WHO ਨੇ ਕਰੋਨਾ ਨੂੰ ਮਹਾਮਾਰੀ ਐਲਾਨਿਆ – ਪੂਰੀ ਦੁਨੀਆਂ ਚ ਸਵਾ ਲੱਖ ਤੋਂ ਜ਼ਿਆਦਾ ਪੀੜਤ
ਦਿੱਲੀ, 12 ਮਾਰਚ (News Punjab) ਦਿਨੋ ਦਿਨ ਕਰੋਨਾ ਦਾ ਕਹਿਰ ਵੱਧਦਾ ਹੀ ਜਾ ਰਿਹਾ ਹੈ | ਹਾਲਾਕਿ ਚੀਨ ਨੇ ਇਸ ਤੇ ਕਾਫੀ ਹੱਦ ਤੱਕ ਕਾਬੂ ਪਾ ਲਿਆ ਹੈ ,ਪਰ ਬਾਕੀ ਦੁਨੀਆਂ ਵਿੱਚ ਪੀੜਤਾਂ ਦੀ ਗਿਣਤੀ ਤੇਜੀ ਨਾਲ ਵੱਧ ਰਹੀ ਹੈ ਇਹ ਗਿਣਤੀ ਸਵਾ ਲੱਖ ਤੋਂ ਵੀ ਟੱਪ ਗਈ ਹੈ , ਇਸ ਕਰਕੇ WHO ਨੇ ਅੱਜ COVID-19 ਨੂੰ ਮਹਾਮਾਰੀ ਐਲਾਨ ਦਿੱਤਾ ਹੈ |
ਅਮਰੀਕਾ – ਅਮਰੀਕਾ ਵਿੱਚ ਕਰੋਨਾ ਦੇ ਮਾਮਲੇ ਤੇਜੀ ਨਾਲ ਵਧਣ ਕਾਰਨ ਅੱਜ ਅਗਲੇ 30 ਦਿਨਾਂ ਲਈ ਯੂਰੋਪ ਤੋਂ ਆਣ ਵਾਲੀਆਂ ਸਾਰੀਆਂ ਉਡਾਣਾਂ ਰੱਦ ਕਰ ਦਿਤੀਆਂ ਹਨ | ਅਮਰੀਕਾ ਦੇ ਪ੍ਰਾਂਤ ਡੈਨਮਾਰਕ ਵਿੱਚ ਸਾਰੇ ਸਕੂਲ ਅਤੇ ਯੂਨੀਵਰਸਿਟੀਆਂ ਅਗਲੇ ਹੁਕਮਾਂ ਤੱਕ ਬੰਦ ਕਰ ਦਿਤੀਆਂ ਗਈਆਂ ਹਨ |
ਇਟਲੀ – ਚੀਨ ਤੋਂ ਬਾਅਦ ਸਭ ਤੋਂ ਵੱਧ ਪ੍ਰਭਾਵਿਤ ਇਟਲੀ ਵਿੱਚ ਹੁਣ ਤੱਕ ਕਰੋਨਾ ਦੇ 12462 ਕੇਸ ਆ ਗਏ ਹਨ, 827ਤੋਂ ਜਿਆਦਾ ਮੌਤਾਂ ਹੋ ਗਈਆਂ ਹਨ |
ਇਰਾਨ – ਚੀਨ ਦੇ ਨਾਲ ਲੱਗਦੇ ਦੇਸ਼ਾ ਵਿੱਚ ਇੱਕ ਇਰਾਨ ਵਿੱਚ 9000 ਤੋਂ ਜਿਆਦਾ ਕੇਸ ਆਏ ਹਨ ਅਤੇ 350 ਤੋਂ ਜਿਆਦਾ ਮੌਤਾਂ ਹੋ ਚੁੱਕਿਆ ਹਨ | ਇਰਾਨ ਵਿੱਚ ਹਰ ਤਰ੍ਹਾਂ ਤੋਂ ਕੰਮ ਕਾਜ ਠੱਪ ਹੋ ਚੁਕੇ ਹਨ |
ਇੰਗਲੈਂਡ ਦੀ ਸਿਹਤ ਮੰਤਰੀ ਨਾਡਿਨ ਡੇਰਿਸ ਖੁਦ ਵੀ ਕਰੋਨਾ ਦੀ ਚਪੇਟ ਵਿੱਚ ਆ ਚੁੱਕੀ ਹੈ ਇਸ ਤੋਂ ਇਲਾਵਾ ਇੰਗਲੈਂਡ ਵਿੱਚ 382 ਕੇਸ ਆ ਚੁੱਕੇ ਹਨ ਅਤੇ 6 ਮੌਤਾਂ ਹੋ ਚੁਕੀਆਂ ਹਨ |