ਗੋਪਾਲ ਕ੍ਰਿਸ਼ਨ ਗਰਗ ਬਾਰ ਐਸੋਸੀਏਸ਼ਨ ਅਮਲੋਹ ਦੇ ਬਣੇ ਪ੍ਰਧਾਨ

ਅਮਲੋਹ, 6 ਨਵੰਬਰ (ਨਿਊਜ਼ ਪੰਜਾਬ)- ਬਾਰ ਐਸੋਸੀਏਸ਼ਨ ਦੀ ਅੱਜ ਚੱਲ ਰਹੀ ਚੋਣ ਪ੍ਰਕਿਰਿਆ ਦੌਰਾਨ ਬਾਰ ਐਸੋਸ਼ੀਏਸ਼ਨ ਅਮਲੋਹ ਜ਼ਿਲਾ ਫਤਹਿਗੜ੍ਹ ਸਾਹਿਬ ਦੇ ਐਡਵੋਕੇਟ ਗੋਪਾਲ ਕ੍ਰਿਸ਼ਨ ਗਰਗ ਪ੍ਰਧਾਨ ਚੁਣੇ ਗਏ ਹਨ। ਇਸ ਮੌਕੇ ਭਾਸਕਰ ਵਰਮਾ ਮੀਤ ਪ੍ਰਧਾਨ ਦੀ ਚੋਣ ਜਿੱਤੇ ਹਨ। ਇਸ ਮੌਕੇ ਐਡਵੋਕੇਟ ਗੋਪਾਲ ਕ੍ਰਿਸ਼ਨ ਗਰਗ ਦੀ ਹੋਈ ਜਿੱਤ ਨਾਲ ਉਹਨਾਂ ਦੇ ਸਮੱਰਥਕਾਂ ਵਿਚ ਭਾਰੀ ਖੁਸ਼ੀ ਪਾਈਂ ਜਾ ਰਹੀ ਹੈ।