ਮਹਾਰਾਸ਼ਟਰ ਸਰਕਾਰ ਨੇ ਘਰੇਲੂ ਉਡਾਨ ਲਈ ਵੀ ਕਰੋਨਾ ਟੈਸਟ ਜਰੂਰੀ ਕੀਤਾ
ਮੁੰਬਈ, 23 ਨਵੰਬਰ (ਨਵਜੋਤ ਸਿੰਘ)
ਮਹਾਂਰਾਸ਼ਟਰ ਸਰਕਾਰ ਨੇ ਦਿੱਲੀ (ncr), ਰਾਜਸਥਾਨ, ਗੋਆ, ਗੁਜਰਾਤ ਤੋ ਆ ਰਹੇ ਘਰੇਲੂ ਉਡਾਣਾਂ ਦੇ ਯਾਤਰੂਆਂ ਲਈ rtpcr ਟੈਸਟ ਜਰੂਰੀ ਕਰ ਦਿੱਤਾ ਹੈ। ਟੈਸਟ 72 ਘੰਟੇ ਤੋਂ ਜਿਆਦਾ ਪੁਰਾਣਾ ਨਹੀਂ ਹੋਣਾ ਚਾਹੀਦਾ। ਟੈਸਟ ਨਾ ਕਰਵਾਏ ਹੋਣ ਦੀ ਸੂਰਤ ਵਿੱਚ ਏਅਰਪੋਰਟ ਤੇ ਯਾਤਰੂ ਨੂੰ ਆਪਣੇ ਖਰਚੇ ਤੇ ਟੈਸਟ ਕਰਵਾਣਾ ਪਵੇਗਾ ਅਤੇ ਟੈਸਟ negative ਹੋਣ ਤੇ ਹੀ ਯਾਤਰੂ ਘਰ ਜਾ ਸਕੇਗਾ।