ਬਿਕਰਮ ਮਜੀਠੀਆ ਨੂੰ ਹੋਇਆ ਕੋਰੋਨਾ

ਨਿਊਜ਼ ਪੰਜਾਬ

ਚੰਡੀਗੜ੍ਹ, 12 ਨਵੰਬਰ – ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਵਿਧਾਇਕ ਕੋਰੋਨਾ ਬਿਕਰਮ ਸਿੰਘ ਮਜੀਠੀਆ ਕੋਰੋਨਾ ਪਾਜ਼ੀਟਿਵ ਆਏ ਹਨ। ਇਸ ਸਬੰਧੀ ਮਜੀਠੀਆ ਨੇ ਖ਼ੁਦ ਟਵਿਟਰ ‘ਤੇ ਜਾਣਕਾਰੀ ਦਿੱਤੀ ਹੈ ਅਤੇ ਲਿਖਿਆ ਕਿ ਪਿਛਲੇ ਦਿਨੀਂ ਮੇਰੇ ਸੰਪਰਕ ‘ਚ ਆਉਣ ਵਾਲੇ ਲੋਕ ਆਪਣੀ ਸਿਹਤ ਪ੍ਰਤੀ ਸੁਚੇਤ ਰਹਿਣ, ਸਵੈ-ਕੁਆਰੰਟੀਨ ਦੀ ਪਾਲਣਾ ਕਰਨ ਅਤੇ ਖ਼ੁਦ ਦਾ ਕੋਰੋਨਾ ਟੈਸਟ ਕਰਾਉਣ।