ਟਰੱਕ ਯੂਨੀਅਨ ਲੋਹੀਆਂ ਨੇ ਨੈਸ਼ਨਲ ਹਾਈਵੇ ‘ਤੇ ਟਰੱਕ ਲਾ ਕੇ ਕੀਤਾ ਚੱਕਾ ਜਾਮ

ਲੋਹੀਆਂ ਖ਼ਾਸ, 5 ਨਵੰਬਰ (ਨਿਊਜ਼ ਪੰਜਾਬ)- ਕਿਸਾਨ ਜਥੇਬੰਦੀਆਂ ਵਲੋਂ ਪੂਰੇ ਭਾਰਤ ‘ਚ ਕੀਤੇ ਗਏ 4 ਘੰਟੇ ਦੇ ਚੱਕਾ ਜਾਮ ਦੀ ਹਮਾਇਤ ਕਰਦਿਆਂ ‘ਦੀ ਲੋਹੀਆਂ ਟਰੱਕ ਵੈੱਲਫੇਅਰ ਸੁਸਾਇਟੀ ਲੋਹੀਆਂ ਖ਼ਾਸ’ ਵਲੋਂ ਜਲੰਧਰ-ਫ਼ਿਰੋਜ਼ਪੁਰ ਨੈਸ਼ਨਲ ਹਾਈਵੇ ਆਪਣੇ ਟਰੱਕ ਨਿੱਕੇ ਰੁਕ ਲਗਾ ਕੇ ਚੱਕਾ ਜਾਮ ਕਰ ਦਿੱਤਾ। ਇਸ ਮੌਕੇ ਯੂਨੀਅਨ ਦੇ ਪ੍ਰਧਾਨ ਗੁਰਚਰਨ ਸਿੰਘ ਸਫ਼ਰੀ, ਖ਼ਜ਼ਾਨਚੀ ਬਲਜ਼ੌਰ ਸਿੰਘ, ਸੈਕਟਰੀ ਅਮਰਜੀਤ ਸਿੰਘ ਬੇਦੀ, ਸੈਕਟਰੀ ਸਵਰਨ ਸਿੰਘ ਸਿੱਧੂਪੁਰ ਅਤੇ ਅਜੀਤ ਸਿੰਘ ਦੀ ਅਗਵਾਈ ਹੇਠ ਵੱਡੀ ਗਿਣਤੀ ‘ਚ ਟਰੱਕ ਮਾਲਕਾਂ, ਡਰਾਈਵਰਾਂ ਅਤੇ ਕਲੀਨਰਾਂ ਨੇ ਹਿੱਸਾ ਲਿਆ।