ਐਮ ਐੱਲ ਏ 25 ਕਰੌੜ ਤੋਂ ਟੱਪਿਆ – ਭਾਜਪਾ ਨੇ ਅੱਧੀ ਰਾਤ ਨੂੰ ਆਪਣੇ ਵਿਧਾਇਕ ਲਿਆਂਦੇ ਗੁਰੂਗ੍ਰਾਮ – ਕਾਂਗਰਸ ਲੈ ਚੱਲੀ ਜੈਪੁਰ

ਨਵੀ ਦਿੱਲੀ  11 ਮਾਰਚ ,  ( ਨਿਊਜ਼ ਪੰਜਾਬ )  ਮੱਧ ਪ੍ਰਦੇਸ਼ ਵਿੱਚ ਵਿਧਾਇਕਾਂ ਦੀ ਹੋ ਰਹੀ  ਉੱਥਲ-ਪੁੱਥਲ ਨੂੰ ਵੇਖਦਿਆਂ ਕਰੋੜਾਂ ਰੁਪਏ ਮੁੱਲ ਲਾਏ ਜਾਣ ਦੇ ਦੋਸ਼ਾਂ  ਤੋਂ ਬਾਅਦ ਸਰਕਾਰ ਬਣਾਉਣ ਦੀ ਤਿਆਰੀ ਕਰ ਰਹੀ ਭਾਜਪਾ ਨੂੰ ਵੀ ਭਾਜੜ ਪੈ ਗਈ ਅਤੇ ਰਾਤੋ ਰਾਤ ਆਪਣੇ ਸਾਰੇ ਵਿਧਾਇਕਾਂ ਨੂੰ ਮੱਧ ਪ੍ਰਦੇਸ਼ ਤੋਂ ਕੱਢ ਕੇ ਇਕ ਵਿਸ਼ੇਸ਼ ਜਹਾਜ ਰਾਹੀਂ ਦਿੱਲੀ ਲੈ ਆਈ ਹੈ I ਅੱਧੀ ਰਾਤ ਤੋਂ ਬਾਅਦ ਇਨ੍ਹਾਂ ਵਿਧਾਇਕਾਂ ਨੂੰ ਗੁਰੁਗਰਾਮ ਦੇ ਆਈ ਟੀ ਸੀ ਗ੍ਰੈੰਡ ਭਾਰਤ ਹੋਟਲ ਵਿੱਚ ਲਿਆਂਦਾ  ਗਿਆ ਹੈ I ਕਾਂਗਰਸ ਨੇ ਅਤੇ ਸਿੰਧੀਆ ਨੇ ਪਹਿਲਾਂ ਹੀ ਆਪਣੇ – ਆਪਣੇ ਵਿਧਾਇਕਾਂ ਨੂੰ ਕਬਜ਼ੇ ਵਿੱਚ ਰਖਿਆ ਹੋਇਆ ਹੈ , ਸਾਰੀਆਂ ਪਾਰਟੀਆਂ ਹੋਰ ਵਧਾਇਕਾ ਦਾ ਸਮਰਥਨ ਮਿਲਣ ਦਾ ਦਾਹਵਾ ਕਰ ਰਹੀਆਂ ਹਨ I ਇਸ ਸਮੇ ਕਾਂਗਰਸ ਕੋਲ 88 + 4 , ਸਿੰਧੀਆ 22 ਅਤੇ ਭਾਜਪਾ ਦੇ 106 +1  ਵਿਧਾਇਕ , ਦੋ ਸੀਟਾਂ ਖਾਲੀ ਹਨ ਅਤੇ ਬਾਕੀ ਹੋਰ ਪਾਰਟੀਆਂ ਅਤੇ ਆਜ਼ਾਦ ਹਨ I   ਕਾਂਗਰਸ ਵਲੋਂ ਆਪਣੇ ਕੋਲ ਬਾਕੀ ਰਹਿ ਗਏ ਵਿਧਾਇਕਾਂ ਨੂੰ ਬਚਾਈ ਰੱਖਣ ਲਈ ਜੈਪੁਰ ਲੈਜਾਇਆ ਜਾ ਰਿਹਾ ਹੈ , ਜਿਥੇ ਉਨ੍ਹਾਂ ਨੂੰ ਇਕ ਰਿਜ਼ਾਰਟ ਵਿੱਚ ਰਖਿਆ ਜਾਵੇਗਾ I ਇੱਕ-ਇੱਕ ਵਿਧਾਇਕ ਦੀ ਬੋਲੀ 25 ਤੋਂ  30 ਕਰੋੜ ਰੁਪੈ ਲੱਗਣ ਦੇ ਦੋਸ਼ ਰਾਜਸੀ ਆਗੂਆਂ ਵਲੋਂ ਇੱਕ ਦੂਜੇ ਤੇ ਲਾਏ ਜਾ ਰਹੇ ਹਨ I