ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਚੁੱਕੇ ਗਏ ਅਹਿਮ ਕਦਮ-ਵਿਧਾਇਕ ਅੰਗਦ ਸਿੰਘ
ਨਵਾਂਸ਼ਹਿਰ, 7 ਨਵੰਬਰ (ਨਿਊਜ਼ ਪੰਜਾਬ)-ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਅਹਿਮ ਕਦਮ ਚੁੱਕੇ ਗਏ ਹਨ। ਇਹ ਪ੍ਰਗਟਾਵਾ ਨੌਜਵਾਨ ਵਿਧਾਇਕ ਅੰਗਦ ਸਿੰਘ ਨੇ ਪੰਜਾਬੀ ਸਪਤਾਹ ਤਹਿਤ ਸੂਬੇ ਭਰ ਵਿਚ ਸਮਾਰਟ ਸਕੂਲਾਂ ਨੂੰ ਲੋਕ ਅਰਪਿਤ ਕਰਨ ਅਤੇ ਟੈਬਲੇਟ ਵੰਡ ਸਮਾਗਮਾਂ ਦਾ ਹਿੱਸਾ ਬਣਦਿਆਂ ਸਰਕਾਰੀ ਪ੍ਰਾਇਮਰੀ ਸਕੂਲ ਚੂਹੜਪੁਰ ਨੂੰ ਸਮਾਰਟ ਸਕੂਲ ਵਜੋਂ ਲੋਕ ਅਰਪਿਤ ਕੀਤੇ ਜਾਣ ਮੌਕੇ ਕੀਤਾ। ਇਸ ਦੌਰਾਨ ਉਨਾਂ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਟੈਬਲੇਟ ਵੀ ਪ੍ਰਦਾਨ ਕੀਤੇ। ਇਸ ਮੌਕੇ ਵਿਧਾਇਕ ਅੰਗਦ ਸਿੰਘ ਦੱਸਿਆ ਕਿ ਅੱਜ ਸੂਬੇ ਭਰ 1467 ਸਮਾਰਟ ਸਕੂਲਾਂ ਨੂੰ ਵਰਚੂਅਲ ਢੰਗ ਨਾਲ ਲੋਕ ਅਰਪਿਤ ਕੀਤਾ ਗਿਆ ਹੈ ਅਤੇ ਡਿਜੀਟਲ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ 372 ਪ੍ਰਾਇਮਰੀ ਸਕੂਲਾਂ ਨੂੰ 2625 ਟੈਬਲੇਟ ਵੰਡੇ ਗਏ ਹਨ। ਉਨਾਂ ਕਿਹਾ ਕਿ ਮੁੱਖ ਮੰਤਰੀ ਦੀ ਦੂਰ ਅੰਦੇਸ਼ੀ ਸੋਚ ਸਦਕਾ ਸੂਬੇ ਦੇ ਸਰਕਾਰੀ ਸਕੂਲਾਂ ਵਿਚ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਨਾਲ-ਨਾਲ ਸਿੱਖਿਆ ਦੇ ਮਿਆਰ ਵਿਚ ਬੇਹੱਦ ਵਾਧਾ ਹੋਇਆ ਹੈ, ਜਿਸ ਦਾ ਸਬੂਤ ਇਹ ਹੈ ਕਿ ਹੁਣ ਪ੍ਰਾਈਵੇਟ ਸਕੂਲਾਂ ਵੱਲੋਂ ਵਿਦਿਆਰਥੀ ਸਰਕਾਰੀ ਸਕੂਲਾਂ ਵਿਚ ਆਉਣੇ ਸ਼ੁਰੂ ਹੋ ਗਏ ਹਨ। ਉਨਾਂ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਕਿ ਉਹ ਸਰਕਾਰ ਵੱਲੋਂ ਮੁਹੱਈਆ ਕਰਵਾਈਆਂ ਗਈਆਂ ਬਿਹਤਰੀਨ ਸੁਵਿਧਾਵਾਂ ਦਾ ਸਹੀ ਉਪਯੋਗ ਕਰਨ। ਉਨਾਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਤਕਨਾਲੋਜੀ ਨਾਲ ਜੋੜਨ ਅਤੇ ਸਕੂਲਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਅਤੇ ਸਿੱਖਿਆ ਸਕੱਤਰ ਿਸ਼ਨ ਕੁਮਾਰ ਦਾ ਧੰਨਵਾਦ ਕੀਤਾ ਅਤੇ ਸਮੂਹ ਅਧਿਆਪਕਾਂ, ਕਲੈਰੀਕਲ ਸਟਾਫ ਅਤੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਐਸ. ਡੀ. ਐਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ, ਤਹਿਸੀਲਦਾਰ ਕੁਲਵੰਤ ਸਿੰਘ, ਜ਼ਿਲਾ ਸਿੱਖਿਆ ਅਫ਼ਸਰ (ਅ) ਪਵਨ ਕੁਮਾਰ, ਉੱਪ ਜ਼ਿਲਾ ਸਿੱਖਿਆ ਅਫ਼ਸਰ (ਅ) ਛੋਟੂ ਰਾਮ, ਬੀ. ਪੀ. ਈ. ਓ ਧਰਮਪਾਲ, ਸਰਪੰਚ ਸੁਰਿੰਦਰ ਸਿੰਘ, ਕੁਲਵੀਰ ਸਿੰਘ ਨੰਬਰਦਾਰ, ਅਵਤਾਰ ਭੁੱਲਰ, ਕਰਨੈਲ ਸਿੰਘ, ਜੋਗਾ ਸਿੰਘ ਕਟਾਰੀਆਂ, ਰਘਵੀਰ ਸਿੰਘ, ਰਾਮ ਲਾਲ ਹੈੱਡ ਟੀਚਰ, ਸੋਸ਼ਲ ਮੀਡੀਆ ਕੋਆਰਡੀਨੇਟਰ ਗੁਰਦਿਆਲ ਸਿੰਘ, ਏ. ਸੀ. ਐਸ ਰਵਿੰਦਰ ਸੂਰਾਪੁਰੀ ਤੇ ਬਲਜਿੰਦਰ ਸਿੰਘ, ਨੀਲ ਕਮਲ, ਸੁਰੇਸ਼ ਚੰਦ ਸ਼ਰਮਾ, ਗੁਰਨੇਕ ਸਿੰਘ ਮੱਲੀ, ਮਲਕੀਤ ਸਿੰਘ, ਅਸ਼ਵਨੀ ਕੁਮਾਰ, ਭੁਪਿੰਦਰ ਲਾਲ, ਸੁਰਿੰਦਰ ਕੌਰ, ਪਰਵਿੰਦਰ ਕੌਰ, ਕਮਲਜੀਤ ਕੌਰ, ਕਿਰਪਾਲ ਕੌਰ, ਨੀਨਾ ਸ਼ਰਮਾ, ਤਰਸੇਮ ਲਾਲ, ਜਸਵੰਤ ਸਿੰਘ, ਕਿਰਨ ਬਾਲਾ, ਰੋਮਿਲਾ, ਸੁਖਵਿੰਦਰ ਕੌਰ ਤੇ ਹੋਰ ਹਾਜ਼ਰ ਸਨ।