ਪਟਰੋਲ-ਡੀਜਲ ਲੈਣ ਚੱਲੇ ਓ !– ਤਾਂ ਜਲਦੀ ਕਰੋ — ਭਾਅ

 ਨਵੀਂ ਦਿੱਲੀ, 11 ਮਾਰਚ –    ( ਨਿਊਜ਼ ਪੰਜਾਬ )  ਅੰਤਰਰਾਸ਼ਟਰੀ ਬਾਜ਼ਾਰ ’ਚ ਹੋ ਰਹੀ ਹੱਲ -ਚੱਲ ਨਾਲ  ਕੱਚੇ ਤੇਲ ਦੀਆਂ ਕੀਮਤਾਂ ਵਿਚ ਵੱਡੀ ਗਿਰਾਵਟ ਆ ਰਹੀ ਹੈ , ਭਾਰਤ ਵਿਚ ਅੱਜ ਬੁਧਵਾਰ   ਸਵੇਰੇ 6 ਵਜੇ ਤੇਲ ਦੇ ਭਾਅ ਘੱਟ ਕਰਨ ਦਾ ਐਲਾਨ ਕੀਤਾ ਗਿਆ I   ਜਿਸ ਨਾਲ ਦੇਸ਼ ’ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਅੱਜ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਪੈਟਰੋਲ 2 ਰੁਪਏ 69 ਪੈਸੇ ਡਿਗ ਕੇ 70.20 ਰੁਪਏ ਪ੍ਰਤੀ ਲੀਟਰ ਪਹੁੰਚ ਗਿਆ ਹੈ, ਜਦਕਿ ਡੀਜ਼ਲ ਦੀਆਂ ਕੀਮਤਾਂ 2.33 ਰੁਪਏ ਡਿਗ ਕੇ 63.01 ਤੇ ਪੁੱਜ ਗਈ ਹੈ I
ਵਿਦੇਸ਼ੀ ਮੁੰਦ੍ਰਾ ਦਰਾਂ ਵਿਚ ਅੰਤਰ ਆਉਣ ਤੇ ਤੇਲ ਕੀਮਤਾਂ ਤੇ ਅਸਰ ਪਿਆ ਹੈ I ਭਾਰਤ ਵਿਚ ਲਾਗੂ ਤੇਲ ਕੀਮਤਾਂ ਅਸਲ ਵਿਚ ਬਾਜ਼ਾਰ ਦੇ ਭਾਅ ਨਾਲੋਂ ਅਧੀਆਂ ਹੁੰਦੀਆਂ ਹਨ ਜਿਨ੍ਹਾਂ ਵਿਚ ਸਾਰੇ ਟੈਕਸ ਅਤੇ ਤੇਲ ਡੀਲਰਾਂ ਦਾ ਮੁਨਾਫ਼ਾ ਜੋੜ ਕੇ ਗਾਹਕਾਂ ਤੱਕ ਪੂਜਦੇ -ਪੂਜਦੇ ਤੇਲ ਦੇ ਭਾਅ ਦੁਗਣੇ ਤੋਂ ਵੀ ਵੱਧ ਹੋ ਜਾਂਦੇ ਹਨ I