇ ਮਿਸ਼ਨ ਡਾਇਰੈਕਟਰ ਸ. ਕਾਹਨ ਸਿੰਘ ਪੰਨੂੰ ਨੇ ਦਿੱਤੀ।
ਸ. ਪੰਨੂ ਨੇ ਕਿਹਾ ਕਿ ਭੋਜਨ ਦਾ ਪੌਸ਼ਟੀਕਰਨ ਇਕ ਵਿਗਿਆਨਕ ਤੌਰ ‘ਤੇ ਪ੍ਰਮਾਣਿਤ, ਲਾਹੇਵੰਦ, ਮਾਪਦੰਡਾਂ ਵਾਲਾ ਅਤੇ ਟਿਕਾਊ ਤਰੀਕਾ ਹੈ ਜੋ ਸੂਖਮ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ। ਉਹਨਾਂ ਦੱਸਿਆ ਕਿ ਅਕਤੂਬਰ 2016 ਵਿੱਚ, ਐਫ.ਐਸ.ਐਸ.ਏ.ਆਈ. ਨੇ ਭਾਰਤ ਵਿੱਚ ਸੂਖਮ ਪੌਸ਼ਟਿਕ ਤੱਤਾਂ ਦੀ ਘਾਟ ਨੂੰ ਪੂਰਾ ਕਰਨ ਲਈ ਦੁੱਧ ਸਮੇਤ ਕਈ ਭੋਜਨ ਪਦਾਰਥਾਂ ਦੇ ਪੌਸ਼ਟੀਕਰਨ ਲਈ ਫੂਡ ਸੇਫਟੀ ਐਂਡ ਸਟੈਂਡਰਡਜ (ਫੋਰਟੀਫਿਕੇਸ਼ਨ ਆਫ ਫੂਡਜ਼) ਰੈਗੂਲੇਸ਼ਨਜ, 2016 ਲਾਗੂ ਕੀਤਾ ਸੀ।
ਉਹਨਾਂ ਦੱਸਿਆ ਕਿ ਪੌਸ਼ਟੀਕਰਨ ਕੀਤੇ ਭੋਜਨ ਪਦਾਰਥਾਂ ਦੀ ਪਛਾਣ ਲਈ ‘+ਐਫ’ ਲੋਗੋ ਨੋਟੀਫਾਈ ਕੀਤਾ ਗਿਆ ਹੈ। ਫੂਡ ਸੇਫਟੀ ਐਂਡ ਸਟੈਂਡਰਡਜ਼ (ਫੋਰਟੀਫਿਕੇਸਨ ਆਫ ਫੂਡਜ) ਰੈਗੂਲੇਸ਼ਨਜ, 2016 ਦੇ ਸਡਿਊਲ-1 ਦੇ ਨਿਯਮਾਂ ਅਨੁਸਾਰ, ਦੁੱਧ (ਟੋਨਡ, ਡਬਲ ਟੋਨਡ, ਸਕਿੱਮਡ ਮਿਲਕ ਜਾਂ ਸਟੈਂਡਰਡਈਜ਼ ਮਿਲਕ) ਦਾ ਸੂਖਮ ਪੌਸਟਿਕ ਤੱਤਾਂ ਨਾਲ ਪੌਸ਼ਟੀਕਰਨ ਕੀਤੇ ਜਾਣ ਦੀ ਹਦਾਇਤ ਜਾਰੀ ਕੀਤੀ ਗਈ ਹੈ। ਇਹਨਾਂ ਹਦਾਇਤਾਂ ਅਨੁਸਾਰ ਵਿਟਾਮਿਨ ਏ 270 ਮਾਈਕ੍ਰੋਗ੍ਰਾਮ ਤੋਂ 450 ਮਾਈਕ੍ਰੋਗ੍ਰਾਮ ਅਤੇ ਵਿਟਾਮਿਨ ਡੀ 5 ਮਾਈਕ੍ਰੋਗ੍ਰਾਮ ਤੋਂ 7.5 ਮਾਈਕ੍ਰੋਗ੍ਰਾਮ ਹੋਣਾ ਚਾਹੀਦਾ ਹੈ।
ਮਿਸਨ ਡਾਇਰੈਕਟਰ ਨੇ ਕਿਹਾ ਕਿ ਪੰਜਾਬ ਦੇ ਲੋਕ ਵਿਟਾਮਿਨ ਡੀ ਅਤੇ ਵਿਟਾਮਿਨ ਏ ਦੀ ਘਾਟ ਨਾਲ ਜੂਝ ਰਹੇ ਹਨ, ਇਸ ਲਈ ਅਜਿਹੇ ਸੂਖਮ ਪੌਸ਼ਟਿਕ ਤੱਤਾਂ ਦੀ ਘਾਟ ਨੂੰ ਪੂਰਾ ਕਰਨ ਲਈ ਦੁੱਧ ਦਾ ਪੌਸ਼ਟੀਕਰਨ ਕਰਨਾ ਲਾਜ਼ਮੀ ਹੈ। ਇਸ ਲਈ, ਪੈਕ ਕੀਤੇ ਤਰਲ ਦੁੱਧ ਵੇਚਣ ਵਾਲੇ ਸੂਬੇ ਦੇ ਸਾਰੇ ਦੁੱਧ ਪ੍ਰੋਸੈਸਿੰਗ ਪਲਾਂਟਾਂ ਨੂੰ ਫੂਡ ਸੇਫਟੀ ਐਂਡ ਸਟੈਂਡਰਡਜ (ਫੋਰਟੀਫਿਕੇਸਨ ਆਫ ਫੂਡਜ) ਰੈਗੂਲੇਸ਼ਨਜ, 2016 ਅਨੁਸਾਰ ਦੁੱਧ ਦਾ ਪੌਸ਼ਟੀਕਰਨ ਕਰਨ ਦੀ ਅਪੀਲ ਕੀਤੀ ਗਈ ਹੈ।
ਉਨ•ਾਂ ਕਿਹਾ ਕਿ ਸੂਬੇ ਦੇ ਸਮੂਹ ਫੂਡ ਸੇਫਟੀ ਅਫਸਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਪੈਕ ਕੀਤੇ ਤਰਲ ਦੁੱਧ ਦੀ ਵਿਕਰੀ ਕਰਨ ਵਾਲੇ ਸਾਰੇ ਦੁੱਧ ਪ੍ਰੋਸੈਸਿੰਗ ਪਲਾਂਟਾਂ ਦੇ ਧਿਆਨ ਵਿੱਚ ਇਹ ਮਾਮਲਾ ਲਿਆਉਣ।
ਜ਼ਿਕਰਯੋਗ ਹੈ ਕਿ ਸੂਬੇ ਵਿਚ ਲਗਭਗ 50 ਦੁੱਧ ਪ੍ਰੋਸੈਸਿੰਗ ਪਲਾਂਟ ਹਨ। ਅੰਮ੍ਰਿਤਸਰ ਜ਼ਿਲ•ੇ ਵਿੱਚ ਸਭ ਤੋਂ ਵੱਧ 14 ਪਲਾਂਟ ਵਿਚ ਹਨ ਅਤੇ ਇਸ ਤੋਂ ਬਾਅਦ ਲੁਧਿਆਣਾ ਵਿੱਚ 8 ਪਲਾਂਟ ਹਨ।