ਨਾਥ ਨੂੰ ਛੱਡ ਕਮਲ ਨੂੰ ਫੜਿਆ ਸਿੰਧੀਆ ਨੇ —– ਭਾਜਪਾ ਦੇ ਕੌਮੀ ਪ੍ਰਧਾਨ ਦੀ ਮੌਜੂਦਗੀ ‘ਚ ਕੀਤਾ ਐਲਾਨ
ਨਵੀ ਦਿੱਲੀ , 11 ਮਾਰਚ (ਨਿਊਜ਼ ਪੰਜਾਬ ) – 22 ਵਿਧਾਇਕਾਂ ਨੂੰ ਨਾਲ ਲੈ ਕੇ ਕਾਂਗਰਸ ਨੂੰ ਛੱਡਣ ਵਾਲੇ ਮੱਧ ਪ੍ਰਦੇਸ਼ ਦੇ ਆਗੂ ਜਿਓਤੀਰਾਦਿੱਤਿਆ ਸਿੰਧੀਆ ਅੱਜ ਦਿੱਲੀ ਵਿਖੇ ਭਾਜਪਾ ਦੇ ਕੌਮੀ ਪ੍ਰਧਾਨ ਜੇ ਪੀ ਨੱਢਾ ਦੀ ਮੌਜ਼ੂਦਗੀ ਵਿੱਚ ਭਾਜਪਾ ਵਿੱਚ ਸ਼ਾਮਲ ਹੋ ਗਏ I ਇਹ ਐਲਾਨ ਉਨ੍ਹਾਂ ਅੱਜ ਬੁਧਵਾਰ ਨੂੰ ਦਿੱਲੀ ਸਥਿਤ ਭਾਜਪਾ ਦੇ ਮੁੱਖ ਦਫਤਰ ਵਿਖੇ ਦੀ ਮੌਜ਼ੂਦਗੀ ਵਿੱਚ ਕੀਤਾ I ਸਿੰਧੀਆ ਨੂੰ ਭਾਜਪਾ ਦੇ ਬੁਲਾਰੇ ਜ਼ਫ਼ਰ ਇਸਲਾਮ ਘਰੋਂ ਨਾਲ ਲੈ ਕੇ ਆਏ I ਸਿੰਧੀਆ ਪਰਸੋ 13 ਮਾਰਚ ਨੂੰ ਮੱਧ ਪ੍ਰਦੇਸ਼ ਤੋਂ ਰਾਜਸਭਾ ਦਾ ਮੈਂਬਰ ਬਣਨ ਲਾਏ ਨਾਮਜ਼ਦਗੀ ਪੱਤਰ ਦਾਖਲ ਕਰਨ ਜਾਣਗੇ I ਦੂਜੇ ਪਾਸੇ ਸਿੰਧੀਆ ਸਮਰੱਥਕ 22 ਵਿਧਾਇਕ ਬੰਗਲੌਰੂ ਦੇ ਜਿਸ ਰਿਜ਼ੋਰਟ ਵਿੱਚ ਠਹਿਰੇ ਹੋਏ ਹਨ ਦੇ ਬਾਹਰ ਯੂਥ ਕਾਂਗਰਸ ਵਲੋਂ ਜ਼ੋਰਦਾਰ ਵਿਰੋਧ ਕਰਦਿਆਂ ਮੁਜ਼ਾਹਰਾ ਕੀਤਾ ਜਾ ਰਿਹਾ ਹੈ I