ਉਦਯੋਗ ਰਜਿਸਟ੍ਰੇਸ਼ਨ ਲਈ ਕੋਈ ਫੀਸ ਤੈਅ ਨਹੀਂ ਕੀਤੀ ਸਰਕਾਰ ਨੇ – ਐਮ ਐਸ ਐਮ ਈ ਮੰਤਰਾਲੇ ਵਲੋਂ ਜਾਰੀ ਪੱਤਰ ਜਾਅਲੀ ਕਰਾਰ

ਨਿਊਜ਼ ਪੰਜਾਬ
ਨਵੀ ਦਿੱਲੀ , 6 ਨਵੰਬਰ – ਭਾਰਤ ਸਰਕਾਰ ਨੇ ਇਨ੍ਹਾਂ ਖਬਰਾਂ ਦਾ ਖੰਡਨ ਕੀਤਾ ਹੈ ਕਿ ਉਦਯਾਮ ਰਜਿਸਟ੍ਰੇਸ਼ਨ ਅਤੇ ਕਰਜ਼ੇ ਲੈਣ ਵਾਸਤੇ ਕੋਈ ਫੀਸ ਤੈਅ ਕੀਤੀ ਹੈ , ਐਮ ਐਸ ਐਮ ਈ ਮੰਤਰਾਲੇ ਵਲੋਂ ਇਸ ਸਬੰਧੀ ਜਾਰੀ ਪੱਤਰ ਨੂੰ ਜਾਅਲੀ ਕਿਹਾ ਹੈ ਇਸ ਤਰ੍ਹਾਂ ਦੀ ਪੇਸ਼ਕਸ਼ ਕਰਨ ਵਾਲੀਆਂ ਨਕਲੀ ਏਜੰਸੀਆਂ ਕਾਨੂੰਨੀ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ ਅਤੇ ਜਨਤਾ ਨੂੰ ਕਿਸੇ ਵੀ ਤਰ੍ਹਾਂ ਦੀ ਫੀਸ ਦਾ ਭੁਗਤਾਨ ਨਾ ਕਰਨ ਦੀ ਸਲਾਹ ਦਿੱਤੀ ਹੈ | ਸਾਰਿਆਂ ਨੂੰ ਸਿਰਫ ਸਰਕਾਰੀ ਏਜੰਸੀ ਅਤੇ ਪੋਰਟਲ ਰਾਹੀਂ ਮੁਫਤ ਸੇਵਾ ਪ੍ਰਾਪਤ ਕਰਨ ਦੀ ਸਲਾਹ ਦਿੱਤੀ ਗਈ ਹੈ |