ਅਮਰੀਕੀ ਰਾਸ਼ਟਰਪਤੀ ਚੋਣਾਂ- ਬਾਈਡਨ ਦੀ ਜਿੱਤ ਲਗਭਗ ਯਕੀਨੀ, ਟਰੰਪ ਨੂੰ ਕਰਨਾ ਪੈ ਸਕਦਾ ਹਾਰ ਦਾ ਸਾਹਮਣਾ

ਨਿਊਯਾਰਕ, 5 ਨਵੰਬਰ (ਨਿਊਜ਼ ਪੰਜਾਬ)- ਅਮਰੀਕੀ ਰਾਸ਼ਟਰਪਤੀ ਚੋਣਾਂ ਦੀ ਪੂਰੀ ਤਸਵੀਰ ਲੱਗਭਗ ਸਾਫ ਹੋ ਰਹੀ ਹੈ| ਡੋਨਾਲਡ ਟਰੰਪ ਤੇ ਬਾਈਡਨ ਸਖਤ ਮੁਕਾਬਲੇ ਵਿਚਕਾਰ ਬਾਈਡਨ ਜਿੱਤ ਦੇ ਕਰੀਬ ਲੱਗ ਰਹੇ ਹਨ। ਬਾਈਡਨ 264 ਅਤੇ ਡੋਨਾਲਡ ਟਰੰਪ 214 ਦਰਮਿਆਨ ਹਨ| ਬਾਈਡਨ ਦੀ ਜਿੱਤ ਲਗਭਗ ਯਕੀਨੀ ਸਮਜੀ ਜਾ ਰਹੀ ਹੈ ਅਤੇ ਡੋਨਾਲਡ ਟਰੰਪ ਨੂੰ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ| ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੋਣਾਂ ਵਿਚ ਧੋਖਾਧੜੀ ਦਾ ਦੋਸ਼ ਲਗਾਇਆ ਹੈ ਤੇ ਸੁਪਰੀਮ ਕੋਰਟ ਜਾਣ ਦੀ ਗੱਲ ਕਹੀ ਹੈ।