ਸਿੱਖ ਸਦਭਾਵਨਾ ਦਲ ਅਤੇ ਗੁ: ਅਕਾਲ ਬੁੰਗਾ ਸੋਹਾਣਾ ਵਲੋਂ ਵਿਰਾਸਤੀ ਮਾਰਗ ਵਿਖੇ ਰੋਸ ਧਰਨਾ ਤੀਜੇ ਦਿਨ ਵੀ ਜਾਰੀ

ਅੰਮ੍ਰਿਤਸਰ, 6 ਨਵੰਬਰ (ਨਿਊਜ਼ ਪੰਜਾਬ)- ਸਿੱਖ ਸਦਭਾਵਨਾ ਦਲ ਅਤੇ ਗੁ: ਅਕਾਲ ਬੁੰਗਾ ਸੋਹਾਣਾ ਵਲੋਂ ਲਾਪਤਾ ਪਾਵਨ ਸਰੂਪਾਂ ਦਾ ਸਿੱਖ ਪੰਥ ਨੂੰ ਹਿਸਾਬ ਦਿਤੇ ਜਾਣ, ਦੋਸ਼ੀ ਕਰਮਚਾਰੀਆਂ ਵਿਰੁੱਧ ਪਰਚੇ ਦਰਜ ਕਰਨ ਦੀਆਂ ਮੰਗਾਂ ਨੂੰ ਲੈ ਕੇ ਅਤੇ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦਾ ਹੋਕਾ ਦੇਣ ਲਈ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਵਿਰਾਸਤੀ ਮਾਰਗ ਵਿਖੇ 4 ਨਵੰਬਰ ਤੋਂ ਅਰੰਭ ਕੀਤਾ ਗਿਆ ਰੋਸ ਧਰਨਾ ਅੱਜ ਤੀਜੇ ਦਿਨ ਵੀ ਜਾਰੀ ਰਿਹਾ। ਅੱਜ ਰੋਸ ਧਰਨੇ ਦੌਰਾਨ ਭਾਈ ਬਲਦੇਵ ਸਿੰਘ ਵਡਾਲਾ ਅਤੇ ਹੋਰਨਾਂ ਸੰਗਤਾਂ ਵਲੋਂ ਗੁਰਬਾਣੀ ਜਾਪ ਕੀਤਾ ਗਿਆ।