ਘੱਟੋ ਘੱਟ ਸਮਰਥਨ ਮੁੱਲ ‘ਤੇ 243.13 ਲੱਖ ਮੀਟਰਕ ਟਨ ਝੋਨੇ ਦੀ ਹੋਈ ਖਰੀਦ – ਪੰਜਾਬ ਵਿੱਚੋਂ 70.37 ਫ਼ੀਸਦੀ ਖਰੀਦ

ਨਿਊਜ਼ ਪੰਜਾਬ
ਨਵੀ ਦਿੱਲੀ , 8 ਨਵੰਬਰ – ਖਰੀਫ ਮਾਰਕੀਟਿੰਗ ਸੀਜ਼ਨ (ਕੇ.ਐਮ.ਐਸ.) 2020-21 ਦੌਰਾਨ ਸਰਕਾਰ ਵੱਲੋਂ ਕਿਸਾਨਾ ਕੋਲੋਂ ਖਰੀਫ ਫਸਲਾਂ ਦੀ ਮੌਜੂਦਾ ਘੱਟੋ ਘੱਟ ਸਮਰਥਨ ਮੁੱਲ ਸਕੀਮਾਂ ਅਨੁਸਾਰ ਇਸ ਸੀਜ਼ਨ ਦੌਰਾਨ 243.13 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਪੰਜਾਬ , ਹਰਿਆਣਾ , ਉੱਤਰ ਪ੍ਰਦੇਸ਼ , ਉੱਤਰਾਖੰਡ , ਤਾਮਿਲਨਾਡੂ , ਚੰਡੀਗੜ੍ਹ , ਜੰਮੂ ਤੇ ਕਸ਼ਮੀਰ , ਕੇਰਲ, ਆਂਧਰਾ ਪ੍ਰਦੇਸ਼ ਅਤੇ ਗੁਜਰਾਤ ਵਿੱਚ 06-11-2020 ਤੱਕ ਕੀਤੀ ਗਈ ਹੈ । ਜੋ ਪਿਛਲੇ ਸਾਲ ਹੋਈ ਖਰੀਦ 203.60 ਲੱਖ ਮੀਟਰਕ ਟਨ ਦੇ ਮੁਕਾਬਲੇ 19.42 ਫ਼ੀਸਦ ਜ਼ਿਆਦਾ ਹੈ । 243.13 ਲੱਖ ਮੀਟਰਕ ਟਨ ਕੁੱਲ ਖਰੀਦ ਵਿੱਚ ਇਕੱਲੇ ਪੰਜਾਬ ਨੇ 171.09 ਲੱਖ ਮੀਟਰਕ ਟਨ ਦਾ ਯੋਗਦਾਨ ਦਿੱਤਾ ਹੈ ਜੋ ਕੁੱਲ ਖਰੀਦ ਦਾ 70.37 ਫ਼ੀਸਦ ਹੈ । ਤਕਰੀਬਨ 20.51 ਲੱਖ ਕਿਸਾਨਾਂ ਨੇ ਚਾਲੂ ਖਰੀਫ ਮਾਰਕੀਟਿੰਗ ਸੀਜ਼ਨ ਓਪਰੇਸ਼ਨਸ ਦਾ ਲਾਭ ਪ੍ਰਾਪਤ ਕੀਤਾ ਹੈ, ਜਿਸਦੀ ਘੱਟੋ ਘੱਟ ਸਮਰਥਨ ਮੁੱਲ ਅਨੁਸਾਰ ਕੀਮਤ 45902.32 ਕਰੋੜ ਰੁਪਏ ਹੈ ।