ਬਾਬਾ ਜਸਵੰਤ ਸਿੰਘ ਜੀ ਨਾਨਕਸਰ ਵਾਲੇ ਨਹੀਂ ਰਹੇ

ਨਿਊਜ਼ ਪੰਜਾਬ

ਲੁਧਿਆਣਾ:  ਸੰਤ ਬਾਬਾ ਜਸਵੰਤ ਸਿੰਘ ਜੀ ਨਾਨਕਸਰ, ਸਮਰਾਲਾ ਚੌਕ  ਵਾਲੇ ਅੱਜ ਦੇਰ ਸ਼ਾਮ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਅਕਾਲ ਚਲਾਣਾ ਕਰ ਗਏ |
ਬਾਬਾ ਜਸਵੰਤ ਸਿੰਘ ਜੀ ਵਲੋਂ ਲੁਧਿਆਣਾ ਦੇ ਜਮਾਲਪੁਰ ਵਿੱਚ ਡੈਂਟਲ ਕਾਲਜ ਅਤੇ ਹਸਪਤਾਲ ਸਮੇਤ ਕਈ ਮੈਡੀਕਲ ਸੰਸਥਾਵਾਂ ਅਤੇ ਗੁਰੂ ਘਰਾਂ ਦੀ ਸੇਵਾ ਚਲਾਈ ਜਾਂਦੀ ਸੀ |

ਬਾਬਾ ਜਸਵੰਤ ਸਿੰਘ ਜੀ ਵਲੋਂ ਮਲਟੀ ਸਪੈੈੈਸ਼਼ਲਟੀ ਹਸਪਤਾਲ ਵੀ ਬਣਾਇਆ ਗਿਆ ਹੈ ਜਿਸ ਦਾ ਉਦਘਾਟਨ ਕੀਤਾ ਜਾਣਾ ਸੀ | ਬਾਬਾ ਜਸਵੰਤ ਸਿੰਘ ਜੀ ਦੀ ਦੇਹ ਕਲ ਗੁਰੂਦੁਆਰਾ ਨਾਨਕਸਰ ਸਾਹਿਬ ਸਮਰਾਲਾ ਚੌਕ ਵਿਖੇ ਅੰਤਿਮ ਦਰਸ਼ਨਾਂ ਲਈ ਰੱਖ ਦਿੱਤਾ ਜਾਏਗਾ ਅਤੇ ਅੰਤਿਮ ਸਸਕਾਰ ਐਤਵਾਰ ਨੂੰ 11 ਵਜੇ ਕੀਤਾ ਜਾਏਗਾ |