ਕਾਰਪੋਰਸ਼ਨਾਂ ਦੇ ਕੱਚੇ ਡਰਾਈਵਰਾਂ ਨੂੰ ਪੱਕੇ ਕਰਨ ਲਈ ਮੰਤਰੀ ਬ੍ਰਹਮ ਮਹਿੰਦਰਾ ਨੂੰ ਮੰਗ ਪੱਤਰ ਦਿੱਤਾ
ਲੁਧਿਆਣਾ, 24 ਨਵੰਬਰ ( ਨਿਊਜ਼ ਪੰਜਾਬ)
ਮੀਡਿਆ ਅਫ਼ਸਰ ਮੇਅਰ ਦਫਤਰ ਸ ਹਰਪਾਲ ਸਿੰਘ ਨਿਮਾਣਾ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਸ਼੍ਰੀ ਬਲਕਾਰ ਸਿੰਘ ਸੰਧੂ, ਮੇਅਰ,ਲੁਧਿਆਣਾ ਵਲੋਂ ਅੱਜ ਸ਼੍ਰੀ ਜਗਦੀਸ਼ ਰਾਏ ਰਾਜਾ, ਮੇਅਰ ਜਲੰਧਰ ਅਤੇ ਸ਼੍ਰੀ ਰਾਕੇਸ਼ ਪਰਾਸ਼ਰ,ਕੌਂਸਲਰ,ਨਗਰ ਨਿਗਮ ,ਲੁਧਿਆਣਾ ਦੇ ਨਾਲ ਡਰਾਈਵਰ ਯੂਨੀਅਨ ਨਗਰ ਨਿਗਮ,ਲੁਧਿਆਣਾ ਦੀ ਤਿੰਨ ਮੈਂਬਰੀ ਕਮੇਟੀ ਨੂੰ ਨਾਲ ਲੈ ਕੇ ਚੰਡੀਗੜ੍ਹ ਵਿਖੇ ਸ਼੍ਰੀ ਬ੍ਰਹਮ ਮਹਿੰਦਰਾ,ਕੈਬੀਨਟ ਮੰਤਰੀ ,ਸਥਾਨਕ ਸਰਕਾਰ, ਪੰਜਾਬ ਜੀ ਨੂੰ, ਡਰਾਇਵਰ ਯੂਨੀਅਨ ਵਲੋਂ ਕਚੇ ਮੁਲਾਜ਼ਮਾ,ਜਿਨ੍ਹਾਂ ਵਿੱਚ ਡਰਾਇਵਰ ਵੀ ਸ਼ਾਮਿਲ ਹਨ ,ਨੂੰ ਪੱਕਾ ਕਰਨ ਲਈ ਲਿਆਂਉਦਾ ਗਿਆ ਮੰਗ ਪੱਤਰ ਦਿੱਤਾ ਗਿਆ l ਇਸ ਮੌਕੇ ਸ਼੍ਰੀ ਬ੍ਰਹਮ ਮਹਿੰਦਰਾ,ਕੈਬੀਨਟ ਮੰਤਰੀ ,ਸਥਾਨਕ ਸਰਕਾਰ, ਪੰਜਾਬ ਨੇ ਵਿਸ਼ਵਾਸ਼ ਦਿਵਾਇਆ ਕਿ ਉਹਨਾਂ ਦੀ ਮੰਗ ਨੂੰ ਜਲਦੀ ਤੋਂ ਜਲਦੀ ਮੰਨ ਲਿਆ ਜਾਵੇਗਾ । ਇਸ ਮੌਕੇ ਡਰਾਇਵਰ ਯੂਨੀਅਨ ਵਲੋਂ ਸ਼੍ਰੀ ਪਰਿਤਪਾਲ ਸਿੰਘ,ਚੇਅਰਮੈਨ ,ਸ਼੍ਰੀ ਰਵੀ ਸੋਨੀ ,ਪ੍ਰਧਾਨ ਅਤੇ ਸ਼੍ਰੀ ਪ੍ਰਵੀਨ ਕੁਮਾਰ ਵਈਸ ਪ੍ਰਧਾਨ ਮੌਜੂਦ ਸਨ।