ਸਟੱਡੀ ਸਰਕਲ ਅਤੇ ਅਕਾਲ ਖਾਲਸਾ ਸਪੋਰਟਸ ਕਲੱਬ ਵਲੋਂ ਹੋਲਾ-ਮਹਲਾ ਖੇਡ ਮੇਲਾ ਆਯੋਜਿਤ

ਲੁਧਿਆਣਾ 11 ਮਾਰਚ ( ਸਰਬਜੀਤ ਸਿੰਘ ਚੰਦੀ – ਨਿਊਜ਼ ਪੰਜਾਬ ) ਅਕਾਲ ਖਾਲਸਾ ਵੈਲਫੇਅਰ ਸੁਸਾਇਟੀ ਦੀ ਸੰਸਥਾ ਅਕਾਲ ਖਾਲਸਾ ਸਪੋਰਟਸ ਕਲੱਬ ਵਲੋਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਹਿਯੋਗ ਨਾਲ ਚੰਡੀਗੜ੍ਹ ਰੋਡ ਸਥਿਤ ਪੁੱਡਾ ਗਰਾਉਂਡ ਵਿਖੇ ਹੋਲਾ- ਮਹਲਾ ਖੇਡ ਮੇਲਾ ਦਾ ਆਯੋਜਿਨ ਖਾਲਸਾਈ ਸ਼ਾਨੋ-ਸ਼ੋਕਤ ਨਾਲ ਜੈਕਾਰਿਆਂ ਦੀ ਗੂੰਜ ਨਾਲ ਕੀਤਾ ਗਿਆ | ਇਸ ਮੌਕੇ ਭਾਈ ਹਰਜਿੰਦਰ ਸਿੰਘ ਦੇ ਰਾਗੀ ਜੱਥੇ ਵਲੋਂ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ ਗਿਆ ਅਤੇ ਅਰਦਾਸ ਉਪਰੰਤ ਮੁੱਖ ਮਹਿਮਾਨ ਸਨਅਤਕਾਰ  ਸਰਦਾਰ ਬਲਦੇਵ ਸਿੰਘ ਲਖਨਪਾਲ ਇੰਡਸਟਰੀ ਵਲੋਂ ਨਿਸ਼ਾਨ ਸਾਹਿਬ ਝੁਲਾ ਕੇ ਖੇਡਾਂ ਆਰੰਭ ਕਰਵਾਈਆਂ ਗਈਆਂ | ਇਸ ਮੌਕੇ ਉਚੇਚੇ ਤੋਰ ਤੇ ਪੁੱਜੇ ਸਰਦਾਰ ਰਣਜੀਤ ਸਿੰਘ ਢਿਲੋਂ ਸਾਬਕਾ ਐਮ ਐਲ ਏ , ਸਾਬਕਾ ਕੌਂਸਲਰ ਸ੍ਰ ਸੁਖਦੇਵ ਸਿੰਘ ਗਿੱਲ , ਸ੍ਰ ਰਣਧੀਰ ਸਿੰਘ ਲਾਡੀ , ਕੌਂਸਲਰ ਮਨੀਸ਼ ਟਪਾਰੀਆ , ਸ੍ਰ. ਭਰਪੂਰ ਸਿੰਘ , ਸ੍ਰ.ਨਛੱਤਰ ਸਿੰਘ ,ਮੈਡਮ ਨੀਨਾ ਟਪਾਰੀਆ ਪ੍ਰਧਾਨ ਮਹਿਲਾ ਮੰਡਲ ਨੇ ਆਪਣੇ ਵਿਚਾਰ ਪ੍ਰਗਟ ਕੀਤੇ |  ਪੰਥ ਪ੍ਰਸਿੱਧ ਵਿਦਵਾਨ ਗਿਆਨੀ ਸੁਖਵਿੰਦਰ ਸਿੰਘ ਅਤੇ ਗਿਆਨੀ ਜਸਵਿੰਦਰ ਸਿੰਘ ਨੇ ਹੋਲੇ-ਮਹਲੇ ਦੀ ਇਤਹਾਸਿਕ ਜਾਣਕਾਰੀ ਸੰਗਤਾਂ ਨਾਲ ਸਾਂਝੀ ਕੀਤੀ I ਬੱਚਿਆਂ ਦੀਆ ਵੱਖ-ਵੱਖ ਖੇਡਾਂ ਕਰਵਾਉਣ ਲਈ ਸ੍ਰ.ਹਰਜਿੰਦਰ ਸਿੰਘ,ਸ੍ਰ.ਇੰਦਰਜੀਤ ਸਿੰਘ,ਸ੍ਰ.ਸੁਖਵਿੰਦਰ ਸਿੰਘ , ਸ੍ਰ.ਪਰਮਜੀਤ ਸਿੰਘ,ਸ੍ਰ.ਅਮਰੀਕ ਸਿੰਘ,ਸ੍ਰ.ਰਜਿੰਦਰ ਸਿੰਘ,ਸ੍ਰ.ਮਿਲਨਪ੍ਰੀਤ ਸਿੰਘ,ਸ੍ਰ.ਵਿਸ਼ਵਾਸ਼ ਸਿੰਘ,ਸ੍ਰ.ਸਿਮਰਨ ਸਿੰਘ ਅਤੇ ਸ੍ਰ.ਗੁਰਪ੍ਰੀਤ ਸਿੰਘ ਨੇ ਸਹਿਯੋਗ ਦਿੱਤਾ | ਗੁਰਦਵਾਰਾ ਗੁਰੂ ਅਰਜਨ ਦੇਵ ਸਤਸੰਗ ਸਭਾ ਦੇ ਪ੍ਰਧਾਨ ਸ੍ਰ.ਹਰਮਿੰਦਰ ਸਿੰਘ,ਸ੍ਰ.ਸਤਨਾਮ ਸਿੰਘ,ਸ੍ਰ.ਹਰਜੀਤ ਸਿੰਘ,ਸ੍ਰ.ਭੁਪਿੰਦਰ ਸਿੰਘ,ਸ੍ਰ.ਜਸਵਿੰਦਰ ਸਿੰਘ,ਸ੍ਰ.ਸਰਬਜੀਤ ਸਿੰਘ,ਸ੍ਰ.ਰਵਿੰਦਰ ਪਾਲ ਸਿੰਘ ਨੇ ਜੇਤੂਆਂ ਨੂੰ ਇਨਾਮ ਦੇ ਕੇ ਸਨਮਾਨਤ ਕੀਤਾ I ਪ੍ਰਧਾਨ ਇੰਦਰਜੀਤ ਸਿੰਘ,ਸ੍ਰ.ਤੀਰਥ ਸਿੰਘ ਅਤੇ ਰਾਜਵਿੰਦਰ ਸਿੰਘ ਨੇ ਆਏ ਮਹਿਮਾਨਾਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ | ਸ੍ਰ.ਸਰਬਜੀਤ ਸਿੰਘ ਚੇਅਰਮੈਨ ਭਾਈ ਮੋਹਕਮ ਸਿੰਘ ਖਾਲਸਾ ਸੀਨੀਅਰ ਸਕੈਂਡਰੀ ਸਕੂਲ ਦੀ ਅਗਵਾਈ ਹੇਠ ਸਕੂਲ ਦੇ ਸਟਾਫ ਅਤੇ ਬੱਚਿਆਂ ਨੇ ਸ਼ਮੂਲੀਅਤ ਕੀਤੀ |                                                  I